Thu, 21 November 2024
Your Visitor Number :-   7252727
SuhisaverSuhisaver Suhisaver

ਡਾ. ਤੇਜਵੰਤ ਸਿੰਘ ਗਿੱਲ ਨਾਲ ਮੁਲਾਕਾਤਾਂ ਦੀ ਪੁਸਤਕ-‘ਸੰਵਾਦ ਦੇ ਪਲ’

Posted on:- 14-08-2015

suhisaver

-ਅਵਤਾਰ ਸਿੰਘ ਬਿਲਿੰਗ

ਪ੍ਰੋਫੈਸਰ ਰਮਨ ਇਕ ਗਹਿਰ-ਗੰਭੀਰ ਸ਼ਖ਼ਸੀਅਤ ਦਾ ਨਾਂ ਹੈ। ਉਸਦਾ ਜਵਾਨੀ ‘ਚ ਪੈਰ ਰੱਖਦਿਆਂ ਹੀ ਪੰਜਾਬੀ ਸਾਹਿਤ ਜਗਤ ਦੇ ‘ਬਾਬਾ ਬੋਹੜ’ ਸੰਤ ਸਿੰਘ ਸੇਖੋਂ ਦੇ ਘਰ ਆਉਣ- ਜਾਣ ਹੋ ਗਿਆ, ਜਿਥੇ ਉਹ ਸੇਖੋਂ ਸਾਹਿਬ ਦੇ ਸਪੁੱਤਰ ਕਾਕੂ ਨੂੰ ਪੜ੍ਹਾਉਣ ਜਾਂਦਾ। ਪ੍ਰਿੰਸੀਪਲ ਸੇਖੋਂ ਕੋਲ ਗਿਆਨ-ਗੋਸ਼ਿਟ ਲਈ ਆਉਦੀਆਂ ਜਿਹੜੀਆਂ ਹਸਤੀਆਂ ਨਾਲ ਉਸਦਾ ਅਕਸਰ ਮੇਲ ਹੁੰਦਾ ਉਹਂਨਾਂ ਵਿਚੋਂ ਡਾ ਤੇਜਵੰਤ ਸਿੰਘ ਗਿੱਲ ਪ੍ਰਮੁੱਖ ਸਨ ਜੋ ਸੇਖੋਂ ਸਾਹਿਬ ਦੇ ਭਾਣਜਾ ਹੋਣ ਦੀ ਹੈਸੀਅਤ ਵਿਚ ਅਤੇ ਗਿਆਨ-ਅਭਿਲਾਸ਼ੀ ਹੋਣ ਕਰਕੇ ਅਕਸਰ ਉਥੇ ਗੇੜਾ ਮਾਰਦੇ।‘ਸੰਵਾਦ ਦੇ ਪਲ’( ਸਫ਼ੇ135, ਮੁੱਲ 100 ਰੁਪਏ, ਨਵੀਂ ਦੁਨੀਆਂ ਪਬਲੀਕੇਸ਼ਨਜ਼ ਦੋਧਨਾ-ਪਟਿਆਲਾ) ਪੁਸਤਕ ਵਿਚ ਪ੍ਰੋਫੈਸਰ ਰਮਨ ਨੇ ਸਾਹਿਤਕ ਆਲੋਚਨਾ ਨਾਲ ਸੰਬੰਧਤ ਵੱਖੋ ਵੱਖਰੇ ਵਿਸ਼ਿਆਂ ਬਾਰੇ ਡਾਕਟਰ ਗਿੱਲ ਨਾਲ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਹੋਏ ਨਿੱਗਰ ਵਾਰਤਾਲਾਪ ਨੂੰ ਅੱਠ ਮੁਲਾਕਾਤਾਂ ਵਿਚ ਇਸ ਤਰਾਂ ਪੇਸ਼ ਕੀਤਾ ਹੈ ਕਿ ਪੰਜਾਬੀ ਸਾਹਿਤ ਚਿੰਤਨ, ਸਾਹਿਤਕ ਆਲੋਚਨਾ ਦੇ ਅਲੱਗ ਅਲੱਗ ਪੱਖਾਂ ਅਤੇ ਸਮੇਂ-ਸਮੇਂ ‘ਤੇ ਸਾਹਿਤ ਚਿੰਤਕਾਂ ਵਿਚਕਾਰ ਉੱਠੇ ਵਿਵਾਦਾਂ ਜਾਂ ਲਹਿਰਾਂ ਦਾ ਭਰਪੂਰ ਮੁਲਾਂਕਣ ਸਹਿਜ ਸੁਭਾਅ ਹੋਇਆ ਪਰਤੀਤ ਹੁੰਦਾ ਹੈ।ਮੇਰੀ ਜਾਣਕਾਰੀ ਮੁਤਾਬਿਕ ਇਕੋ ਮੁਲਾਕਾਤੀ ਵੱਲੋਂ ਇਕ ਹੀ ਆਲੋਚਕ ਤੇ ਚਿੰਤਕ ਨਾਲ ਅਲੱਗ ਅਲੱਗ ਕੋਨਾਂ ਤੋਂ ਕੀਤੀਆਂ ਮੁਲਾਕਾਤਾਂ ਦੀ ਪੰਜਾਬੀ ਵਿਚ ਇਹ ਪਹਿਲੀ ਪੁਸਤਕ ਹੈ।

ਪੋ੍ਰ.ਰਮਨ ਵੱਲੋਂ ਲਿਖੀ ਭਾਵਪੂਰਤ ਭੂਮਿਕਾ ਅਨੁਸਾਰ- ‘ਇਹਨਾਂ ਮੁਲਾਕਾਤਾਂ ਤੋਂ ਡਾ. ਤੇਜਵੰਤ ਸਿੰਘ ਗਿੱਲ ਦੀ ਆਲੋਚਨਾ ਦ੍ਰਿਸ਼ਟੀ ਦੇ ਨਾਲ-ਨਾਲ ਉਸ ਅਥਾਹ ਗਿਆਨ ਦੇ ਵੀ ਸਹਿਜ ਦੀਦਾਰ ਹੁੰਦੇ ਹਨ,ਜਿਸ ਨੁੰ ਹਾਸਲ ਕਰਨ ਲਈ ਸਾਹਿਤ ਦਾ ਸਿਧਾਂਤ- ਅਧਿਐਨ ਕਰਨ ਦੀ ਜੀਵਨ ਭਰ ਦੀ ਘਾਲਣਾ ਵੀ ਥੋੜੀ ਹੁੰਦੀ ਹੈ।

ਡਾ.ਗਿੱਲ ਹੋਰਾਂ ਨੇ ਭਾਵੇਂ ਵਧੇਰੇ ਪ੍ਰਭਾਵ ਅਤਾਲਵੀ ਮਾਰਕਸਵਾਦੀ ਬੁੱਧੀਜੀਵੀ ਅਨਤਾਨਿਉ ਗ੍ਰਾਮਸ਼ੀ ਦਾ ਕਬੂਲਿਆ,ਪਰੰਤੂ ਉਹਨਾਂ ਦੀਆਂ ਲਿਖਤਾਂ ਵਿਚ ਵਿਸ਼ਵ ਦੇ ਲੱਗਭਗ ਸਾਰੇ ਵੱਡੇ ਚਿੰਤਕਾਂ ਦੀ ਚਰਚਾ ਕੀਤੀ ਹੋਈ ਮਿਲਦੀ ਹੈ।ਉਹਨਾਂ ਦੇ ਸਮੁੱਚੇ ਸੰਪਾਦਨ,ਸਮੀਖਿਆ ਅਤੇ ਅਨੁਵਾਦ ਕਾਰਜ ਤੋਂ ਜੋ ਗੱਲ ਉਘੜਵੇਂ ਰੂਪ ਵਿਚ ਸਾਹਮਣੇ ਆਉਂਦੀ ਹੈ,ਉਹ ਇਹ ਹੈ ਕਿ ਪਰਮਾਣਿਕ ਚਿੰਤਨ ਅਤੇ ਸੰਕੀਰਣਤਾ ਦਾ ਆਪਸ ਵਿਚ ਕੋਈ ਸੰਬੰਧ ਨਹੀਂ ਹੈ।ਡਾ. ਗਿੱਲ ਅਨੁਸਾਰ ਚਿੰਤਕ ਦਾ ਕਾਰਜ ਵਿਚਾਰਾਂ ਨੂੰ ਸੰਗਠਿਤ ਕਰਨਾ ਅਤੇ ਯੋਗ ਵਿਧੀ ਰਾਹੀਂ ਇਹਨਾਂ ਦਾ ਵਿਸ਼ਲੇਸ਼ਣ ਕਰਨਾ ਹੁੰਦਾ ਹੈ।ਇਸ ਦ੍ਰਿਸ਼ਟੀ ਤੋਂ ਕੋਈ ਵੀ ਵਿਚਾਰਧਾਰਾ ਜਾਂ ਸਿਧਾਂਤ ਮੁਕੰਮਲ ਰੂਪ ਵਿਚ ਨਜ਼ਰਅੰਦਾਜ਼ ਕਰਨਯੋਗ ਨਹੀਂ ਹੁੰਦਾ।…ਉਹਨਾਂ ਇਕ ਪਾਸੇ ਸਿਧਾਂਤਾਂ ਦੀ ਪ੍ਰਮਾਣਿਕ ਵਿਆਖਿਆ ਦਾ ਅਤੀ ਜ਼ਰੂਰੀ ਕਰਤਵ ਪੰਜਾਬੀ ਸਾਹਿਤ ਸਮੀਖਿਆ ਦੇ ਖੇਤਰ ਵਿਚ ਨਿਭਾਇਆ,ਦੂਜੇ ਪਾਸੇ ਸਾਹਿਤਕ ਕਿਰਤਾਂ ਦੀ ਨਿਵੇਕਲੀ ਹੋਂਦ ਦੀਆਂ ਅਨੇਕ ਪਰਤਾਂ,ਸੀਮਾਵਾਂ ਅਤੇ ਸੰਭਾਵਨਾਵਾਂ ਨੂੰ ਉਚਿਤ ਸੰਦਰਭਾਂ ਸਹਿਤ ਉਜਾਗਰ ਕਰਨ ਵਿਚ ਵੀ ਵਿਸ਼ੇਸ਼ ਭੂਮਿਕਾ ਨਿਭਾਈ’।

ਮੈਨੂੰ ਡਾਕਟਰ ਸਾਹਿਬ ਦੀਆਂ ਗ੍ਰਾਮਸ਼ੀ ਅਤੇ ਵਾਲਟਰ ਬੈਂਜਾਮਨ ਬਾਰੇ ਦੋ ਵੱਖ ਵੱਖ ਨਵੀਆਂ ਪ੍ਰਕਾਸ਼ਤ ਹੋਈਆਂ ਪੁਸਤਕਾਂ ਪੜਨ ਦਾ ਮੌਕਾ ਮਿਲਿਆ ਹੈ।ਚਿੰਤਨ ਅਤੇ ਸਿਧਾਂਤ ਦੇ ਖੇਤਰ ਵਿਚ ਉਹਨਾਂ ਗ੍ਰਾਮਸ਼ੀ ਦਾ ਵਧੇਰੇ ਪ੍ਰਭਾਵ ਕਬੂਲਿਆ ਹੈ ਜਦੋਂ ਕਿ ਬੋਲੀ ਸ਼ੈਲੀ ਦੀ ਪਰਖ ਮੌਕੇ ਉਹ ਵਾਲਟਰ ਬੈਂਜਾਮਨ ਤੋਂ ਪ੍ਰਭਾਵਤ ਜਾਪਦੇ ਹਨ।

ਚਿੰਤਨ ਕੀ ਹੈ।ਚਿੰਤਨ ਦਾ ਸਾਹਿਤ ਉੱਤੇ ਕੀ ਪ੍ਰਭਾਵ ਹੈ।ਸਨਾਤਨੀ ਮਾਰਕਸਵਾਦ ਦੀ ਨਵ ਮਾਰਕਸਵਾਦ ਵਿਚ ਤਬਦੀਲ ਹੋਣ ਦੀ ਕਿਰਿਆ, ਪੰਜਾਬੀ ਸਾਹਿਤ ਅਤੇ ਮਾਰਕਸਵਾਦ, ਨਵ-ਮਾਰਕਸਵਾਦ ਦੇ ਸਿਰਕੱਢ ਚਿੰਤਕਾਂ ਬਾਰੇ ਮੁਢਲੀ ਜਾਣਕਾਰੀ- ਪਹਿਲੇ ਚੈਪਟਰ ‘ਪੰਜਾਬੀ ਸਾਹਿਤ ਦੀ ਨਵ-ਮਾਰਕਸਵਾਦੀ ਪੜ੍ਹਤ’ ਵਿਚੋਂ ਮਿਲਦੀ ਹੈ ਜਿਸ ਵਿਚ ਡਾ.ਤੇਜਵੰਤ ਸਿੰਘ ਗਿੱਲ ਐਲਾਨ ਕਰਦੇ ਹਨ-‘ਨਵ-ਮਾਰਕਸਵਾਦੀ ਹੋਣਾ ਮੇਰੇ ਲਈ ਗੌਰਵ ਵਾਲੀ ਗੱਲ ਹੈ’।ਮੱਧਕਾਲੀ ਕਾਵਿ-ਚਿੰਤਨ ਬਨਾਮ ਸੱਤਾ,ਉੱਤਮ ਮੱਧਕਾਲੀ ਸਾਹਿਤਧਾਰਾ-ਗੁਰਬਾਣੀ, ਮੱਧਕਾਲੀ ਪਾਠ ਸੰਬੰਧੀ ਉਪਜੇ ਵਾਦ-ਵਿਵਾਦ,ਸਮੁੱਚੇ ਪੰਜਾਬੀ ਸਾਹਿਤ ਵਿਚ ਉਭਰੇ ਸਿਧਾਂਤਕ ਵਿਵਾਦ( ਸੰਤ ਸਿੰਘ ਸੇਖੋਂ ਬਨਾਮ ਕਿਸ਼ਨ ਸਿੰਘ ਵਿਵਾਦ,70ਵਿਆਂ ਦਾ ਸੇਖੋਂ-ਹਰਜੀਤ ਗਿੱਲ ਵਿਵਾਦ,ਸਰੰਚਨਾਵਾਦ ਬਨਾਮ ਪੰਜਾਬੀ ਮਾਰਕਸਵਾਦ,90ਵਿਆਂ ਦਾ ਉੱਤਰ ਆਧੁਨਿਕਤਾਵਾਦ ਬਨਾਮ ਨਵ -ਮਾਰਕਸਵਾਦ ਵਿਵਾਦ ਅਦਿ ਦਾ ਭਰਪੂਰ ਵਰਨਣ‘ਮੱਧਕਾਲੀ ਸਾਹਿਤ ਦਾ ਸਮਕਾਲੀ ਪਾਠ’ਨਾਮਕ ਅਧਿਆਇ ਵਿਚ ਕੀਤਾ ਗਿਆ ਹੈ।

ਪੂਰਬੀ ਤੇ ਪੱਛਮੀ ਕਲਾ ਦਾ ਸੁਮੇਲ-ਅੰਮ੍ਰਿਤਾ ਸ਼ੇਰਗਿੱਲ,ਪੰਜਾਬੀ ਭਾਸ਼ਾ ਦੀ ਹੋਂਦ ਤੇ ਭਵਿੱਖ ਦਾ ਸਵਾਲ,ਗਦਰ ਲਹਿਰ ਦੀ ਕਵਿਤਾ ਵਿਚ ਪੂਰੇ ਰਾਸ਼ਟਰ ਦੀ ਆਜ਼ਾਦੀ ਦਾ ਤਸੱਵੁਰ ,ਭਾਈ ਸੰਤੋਖ ਸਿੰਘ ਬਾਰੇ ਗੱਲਬਾਤ-ਇਸ ਪੁਸਤਕ ਵਿਚ ਵੱਖਰਾ ਮੁਲਾਕਾਤ ਜੁੱਟ ਹੈ।ਜਿੱਥੇ ਪਹਿਲੀਆਂ ਚਾਰ ਵਿਚ ਸਿਧਾਂਤ,ਠੋਸ ਫਿਲਾਸਫੀ ਅਤੇ ਗਹਿਨ ਚਿੰਤਨ ਪ੍ਰਧਾਨ ਹੈ ਉਥੇ ਇਸ ਚਹੁੰ- ਮੁੱਖੀ ਜੁੱਟ ਵਿਚਲੀ ਭਾਸ਼ਾ ਸੁਖੈਨ ਅਤੇ ਸਰਲ ਹੈ।ਅੰਮ੍ਰਿਤਾ ਸ਼ੇਰਗਿੱਲ ਦੇ ਜੀਵਨ, ਵਿਆਹ ਸੰਬੰਧਾਂ ਬਾਰੇ ਬੜੇ ਚਸਕੇ ਨਾਲ ਸਵਾਲ ਕਰਦਿਆਂ ,ਪ੍ਰੋ ਰਮਨ ਨੇ ਉਸਦੀ ਭਾਰਤੀ ਚਿੱਤਰ ਕਲਾ ਨੂੰ ਦੇਣ, ਪੰਜਾਬੀ ਪਿਤਾ ਦੀ ਧੀ ਹੋਣ ਕਰਕੇ ਸ਼ੁੱਧ ਪੰਜਾਬੀ ਰਹਿਣ ਸਹਿਣ ਵਿਚ ਉਸਦੀ ਇਕ ਕਲਾਕਾਰ ਵਜੋਂ ਵਿਸ਼ੇਸ਼ ਦਿਲਚਸਪੀ ਅਤੇ ਉਸਦੇ ਪਰਿਵਾਰਕ ਪਿਛੋਕੜ ਬਹਾਨੇ ਸਿੱਖ ਰਾਜ ਦੇ ਪਤਨ ਪਿੱਛੋਂ ਬਾਕੀ ਬਚੇ ਅਹਿਲਕਾਰਾਂ ਦੇ ਸ਼ਾਹੀ ਠਾਠ-ਬਾਠ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ।‘ਪੰਜਾਬੀ ਭਾਸ਼ਾ ਦੀ ਹੋਂਦ ਤੇ ਭਵਿੱਖ ਦਾ ਸਵਾਲ’ਵਿਚ ਪੰਜਾਬੀ ਬੋਲੀ ਅਤੇ ਭਾਸ਼ਾ ਦੇ ਮੁੱਢ,ਵਿਕਾਸ ਅਤੇ ਭਵਿੱਖ ਸੰਬੰਧੀ ਲਗਭਗ ਸਾਰੇ ਪਹਿਲੂ ਵਿਚਾਰੇ ਗਏ ਹਨ।ਅਗਲੀ ਮੁਲਾਕਾਤ ਤੋਂ ਗਦਰ ਲਹਿਰ ਦੀ ਕਵਿਤਾ ਵਿਚ ਭਾਰਤੀ ਆਜ਼ਾਦੀ ਦੇ ਤਸੱਵੁਰ,ਗਦਰੀ ਬਾਬਿਆਂ ਵੱਲੋਂ ਸੌੜੀ ਫਿਰਕਾਪ੍ਰਸਤੀ ਤੋਂ ਉਪਰ ਉੱਠ ਕੇ ਆਪਣੇ ਫਿਰਕੇ ਤੋਂ ਬਾਹਰਲੇ ਲੋਕਾਂ ਨਾਲ ਦਿਖਾਈ ਦਰਿਆਦਿਲੀ ਅਤੇ ਇਸ ਲਹਿਰ ਬਾਰੇ ਮੁੱਲਵਾਨ ਜਾਣਕਾਰੀ ਮਿਲਦੀ ਹੈ।ਇੰਜ ਹੀ ਗਦਰ ਲਹਿਰ ਨੂੰ ਤਨੋਂ ਮਨੋਂ ਸਮਰਪਿਤ ਛੋਟੀ ਉਮਰ ਦੇ ਗਦਰੀ ਅਤੇ ‘ਕਿਰਤੀ’ ਅਖ਼ਬਾਰ ਦੇ ਸੰਪਾਦਕ ਭਾਈ ਸੰਤੋਖ ਸਿੰਘ ਸੰਬੰਧੀ ਇਸ ਸੰਗ੍ਰਹਿ ਦੀ ਆਖ਼ਰੀ ਮੁਲਾਕਾਤ ਵਿਚ ਬੜੀ ਦੁਰਲੱਭ ਅਤੇ ਰੌਚਿਕ ਜਾਣਕਾਰੀ ਦਿੱਤੀ ਗਈ ਹੈ।

ਸਮੁੱਚੀ ਪੁਸਤਕ ਵਿਚੋਂ ਉਹ ਸਤਰਾਂ ਦੇਣੀਆਂ ਚਾਹਾਂਗੇ ਜਿਹੜੀਆਂ ਅਟਲ ਸਚਾਈਆਂ ਵਾਂਗ ਸਰਲ ਭਾਵੀ ਹੁੰਦੀਆਂ ਹੋਈਆਂ “ਪੰਜਾਬ ਦੀ ਬੌਧਿਕਤਾ ਦੇ ਇਸ ਸ਼ਾਹਸਵਾਰ ਡਾ ਤੇਜਵੰਤ ਸਿੰਘ ਗਿੱਲ” ਦੀ ਬੌਧਿਕ ਗਹਿਰਾਈ ਦੀ ਗਵਾਹੀ ਭਰਦੀਆਂ ਹਨ। “..ਚਿੰਤਨ ,ਜੀਵਨ ਦੀ ਕੁੱਲ ਜਟਿਲਤਾ ਨੂੰ ਵਿਚਾਰਾਂ ਦੇ ਰੂਪ ਵਿਚ ਗ੍ਰਹਿਣ ਕਰਨ ਦਾ ਯਤਨ ਹੁੰਦਾ ਹੈ।..ਸਾਹਿਤ ਵਿਚ ਜੀਵਨ ਦਾ ਯਥਾਰਥ ਚਿਹਨਾਂ ਦੇ ਰੂਪ ਵਿਚ ਉਜਾਗਰ ਹੁੰਦਾ ਹੈ ਜਿਸ ਲਈ ਵਿਸ਼ਲੇਸ਼ਣ, ਚਿਤਵਣ ਅਤੇ ਸੰਵਾਦ ਨਾਲੋਂ ਕਿਤੇ ਜ਼ਿਆਦਾ ਸਿਮਰਿਤੀ,ਕਲਪਨਾ ਅਤੇ ਦ੍ਰਿਸ਼ਟੀ ਦੀ ਲੋੜ ਪੈਂਦੀ ਹੈ।..ਮਾਰਕਸਵਾਦ ਅੰਗਰੇਜ਼ੀ ਆਰਥਿਕਤਾ,ਫਰਾਂਸੀਸੀ ਰਾਜਸੀ ਚੇਤਨਾ ਤੇ ਜਰਮਨ ਚਿੰਤਨ ਪ੍ਰਣਾਲੀ ਦੇ ਪ੍ਰਸਪਰ ਸੰਵਾਦ ਵਿਚੋਂ ਪੈਦਾ ਹੋਇਆ।..ਗੁਰਬਾਣੀ ਅਤੇ ਵਾਰ ਕਾਵਿ ਨੇ ਦੇਸੋਂ ਬਦੇਸੋਂ ਜੀਵਨ ‘ਤੇ ਭਾਰੂ ਹੋਈ ਸੱਤਾ ਨੂੰ ਬਹੁਤ ਹੀ ਨਿੱਗਰ ਰੂਪ ਵਿਚ ਨਕਾਰ ਦਿੱਤਾ ਜਿਸਦੇ ਤੁਲ ਦੀ ਪ੍ਰਾਪਤੀ ਉਸ ਯੁੱਗ ਦੇ ਕਿਸੇ ਪੱਛਮੀ ਸਾਹਿਤ ਵਿਚ ਵੀ ਦੇਖਣ ਨੂੰ ਨਹੀਂ ਮਿਲਦੀ।..ਸਾਸ਼ਨ,ਸੋਸ਼ਣ ਤੇ ਸਜ਼ਾ ਰਾਹੀਂ ਹਾਵੀ ਹੋਈ ਸੱਤਾ ਦੇ ਵਿਰੋਧ ਵਿਚ ਚਿੰਤਨ ਨੂੰ ਉਭਾਰ ਕੇ ,ਮਾਨਵੀ ਕਦਰਾਂ ਕੀਮਤਾਂ ਨੂੰ ਇਸ ਉਭਾਰ ਨਾਲ ਜੋੜ ਕੇ ਮੱਧਕਾਲੀ ਕਾਵਿ ਨੇ ਜਿਵੇਂ ਗੌਰਵ ਅਤੇ ਨਿਆਂ ਦਾ ਪੱਖ ਪੂਰਿਆ,ਉਸਤੋਂ ਅਜੋਕੀ ਸਾਹਿਤ ਰਚਨਾ ਵਾਸਤੇ ਸਿੱਖਣ ਲਈ ਬਹੁਤ ਕੁਝ ਹੈ।..ਮੁੱਢਲੇ ਰੂਪ ਵਿਚ ਪੰਜਾਬੀ ਭਾਸ਼ਾ ਦੀ ਸਿਰਜਣਾ ਦਾ ਸਿਹਰਾ ਨਿਰਸੰਦੇਹ ਸ਼ੇਖ਼ ਫਰੀਦ ਦੇ ਸਲੋਕਾਂ ਨੂੰ ਜਾਂਦਾ ਹੈ।ਵਾਸਤਵ ਵਿਚ ਲਿਖਤੀ ਰੂਪ ਵਿਚ ਪੰਜਾਬੀ ਭਾਸ਼ਾ ਦੀ ਸਿਰਜਣਾ ਗੁਰਬਾਣੀ ਵਿਚ ਆਕੇ ਆਪਣੇ ਜਲੌ ਨੂੰ ਪਹੁੰਚਦੀ ਹੈ।

ਕੁਝ ਵਿਅਕਤੀ- ਵਿਸ਼ੇਸ਼ ਟਿੱਪਣੀਆਂ ਵੀ ਗੌਲਣਜੋਗ ਹਨ। “..ਸੇਖੋਂ ਸਾਹਿਬ ਨੂੰ ਕੁਰਾਹੀਆ ਸਿੱਧ ਕਰਨ ਦੇ ਯਤਨ ਵਿਚ ਕਿਸ਼ਨ ਸਿੰਘ ਆਪ ਕੁਰਾਹੇ ਪੈਣ ਤੋਂ ਸੁਚੇਤ ਨਹੀਂ ਸੀ।..ਡਾ.ਹਰਜੀਤ ਸਿੰਘ ਗਿੱਲ ਦੇ ਟਾਕਰੇ ਦਿੱਲੀ ਯੂਨੀਵਰਸਿਟੀ ਵਿਚ ਪੰਜਾਬੀ ਦੇ ਪ੍ਰੋਫੈਸਰ ਨਿਯੁਕਤ ਹੋ ਚੁੱਕੇ ਡਾ. ਹਰਿਭਜਨ ਸਿੰਘ ਨੇ(ਸੰਰਚਨਾਵਾਦ ਦੇ ਸੰਦਰਭ ਵਿਚ) ਵਧੇਰੇ ਸਾਕਾਰਾਤਮਕ ਪੈਂਤੜਾ ਅਪਣਾਇਆ।..ਸੰਰਚਨਾਵਾਦ ਸੰਬੰਧੀ ਪੰਜਾਬ ਦੇ ਮਾਰਕਸੀ ਆਲੋਚਕਾਂ ਨਾਲ ਜੋ ਵਿਵਾਦ ਚੱਲਿਆ,ਉਹ ਬੌਧਿਕ ਪੱਧਰ ਕਾਇਮ ਰੱਖਣ ਵਿਚ ਸਫਲ ਰਿਹਾ।..ਡਾ.ਸਤਿੰਦਰ ਨੂਰ,ਡਾ. ਗੁਰਭਗਤ ਸਿੰਘ,ਅਮਰਜੀਤ ਗਰੇਵਾਲ,ਡਾ.ਰਾਜਿੰਦਰ ਬਰਾੜ,ਡਾ ਵਨੀਤਾ ਆਦਿ ਨੂੰ ਅਲਪ ਬਿਰਤਾਂਤ,ਇੱਛਾ ਕ੍ਰੀੜਾ,ਦੇਹ ਅਤੇ ਕਾਮ ਨਾਲ ਜੁੜੇ ਨਿਕਟਵਰਤੀ ਸਰੋਕਾਰਾਂ ਵਿਚ ਹੀ ਮਾਨਵੀ ਜੀਵਨ ਦਾ ਸਾਰ ਨਜ਼ਰ ਆਇਆ।...”

ਪੰਜਾਬੀ ਨਾਵਲ ਦਾ ਤੁਲਨਾਤਮਕ ਅਧਿਐਨ ਕਰਦਿਆਂ ਉਹਨਾਂ ਦਾ ਮੱਤ ਹੈ ਕਿ ਆਧੁਨਿਕਤਾ ਦੇ ਪ੍ਰਵੇਸ਼ ਨਾਲ ਜੋ ਸੂਝ ਅਤੇ ਸੋਝੀ ਆਉਣੀ ਚਾਹੀਦੀ ਸੀ, ਪੰਜਾਬੀ ਨਾਵਲ ਉਸ ਤਰਾਂ ਦੀ ਸੂਝ ਉਪਜਾਉਣ ਤੋਂ ਅਸਮਰਥ ਹੈ ।ਬਦਲ ਰਹੇ ਜਟਿਲ ਜੀਵਨ ਅਨੁਸਾਰ ਪੰਜਾਬੀ ਨਾਵਲਾਂ ਵਿਚ ਲਏ ਜਾ ਰਹੇ ਵਿਸ਼ੇ ਤੇ ਵਿਧਾਵਾਂ ਉਸ ਤਰਾਂ ਜਟਿਲ ਨਹੀਂ ਹਨ ਜਿਵੇਂ ਪੁਰਤਗਾਲੀ ਨਾਵਲਕਾਰ ਸੈਰਾਮੈਗੋ ਦੇ ਨਾਵਲ ‘ਮੌਤ ਮੁਲਤਵੀ’ ਜਾਂ ‘ਲਿਸਬਨ ਨੂੰ ਪਿਆ ਘੇਰਾ’ ਵਿਚ ਲਏ ਗਏ ਹਨ।ਪੰਜਾਬੀ ਨਾਵਲਕਾਰਾਂ ਨੂੰ ਅਜੋਕੇ ਜੀਵਨ ਦੀਆਂ ਜਟਿਲਤਵਾਂ ਨੂੰ ਸਰਲ ਜਿਹੇ ਢੰਗ ਨਾਲ -- ਬਿਆਨ ਕਰਨ ਦੀ ਥਾਂ ‘ਕੰਪਲੈਕਸ’ ਤਕਨੀਕਾਂ ਵੱਲ ਰੁਚਿਤ ਹੋਣਾ ਚਾਹੀਦਾ ਹੈ।ਦਿਲਚਸਪ ਟਿੱਪਣੀ ਹੈ “ਵੱਖੋ ਵੱਖਰੇ ਧਰਾਤਲਾਂ ‘ਤੇ ਵਿਚਰ ਕੇ ਜਸਵੰਤ ਸਿੰਘ ਕੰਵਲ,ਦਲੀਪ ਕੌਰ ਟਿਵਾਣਾ ਅਤੇ ਗੁਰਦਿਆਲ ਸਿੰਘ ਨੇ ਵਧੇਰੇ ਜਟਿਲ ਅਨੁਭਵਾਂ ਵੱਲ ਲਿਜਾਂਦੇ ਪੰਧ ਦੀ ਅਭਿਲਾਸ਼ਾ ਕੀਤੀ।ਆਧੁਨਿਕਤਾ ਜਿਵੇਂ ਨਵੇਂ ਤੋਂ ਨਵੇਂ ਰੂਪ ਵਿਚ ਪਰਵੇਸ਼ ਕਰ ਰਹੀ ਸੀ,ਉਸਦੀ ਥਾਹ ਪਾਉਣ ਵੱਲ ਉਹਨਾਂ ਰੁਚੀ ਦਿਖਾਈ।ਪਰ ਇਹਨਾਂ ਦੀਆਂ ਤਤਕਾਲੀ ਲਿਖਤਾਂ ਇਸ ਅਭਿਲਾਸ਼ਾ ਨੂੰ ਖੰਡਿਤ ਕਰਦੀਆਂ ਜਾਪਦੀਆਂ ਹਨ।ਖ਼ੁਦ ਦੇ ਆਤਮ- ਮੋਹ ਵਿਚ ਪੈ ਕੇ ਜਿਥੇ ਜਸਵੰਤ ਸਿੰਘ ਕੰਵਲ ਅਤੇ ਦਲੀਪ ਕੌਰ ਟਿਵਾਣਾ ਮਿਥਿਆ ਵਿਚ ਉਲਝ ਜਾਣ ਨੂੰ ਆਪਣਾ ਆਸ਼ਾ ਬਣਾ ਬੈਠੇ,ਉਥੇ ਗੁਰਦਿਆਲ ਸਿੰਘ ਆਪਣੇ ਗਲਪ ਦੇ ਮੋਹ ਅਧੀਨ ਨਾਵਲ ਦੀ ਥਾਂ ਪ੍ਰਾ-ਨਾਵਲ ਲਿਖਣ ਵੱਲ ਮੁੜ ਗਿਆ ਹੈ।( ਡਾਕਟਰ ਸਾਹਿਬ ਤੋਂ ਖ਼ਿਮਾ ਸਹਿਤ ਬਤੌਰ ਨਾਵਲਕਾਰ ਮੇਰੇ ਮਨ ਵਿਚ ਏਥੇ ਕੁਝ ਸ਼ੰਕੇ ਉਪਜਦੇ ਹਨ। ਪੰਜਾਬੀ ਨਾਵਲ ਵਿਚ ਅਜੇ ਤੱਕ ਸੈਰਾਮੈਗੋ ਵਾਲੀ ਫੈਂਟਸੀ ਤਕਨੀਕ ਦੀ ਰਵਾਇਤ ਨਾ ਹੋਣ ਕਾਰਨ ਕੀ ਅਜਿਹਾ ਤਜਰਬਾ ਕਿਤੇ ਫੇਲ੍ਹ ਤਾਂ ਨਹੀਂ ਹੋ ਜਾਵੇਗਾ? ਜਾਂ ਕਥਾ ਰਸ ਦੇ ਆਦੀ ਹੋਏ ਪੰਜਾਬੀ ਪਾਠਕਾਂ ਨੂੰ ਅਜਿਹਾ ‘ਕੰਪਲੈਕਸ’ ਤਜਰਬਾ ਰਾਸ ਆ ਸਕੇਗਾ?ਪ੍ਰਯੋਗ ਜ਼ਰੂਰੀ ਹਨ।ਪਰ ਮੇਰੇ ਵਿਚਾਰ ਅਨੁਸਾਰ ਨਵੀਨ ਤਜਰਬੇ ਸਹਿੰਦੇ-ਸਹਿੰਦੇ ਹੀ ਕੀਤੇ ਜਾ ਸਕਦੇ ਹਨ।ਜਿਹਨਾਂ ਬਾਰੇ ਨਾਵਲ ਲਿਖਿਆ ਜਾ ਰਿਹਾ ਹੈ, ਜਿਹਨਾਂ ਲਈ ਨਾਵਲ ਲਿਖਿਆ ਜਾਂਦਾ ਹੈ ਉਹਨਾਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੋ ਜਾਂਦਾ ਹੈ। )

ਕੁਝ ਹੋਰ ਟਿੱਪਣੀਆਂ ਹਾਜ਼ਰ ਹਨ“ਗਦਰੀ ਜੋ ਵੱਡੀ ਗਿਣਤੀ ਵਿਚ ਸਿੱਖ ਸਨ,ਮੂਲ ਰੂਪ ਵਿਚ ਉਦਾਰ ਚਿੱਤ ਅਤੇ ਮਾਨਵਵਾਦੀ ਬੰਦੇ ਸਨ।..ਗਦਰੀ ਕਵੀ ਆਪਣੇ ਫਿਰਕੇ ਤੌਂ ਬਾਹਰਲੇ ਲੋਕਾਂ ਨੂੰ ਵਡਿਆਉਣ ਦੀ ਦਰਿਆਦਿਲੀ ਦਿਖਾਉਂਦੇ ਹਨ।..ਦੱਬੇ ਕੁਚਲੇ ਲੋਕਾਂ ਦੀ ਸਮਾਜਿਕ ਮੁਕਤੀ ਦੇ ਮਾਡਲ ਵਜੋਂ ਸਿੱਖ ਇਤਿਹਾਸ ਨੂੰ ਉਭਾਰਨ ਵਾਲੀ ਪਹਿਲੀ ਪੰਜਾਬੀ ਕਵਿਤਾ ਗਦਰ ਲਹਿਰ ਦੀ ਕਵਿਤਾ ਹੀ ਸੀ।..ਕਲਾ ਪੱਖੋਂ ਗਦਰੀ ਕਵਿਤਾ ਕਵੀਸ਼ਰੀ ਪਰੰਪਰਾ ਦੇ ਵਧੇਰੇ ਨਜ਼ਦੀਕ ਹੈ।..ਭਾਈ ਸੰਤੋਖ ਸਿੰਘ ਦੇ ਕਾਰਜ ਦੀ ਤੁਲਨਾ ਗਦਰ ਦੇ ਵਾਪਰਨ ਤੋਂ ਪਹਿਲਾਂ ਉਸ ਖਾਦ ਨਾਲ ਕੀਤੀ ਜਾ ਸਕਦੀ ਹੈ ਜੋ ਬਿਜਾਈ ਤੋਂ ਪਹਿਲਾਂ ਫਸਲ ਦੇ ਉੱਗਣ ਅਤੇ ਪਰਵਾਨ ਚੜ੍ਹਨ ਲਈ ਬਹੁਤ ਜ਼ਰੂਰੀ ਹੁੰਦੀ ਹੈ।..ਸਰਦਾਰ ਭਗਤ ਸਿੰਘ ਦੀ ਸ਼ਹਾਦਤ ਅਜਿਹੀ ਮਹਾਨ ਘਟਨਾ ਸੀ ਜਿਸ ਨੇ ਦੇਸ ਵਿਚ ਹਰ ਤਬਕੇ,ਖ਼ਾਸ ਕਰ ਕੇ ਨੌਜਵਾਨਾਂ ਨੂੰ ਚੁੰਧਿਆ ਕੇ ਰੱਖ ਦਿੱਤਾ।

ਪੰਜਾਹਵਿਆਂ ਦੇ ਅੰਤ ਵੇਲੇ ਸੇਖੋਂ ਸਾਹਿਬ ਦੇ ਨਾਟਕ ‘ਕਲਾਕਾਰ’ ਦਾ ਚਰਚਾ ਸਿਖਰਾਂ ਨੂੰ ਪਹੁੰਚਿਆ ਹੋਇਆ ਸੀ।.. ਆਜ਼ਾਦੀ ਉਪਰੰਤ ਭਾਰਤ ਵਰਸ਼ ਵਿਚ ਔਰਤ ਜਾਤ ਨੂੰ ਜੋ ਨਵੀਂ ਸੂਝ ਮਿਲੀ,ਵਿੱਦਿਆ ਭਾਸਕਰ ਦਾ ਲੇਖ ਇਸਦਾ ਉਲੇਖ ਕਰਦਾ ਸੀ (ਪਰ) ਕਿਸ਼ਨ ਸਿੰਘ ਨੇ ਇਸ ਵਿਚ ਜੋ ਨੰਗੇਜ਼ ਦੀਆਂ ਗੱਲਾਂ ਸਨ ਉਹਨਾਂ ‘ਤੇ ਵਾਵੇਲਾ ਖੜ੍ਹਾ ਕੀਤਾ ਹੋਇਆ ਸੀ।..ਦੇਹ ਕਾਮ ਅਤੇ ਕਿਰਤ ਦਾ ਵਾਹਨ ਹੁੰਦੀ ਹੈ ਜੋ ਮੇਲ ਅਤੇ ਕਮਾਈ ਦੇ ਕਾਰਨ ਹੋ ਨਿਬੜਦੇ ਹਨ।..ਮੇਲ ਔਲਾਦ ਦਾ ਸ੍ਰੋਤ ਬਣਦਾ ਹੈ, ਕਮਾਈ ਲੋੜਾਂ ਦੀ ਪੂਰਤੀ ਕਰਦੀ ਹੈ।.. ‘ਵਣ’ ਭਾਰਤੀ ਅਤੇ ‘ਰੋਹੀ’ ਅਰਬੀ-ਇਰਾਨੀ ਚਿੰਤਨ-ਧਾਰਾ ਦਾ ਪਛਾਣ-ਪ੍ਰਤੀਕ ਬਣਦਾ ਹੈ ਜਦਕਿ ਪੰਜਾਬੀ ਚਿੰਤਨ-ਧਾਰਾ ਦਾ ਪਛਾਣ-ਚਿੰਨ੍ਹ ‘ਖੇਤ’ ਹੈ ਜੋ ਨਾ ਤਾਂ ਵਣ ਵਾਂਗ ਭਰਪੂਰ ਹੈ ਨਾ ਹੀ ਰੋਹੀ ਵਾਂਗ ਅੰਤਹੀਣ ਭਾਸਦਾ ਹੈ”।

ਇਉਂ ਏਸ ਪੁਸਤਕ ਵਿਚ ਵੱਖੋ ਵੱਖਰੇ ਅੱਠ ਵਿਸ਼ਿਆਂ ਦੇ ਹੀਲੇ ਬਹੁਮੁੱਲੀ ਸਿਧਾਂਤਕ ਵਿਚਾਰ ਚਰਚਾ ਨੇਪਰੇ ਚੜ੍ਹ ਜਾਂਦੀ ਹੈ ਜਿਸ ਨੂੰ ਪੜ੍ਹ ਕੇ ਪ੍ਰੋਫੈਸਰ ਤੇਜਵੰਤ ਸਿੰਘ ਗਿੱਲ ਦੀ ਵਿਸ਼ਵ ਸਾਹਿਤ- ਚਿੰਤਨ ਅਤੇ ਦਰਸ਼ਨ ਵਿਚ ਗੁੰਨ੍ਹੀ ਵਿਚਾਰਧਾਰਾ ਦਾ ਪਾਠਕ ਨੂੰ ਸਹਿਜੇ ਹੀ ਗਿਆਨ ਹੋ ਜਾਂਦਾ ਹੈ।ਖ਼ਾਸ ਕਰਕੇ ਜਿਹੜਾ ਪਾਠਕ ਸੰਸਾਰ ਸਾਹਿਤ ,ਚਿੰਤਨ ਅਤੇ ਆਲੋਚਨਾ ਬਾਰੇ ਜਾਨਣ ਦੀ ਜਗਿਆਸਾ ਰੱਖਦਾ ਹੋਵੇ।ਖ਼ੂਬਸੂਰਤ ਦਿੱਖ ਵਾਲੀ ਇਹ ਪੁਸਤਕ ਆਲੋਚਕਾਂ,ਚਿੰਤਕਾਂ ਅਤੇ ਲੇਖਕਾਂ ਲਈ ਬੜੀ ਮੁੱਲਵਾਨ ਸਮੱਗਰੀ ਪੇਸ਼ ਕਰਦੀ ਹੈ ।ਪ੍ਰੋ.ਰਮਨ ਦੇ ਇਸ ਉੱਦਮ ਦੀ ਜਿੰਨੀ ਸਿਫ਼ਤ-ਸਾਲਾਹ ਕੀਤੀ ਜਾਵੇ,ਥੋੜੀ੍ਹ ਹੈ।ਨਵੀਂ ਦੁਨੀਆਂ ਪਬਲੀਕੇਸ਼ਨਜ਼ ਦੋਧਨਾ-ਪਟਿਆਲਾ ਵੀ ਇਸ ਲਈ ਵਧਾਈ ਦੇ ਹੱਕਦਾਰ ਹਨ।

ਸੰਪਰਕ: 001 209 407 3604

Comments

Sarbatt DaBhalla ·

So It is about Sant Singh Sekhon, When will these people understand this experiment has happened multiple times in punjab and failed. It will fail in future as well. Sant Singh sakhon was a Communist pakka commrade, Punjabi literature ch zehar gholan walla. People who know Punjab and literature knows it very well.

MatAffons

Achat De Cialis Online https://abuycialisb.com/# - cialis online reviews Il Viagra Aiuta <a href=https://abuycialisb.com/#>buy cialis generic</a> Levitra Side Effects

penreli

Amoxicillin And Vitamin Interactions https://acialisd.com/ - non prescription cialis online pharmacy Cephalexin Dose Morning Night <a href=https://acialisd.com/#>how to buy cialis</a> Expert Clinic Cialis

cialis online

Hydrochlorothiazide On Line No Prior Script nobPoecy https://ascialis.com/# - Cialis arrackontoke Below Skin Swelling Amoxicillin Allergy Treatment Natadync <a href=https://ascialis.com/#>Cialis</a> cymnannami Mail Order Isotretinoin Aurora

paboodE

cialis eagle by maxman u.s.a nobPoecy <a href=https://bansocialism.com/>where to buy cialis online safely</a> arrackontoke Viagra Pharmacy London

paboodE

<a href=http://fcialisj.com/>brand name cialis online

Nechani

Effects on fat after showed up after 4 weeks, maximum effects after 6- 12 months <a href=http://bviagra.mom>can a guy still be hard after coming on viagra</a>

Security Code (required)



Can't read the image? click here to refresh.

Name (required)

Leave a comment... (required)





ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ