ਲੋਕਪੱਖੀ ਤੇ ਅਗਾਂਹਵਧੂ ਸਾਹਿਤ ਘਰ-ਘਰ ਤੱਕ ਲਿਜਾਣ ਦਾ ਇੱਕ ਯਤਨ
Posted on:- 05-02-2015
ਸ਼ਹੀਦ ਭਗਤ ਸਿੰਘ ਵਿਚਾਰ ਮੰਚ ਅਤੇ ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ, ਪੰਜਾਬ ਵੱਲੋਂ ਉਸਾਰੂ ਤੇ ਲੋਕ ਪੱਖੀ ਸਾਹਿਤ ਲਿਜਾਣ ਦੇ ਉਪਰਾਲੇ ਵਜੋਂ ਪੁਸਤਕਾਂ, ਮੈਂਗਜੀਨ ਅਤੇ ਇੱਕ ਦਸਤਵੇਜੀ ਫਿਲਮ ਪਾਠਕਾਂ ਦੀਆਂ ਬਰੂਹਾਂ ਤੇ ਡਾਕ ਰਾਹੀਂ ਭੇਜਿਆ ਜਾ ਰਿਹਾ ਹੈ। ਇਹ ਮਿਆਰੀ ਤੇ ਸਸਤਾ ਸਾਹਿਤ ਇਕ ਗੈਰ-ਵਪਾਰਕ ਅਦਾਰੇ ਵੱਲੋਂ ਬਿਨਾਂ ਕਿਸੇ ਮੁਨਾਫੇ ਦੇ ਭੇਜਿਆ ਜਾ ਰਿਹਾ ਹੈ। ਪੁਸਤਕਾਂ ਦੇ ਇਸ ਸੈਟ ਵਿਚ ਹੇਠਾਂ ਦਰਜ ਟਾਈਟਲ ਸ਼ਾਮਲ ਹਨ। ਪਾਠਕ ਪੂਰਾ ਸੈੱਟ ਜਾਂ ਫਿਰ ਚੋਣਵੀਆਂ ਪੁਸਤਕਾਂ ਵੀ ਮੰਗਵਾ ਸਕਦੇ ਹਨ।
1 *ਸ਼ਹੀਦੇ ਆਜ਼ਮ ਭਗਤ ਸਿੰਘ ਨੇ ਕਿਹਾ* ਪੰਨੇ - 36, ਕੀਮਤ-10,
ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਸਿਰਫ਼ ਖਾੜਕੂ ਐਕਸ਼ਨ ਕਰਨ ਵਾਲੇ ਨੌਜਵਾਨ ਵਜੋਂ ਜਾਨਣ ਵਾਲੇ ਨੌਜਵਾਨਾਂ ਨੂੰ ਇਹ ਪੁਸਤਕ ਵਿਚਾਰਵਾਨ ਭਗਤ ਸਿੰਘ ਦੇ ਦਰਸ਼ਨ ਕਰਵਾਏਗੀ। ਇਸ ਵਿੱਚ ਭਗਤ ਸਿੰਘ ਦੀਆਂ ਕੁੱਝ ਚੋਣਵੀਆਂ ਲਿਖਤਾਂ ਸ਼ਾਮਲ ਹਨ ਜੋ ਭਗਤ ਸਿੰਘ ਬਾਰੇ ਹੋਰ ਕੁਝ ਜਾਨਣ-ਪੜ੍ਹਨ ਦੀ ਉਤਸੁਕਤਾ ਪੈਂਦਾ ਕਰਦੀਆਂ ਹਨ।
2. *ਲੋਕਾਂ ਦੇ ਗੀਤ* ਪੰਨੇ -152, ਕੀਮਤ-80
ਪੰਜਾਬ ਦੀ 70ਵੀਆਂ ਦੀ ਇਨਕਲਾਬੀ ਜਨਤਕ-ਜਮਹੂਰੀ ਲਹਿਰ ਦੇ 132 ਬਹੁਚਰਚਿਤ ਗੀਤਾਂ ਦਾ ਸੰਗਰਿਹ ਹੈ, ਇਸ ਵਿੱਚ ਜਗਮੋਹਨ ਜੋਸ਼ੀ, ਫੈਜ਼ ਅਹਿਮਦ ਫੈਜ਼, ਸਾਹਿਰ ਲੁਧਿਆਣਵੀ, ਪਾਸ਼, ਜੈਮਲ ਪੱਡਾ, ਉਦਾਸੀ, ਮਿੰਦਰਪਾਲ ਭੱਠਲ, ਕਰਿਸ਼ਨ ਕੋਰਪਾਲ, ਬੋਘੜ ਖੋਖਰ, ਅਮੋਲਕ ਸਿੰਘ, ਦਰਸ਼ਨ ਖਟਕੜ, ਹਰਭਜਨ ਸੋਹੀ ਅਤੇ ਜੁਗਰਾਜ ਧੌਲਾ ਸਮੇਤ ਹੋਰ ਅਨੇਕਾਂ ਸ਼ਖਸੀਅਤਾਂ ਦੇ ਗੀਤ ਸ਼ਾਮਿਲ ਹਨ।
3. * ਜਿਨ੍ਹਾਂ ਯੁੱਗ ਬਦਲੇ* ਪੰਨੇ - 64, ਕੀਮਤ 30
ਇਸ ਪੁਸਤਕ ਵਿੱਚ ਸੰਸਾਰ ਪੱਧਰ ਦੇ ਉਹਨਾਂ ਮਹਾਨ ਵਿਅਕਤੀਆਂ ਦੀ ਜਿੰਦਗੀ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਆਪਣੇ ਸੁੱਖ-ਅਰਾਮ ਨੂੰ ਤਿਆਗ ਕੇ ਲੋਕਾਂ ਨਾਲ ਜੁੜਕੇ ਸਮੂਹਿਕ ਖੁਸ਼ੀ ਦੀ ਪਰਾਪਤੀ ਦੇ ਲਈ ਸੰਘਰਸ਼ ਕੀਤੇ।
4. *ਮਾਰਕਸਵਾਦੀ - ਪਰਿਚੈ ਮਾਲਾ* ਪੰਨੇ - 120, ਕੀਮਤ -50
ਇਹ ਸਿਧਾਂਤਕ ਪੁਸਤਕ ਸ਼ਹੀਦ ਭਗਤ ਸਿੰਘ ਹੁਰਾਂ ਦੇ ਸਾਥੀ ਸ਼ਿਵ ਵਰਮਾ ਦੀ ਲਿਖੀ ਹੋਈ ਹੈ। ਇਸ ਪੁਸਤਕ ਨੂੰ ਅਸੀਂ ਮਾਰਕਸਵਾਦ ਦਾ ੳ, ਅ ਵੀ ਕਹਿ ਸਕਦੇ ਹਾਂ। ਲੇਖਕ ਨੇ ਮਾਰਕਸਵਾਦ ਬਾਰੇ ਸੌਖੀਆਂ ਉਦਾਹਰਣਾਂ ਨਾਲ ਗੱਲ ਕੀਤੀ ਹੈ ਅਤੇ ਆਪ ਹੀ ਸੁਆਲ ਕਰਕੇ ਉਨ੍ਹਾਂ ਨੂੰ ਬੜੇ ਸੌਖੇ ਢੰਗ ਨਾਲ ਦਰਸਾਇਆ ਹੈ।
5. *ਨੌਜਵਾਨਾਂ ਤੇ ਵਿਦਿਆਰਥੀਆਂ ਲਈ ਕੁਝ ਜ਼ਰੂਰੀ ਸਬਕ* ਪੰਨੇ - 24, ਕੀਮਤ 10
ਇਸ ਪੁਸਤਕ ਵਿੱਚ ਲੈਨਿਨ ਅਤੇ ਮਾਓ ਦੇ ਨੌਜਵਾਨ-ਵਿਦਿਆਰਥੀ ਲਹਿਰ ਬਾਰੇ ਦੋ ਬਹੁਤ ਮਹੱਤਵਪੂਰਨ ਲੇਖ ਸ਼ਾਮਿਲ ਹਨ।
6. *ਸੰਸਾਰ ਪਰਸਿੱਧ ਕਰਾਂਤੀਕਾਰੀ ਵਿਚਾਰ* ਪੰਨੇ- 128, ਕੀਮਤ -100
ਇਸ ਪੁਸਤਕ ਅੰਦਰ ਮਾਰਕਸ, ਏਂਗਲਜ਼, ਲੈਨਿਨ ਤੇ ਸਟਾਲਿਨ ਦੇ ਵੱਖ-ਵੱਖ ਵਿਸ਼ਿਆਂ ਬਾਰੇ ਦਿੱਤੇ ਮਹੱਤਵਪੂਰਨ ਵਿਚਾਰ ਹਨ। ਇਹ ਪੁਸਤਕ ਮਾਰਕਸਵਾਦ ਦੇ ਨਵੇਂ ਸਿੱਖਿਆਰਥੀਆਂ ਅੰਦਰ ਮਾਰਕਸਵਾਦੀ ਵਿਚਾਰਧਾਰਾ ਪਰਤੀ ਰੁਚੀ ਪੈਦਾ ਕਰਦੀ ਹੈ।
7. *ਪੰਜਾਬ ਨੂੰ ਖੁੱਲੀ ਜੇਲ੍ਹ ਵਿੱਚ ਬਦਲਣ ਦੀ ਸਾਜ਼ਿਸ਼* ਪੰਨੇ -24, ਕੀਮਤ -10
ਪੰਜਾਬ ਸਰਕਾਰ ਵੱਲੋਂ ਲੋਕਾਂ ਤੇ ਮੜੇ ਜਾ ਰਹੇ ਕਾਲੇ ਕਾਨੂੰਨਾਂ ਬਾਰੇ ਜਾਣਕਾਰੀ ਦਿੰਦਾ ਦਸਤਾਵੇਜ ।
8. *ਇਨਕਲਾਬੀ ਨੌਜਵਾਨ* ਮੈਂਗਜ਼ੀਨ , ਪੰਨੇ - 40, ਕੀਮਤ -10
ਤਬਦੀਲੀ ਪਸੰਦ ਨੌਜਵਾਨ-ਵਿਦਿਆਰਥੀਆਂ ਦੇ ਇਸ ਮੈਂਗਜੀਨ ਵਿੱਚ ਚਲੰਤ ਸਮਾਜਿਕ ਘਟਨਾਵਾਂ ਅਤੇ ਨੌਜਵਾਨ-ਵਿਦਿਆਰਥੀ ਲਹਿਰ ਦੀ ਆਮ ਸਮਝ ਪੇਸ਼ ਕੀਤੀ ਜਾਂਦੀ ਹੈ। ਤਾਜ਼ਾ ਅੰਕ ਸਿੱਖਿਆ ਵਿਸ਼ੇਸ਼ ਅੰਕ ਹੈ, ਇਸ ਵਿੱਚ ਭਾਰਤੀ ਵਿਦਿਅਕ ਪਰਬੰਧ ਬਾਰੇ ਮਹੱਤਵਪੂਰਨ ਲੇਖ ਤੇ ਹੋਰ ਸਾਹਿਤਕ ਵੰਨਗੀਆਂ ਸ਼ਾਮਿਲ ਹਨ। ਵਿਦਿਆ ਦੇ ਫਿਰਕੂਕਰਨ ਨਿੱਜੀਕਰਨ ਬਾਰੇ ਬਹੁਤ ਵਧੀਆ ਲੇਖ ਹਨ।
9. *ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ* ਨਿਰਦੇਸ਼ਕ ਦਲਜੀਤ ਅਮੀ), ਸਮਾਂ- 90 ਮਿੰਟ, ਕੀਮਤ-200
10. ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ *ਦਸਤਾਵੇਜ਼ ਤੇ ਰਿਪੋਰਟਾਂ*, ਪੇਜ਼- 280, ਕੀਮਤ- 80
ਇਸ ਪੁਸਤਕ ਵਿੱਚ ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਵੱਖ-ਵੱਖ ਥਾਵਾਂ ਤੇ ਸੰਘਰਸ਼ ਕਰ ਰਹੇ ਲੋਕਾਂ ਦੇ ਉੱਲਟ ਪੁਲਿਸ-ਸਿਆਸੀ-ਅਦਾਲਤੀ-ਗੁੰਡਾ-ਫਿਰਕਾਪਰਸਤਾਂ ਦੇ ਗਠਜੋੜ ਨੂੰ ਬੇਪਰਦ ਕੀਤਾ ਹੈ ਅਤੇ ਇਨ੍ਹਾਂ ਘਟਨਾਵਾਂ ਦੇ ਸਮਾਜਿਕ, ਆਰਥਿਕ, ਸਿਆਸੀ, ਫਿਰਕੂ ਆਦਿ ਕਾਰਨਾਂ ਤੇ ਚਾਨਣਾ ਪਾਇਆਂ ਗਿਆਂ ਹੈ। ਨੌਜਵਾਨਾਂ ਵਿਦਿਆਰਥੀਆਂ ਨੂੰ ਇਹ ਪੁਸਤਕ ਜਰੂਰ ਪੜਨੀ ਚਾਹੀਦੀ ਹੈ ਤਾਂ ਜੋ ਸਰਕਾਰਾਂ ਦੀਆਂ ਗਲਤ ਨੀਤੀਆਂ ਨੂੰ ਸਮਝ ਸਕਣ।
11. *ਗਾਥਾ ਗਦਰੀਆਂ ਦੀ* ਪੰਨੇ - 128, ਕੀਮਤ -80
ਆਜ਼ਾਦੀ ਸੰਗਰਾਮ ਵਿੱਚ ਅਹਿਮ ਯੋਗਦਾਨ ਪਾਉਣ ਵਾਲੀ ਗਦਰ ਲਹਿਰ ਦੇ ਯੋਧਿਆਂ ਦੀਆਂ ਸੰਖੇਪ ਜੀਵਨੀਆਂ ਦੀ ਇਹ ਪੁਸਤਕ ਪਾਠਕਾਂ ਨੂੰ ਗਦਰੀਆਂ ਦੀ ਕੁਰਬਾਨੀਆਂ, ਨਿਸ਼ਾਨਿਆਂ ਤੋਂ ਜਾਣੂ ਕਰਵਾਉਦੀ ਹੈ।
ਦਸਤਵੇਜੀ ਫਿਲਮ ਪੰਜਾਬ ਅੰਦਰ ਔਰਤ ਮੁਕਤੀ ਸੰਘਰਸ਼ ਦਾ ਚਿੰਨ੍ਹ ਬਣੇ ਮਹਿਲ ਕਲਾਂ ਦੇ ਕਿਰਨਜੀਤ ਕੌਰ ਅਗਵਾ/ ਬਲਾਤਕਾਰ/ ਕਤਲ ਕਾਂਡ ਦੀ ਅੱਖੀ ਡਿੱਠੀ ਪੇਸ਼ਕਾਰੀ ਹੈ, ਇਸ ਵਿੱਚ ਪੁਲਿਸ/ ਸਿਆਸੀ/ ਗੁੰਡਾ/ ਅਦਾਲਤੀ ਗੱਠਜੋੜ ਨੂੰ ਨੰਗਾ ਕੀਤਾ ਗਿਆ ਹੈ। ਇਹ ਘੋਲ ਪੰਜਾਬ `ਚ ਬਾਅਦ `ਚ ਉੱਠਣ ਵਾਲੇ ਔਰਤ ਜ਼ਬਰ ਵਿਰੋਧੀ ਘੋਲਾਂ ਦਾ ਰਾਹ ਦਰਸਾਵਾ ਬਣਿਆਂ ।
ਇਨ੍ਹਾਂ ਪੁਸਤਕਾਂ ਦੀ ਕੁੱਲ ਕੀਮਤ 660 ਬਣਦੀ ਹੈ ਪਰ ਡਾਕ ਰਾਹੀਂ ਇਹ ਪੁਸਤਕਾਂ (ਡਾਕ ਖਰਚ ਸਮੇਤ) 350 ਦੀਆਂ ਭੇਜੀਆਂ ਜਾ ਰਹੀਆਂ ਹਨ।
( ਵਿਦੇਸ਼ ਲਈ ਖਰਚਾ 900 ਰੁਪਏ ਸਮੇਤ ਹਵਾਈ ਡਾਕ ਖਰਚ)
ਪੁਸਤਕਾਂ ਦਾ ਸੈੱਟ ਪਰਾਪਤ ਕਰਨ ਲਈ ਆਪਣਾ ਪੂਰਾ ਡਾਕ ਪਤਾ (ਸਮੇਤ ਪਿੰਨ ਕੋਡ, ਮੋਬਾਇਲ ਨੰਬਰ) ਇਹਨਾਂ ਨੰਬਰਾਂ ਤੇ ਸੰਪਰਕ ਕਰੋ: ਵਰਿੰਦਰ ਦੀਵਾਨਾ 9988071233, ਮਨਦੀਪ 9876176052,