ਅੰਤਰ ਚੇਤਨਾ ਨਾਮੀ ਕਵਿਤਾ ਵਿਚ ਲਿਖਦਾ ਹੈ:
ਅਜ ਮੈਂ ਤੁਹਾਡੇ ਦਿੱਤੇ ਹੋਏ ਪਰਾਂ ਨੂੰ
ਆਪਣੇ ਸਰੀਰ ਨਾਲੋਂ
ਛੰਡ ਕੇ ਲਾਹ ਦਿੱਤਾ ਹੈ…
ਅਜ ਮੈਂ ਆਪਣੇ ਅੰਦਰ ਦੇ ਖੰਭਾਂ ਨਾਲ
ਐਨੀ ਉੱਚੀ ਉਡਾਰੀ ਲਾਉਣ ਦੇ ਸਮਰੱਥ ਹਾਂ…
ਕਵੀ ਅੰਦਰ ਸਮਾਜ ਪ੍ਰਤੀ ਵੀ ਇਕ ਤੜਫ ਹੈ।ਜਿਸਦੀ ਬਿਆਨੀ ਦਾ ਸਿਖਰ ਇਸ ਨਜ਼ਮ ਵਿਚ ਦੇਖਿਆ ਜਾ ਸਕਦਾ ਹੈ:
ਨੁੱਕਰ ਚ ਮੂਧੇ ਭਾਡਿਆਂ ਕੋਲ ਚੁੱਲ੍ਹਾ ਸੀ ਪਿਆ
ਬਾਲਣ ਨੂੰ ਵਾਜਾਂ ਮਾਰਦਾ ਅੱਗ ਦੇ ਲਈ ਤਰਸਦਾ
ਇਕ ਬੱਚਾ ਦਸ ਕੁ ਸਾਲ ਦਾ ਬੋਰੀ ਵਿਛਾ ਕੇ ਸੀ ਪਿਆ
ਅੱਧ ਮੀਟੀਆਂ ਅੱਖਾਂ ਦੇ ਨਾਲ ਭਾਂਡਿਆ ਨੂੰ ਦੇਖਦਾ
ਥੋੜੀ ਜਿਹੀ ਵਿੱਥ ਤੇ ਬੈਠੀ ਸੀ ਇਕ ਲਾਚਾਰ ਮਾਂ
ਗੋਦੀ ‘ਚ ਭੁੱਖਾ ਬਾਲ ਸੀ ਲੋਰੀ ਰਹੀ ਸੀ ਗੁਣਸੁਣਾ।
ਵਿਜੇ ਭੱਟੀ ਦੀ ਸਿਰਜਣ ਪਰਕ੍ਰਿਆ ਆਪੇ ਨਾਲ ਜੋੜਦੀ ਹੋਈ ਉਸ ਅਵਾਜ਼ ਨਾਲ ਜੁੜਨ ਦੀ ਗੱਲ ਕਰਦੀ ਹੈ ਜਿਸ ਬਾਰੇ ਸਾਡੇ ਮਹਾਂ ਪੁਰਸ਼ ਆਪਣੀ ਬਾਣੀ ਵਿਚ ਸੰਦੇਸ਼ ਦਿੰਦੇ ਹਨ।ਇੰਜ ਇਹ ਕਾਵਿ ਸੰਗ੍ਰਹਿ ਇਕ ਪੋਥੀ ਵਰਗਾ ਪਵਿੱਤਰ ਸੰਦੇਸ਼ ਦਿੰਦਾ ਹੋਇਆ ਆਪੇ ਅੰਦਰ ਝਾਤੀ ਮਾਰਨ ਦੀ ਪ੍ਰੇਰਨਾ ਦਿੰਦਾ ਹੈ।ਕਵੀ ਨੂੰ ਕਵਿਤਾ ਕਹਿਣ ਦੀ ਤਕਨੀਕ ਵੀ ਹੈ ਤੇ ਨਾਲ ਹੀ ਉਸ ਕੋਲ ਇਕ ਵਿਸ਼ਾਲ ਸ਼ਬਦ ਭੰਡਾਰ।ਜਿਹਨਾਂ ਨੂੰ ਆਪਣੀ ਲੋੜ ਅਨੁਸਾਰ ਵਰਤਕੇ ਹੁਨਰਮੰਦੀ ਦਿਖਾਈ ਹੈ।‘ਅਸੀਂ ਖੇਡਣ ਜਾਣਾ ਮਾਂਏ ਆਟੇ ਦੀਆਂ ਚਿੜੀਆਂ ਲੈਕੇ ਕਾਵਾਂ ਦੇ ਸ਼ਹਿਰੀਂ’ ਵਰਗੀਆਂ ਨਜ਼ਮਾ ਸਮਾਜਿਕ ਤਾਣੇ- ਬਾਣੇ ਦਾ ਵਿਸ਼ਲੇਸ਼ਣ ਕਰਦੀਆਂ ਹਨ।ਇਸ ਤਰ੍ਹਾਂ ਇਹ ਸਮੁੱਚਾ ਕਾਵਿ ਸੰਗ੍ਰਹਿ ਸੁਲਤਾਨ ਬਾਹੂ ਦੀ ਇਕ ਹੂਕ ਵਰਗਾ ਹੋ ਨਿੱਬੜਿਆ ਹੈ।
ਵਿਜੈ ਭੱਟੀ ਦੀ ਸਾਧਨਾ ਨੂੰ ਪੰਜਾਬ ਦੇ ਮਹਾਨ ਸ਼ਾਇਰ ਸਰਜੀਤ ਪਾਤਰ ਨੇ ਇਹ ਕਹਿੰਦਿਆਂ ਸਲਾਹਿਆ ਹੈ ‘ਉਸ ਕੋਲ ਸ਼ਬਦ ਹਨ ਤੇ ਸ਼ਬਦਾਂ ਦੀ ਸਹੀ ਵਰਤੋਂ ਕਰਨ ਦਾ ਸੰਜਮ ਅਤੇ ਸਲੀਕਾ ਵੀ।ਵੱਡੀ ਗਲ ਕਿ ਉਸਦਾ ਮਨ ਅਤੇ ਕਵਿਤਾ ਜੁੜੇ ਹੋਏ ਹਨ ਤੇ ਇਕ ਦੂਜੇ ਨੂੰ ਸਿਰਜ ਰਹੇ ਹਨ’।ਇਸੇ ਤਰ੍ਹਾਂ ਡਾ. ਨਸੀਬ ਬਵੇਜਾ ਦਾ ਕਹਿਣਾ ਹੈ:ਜਦੋਂ ਮੈਂ ਵਿਜੇ ਭੱਟੀ ਦੀ ਇਹ ਸਾਰੀ ਕਵਿਤਾ ਪੜ੍ਹ ਰਿਹਾ ਸਾਂ ਤਾਂ ਮੈਨੂੰ ਵਿਜੈ ਭੱਟੀ ਅਤੇ ਦੁੱਲਾ ਭੱਟੀ ਦੇ ਦੌਰ ਦੇ ਸੂਫੀ ਸ਼ਾਇਰ ਗੂੰਜਦੇ ਨਜ਼ਰ ਆਏ’।
ਇਸ ਤਰਾਂ ਇਹ ਸ਼ਾਇਰ ਆਪਣੀ ਪਹਿਲੀ ਪੁਸਤਕ ਨਾਲ ਕਾਵਿਕ ਸਿਖਰ ਸਿਰਜ ਬੈਠਾ ਹੈ।ਹੁਣ ਤਾਂ ਭਵਿੱਖ ਵਿਚ ਉਸ ਕੋਲੇਂ ਹੋਰ ਵੀ ਅੰਦਰਲੇ ਬੰਦ ਬੂਹੇ ਖੁੱਲ੍ਹਣ ਦੀਆਂ ਉਮੀਦਾਂ ਹਨ।ਇਸ ਪਲੇਠੀ ਅਤੇ ਮਾਣਨਯੋਗ ਪੁਸਤਕ ਦਾ ਸੁਆਗਤ ਹੈ
ਸੰਪਰਕ: +91 98150 18947