Thu, 21 November 2024
Your Visitor Number :-   7253477
SuhisaverSuhisaver Suhisaver

ਪੁਸਤਕ: ਕਸਮ ਨਾਲ... ਝੂਠ ਨ੍ਹੀਂ ਬੋਲਦਾ

Posted on:- 19-01-2015

suhisaver

ਰੀਵਿਊਕਾਰ: ਬਲਜਿੰਦਰ ਮਾਨ
ਸੰਪਰਕ: +91 98150 18947


ਲੇਖਕ: ਅਮਰਜੀਤ ਖੇਲਾ
ਪ੍ਰਕਾਸ਼ਨ: ਚੇਤਨਾ ਪ੍ਰਕਾਸ਼ਨ ਲੁਧਿਆਣਾ, ਮੁੱਲ:150/-, ਪੰਨੇ:120/-

ਅਮਰਜੀਤ ਖੇਲਾ ਇਕ ਵਿਅਕਤੀ ਹੀ ਨਹੀਂ, ਸਗੋਂ ਸੰਸਥਾ ਵਾਂਗ ਕਈ ਦਹਾਕਿਆਂ ਤੋਂ ਸਮਾਜ ਦੀ ਬਿਹਤਰੀ ਲਈ ਕਾਰਜਹਸ਼ੀਲ ਹੈ। 1990 ਦੇ ਦਹਾਕੇ ਵਿਚ ਉਹ ਅਜੀਤ ਅਖਬਾਰ ਦੀ ਪੱਤਰਕਾਰੀ ਕਰਦਾ ਮਿਡਲ ਪੰਨੇ ਤੇ ਆਪਣੇ ਲੇਖਾਂ ਲਈ ਥਾਂ ਨਿਸ਼ਚਤ ਕਰ ਗਿਆ।ਛੋਟੀ ਉਮਰੇ ਗਹਿਨ ਜਹਿਨੀਅਤ ਨਾਲ ਇਕ ਮਾਹਿਰ ਸਰਜਨ ਵਾਂਗ ਸਮਾਜ ਦੇ ਗਲ਼ ਰਹੇ ਅੰਗਾਂ ਨੂੰ ਆਪਣੀ ਕਲਮ ਦੇ ਨਸ਼ਤਰ ਨਾਲ ਕੱਟਦਾ ਅਤੇ ਸ਼ਬਦਾਂ ਦੀ ਮਰਹਮ ਨਾਲ ਰਾਜੀ ਕਰਨ ਦਾ ਯਤਨ ਕਰਦਾ।ਮਿਹਨਤ ਤੇ ਲਗਨ ਨੇ ਉਸਨੂੰ ਹਿੰਮਤੀ ਬਣਾ ਦਿੱਤਾ।ਪਰਿਵਾਰ ਤੇ ਦੋਸਤਾਂ ਦੀ ਪ੍ਰੇਰਨਾ ਨੇ ਉਸਨੂੰ ਉੱਚੀਆਂ ਉਡਾਰੀਆਂ ਮਾਰਨ ਲਈ ਖੰਭ ਪ੍ਰਦਾਨ ਕੀਤੇ।ਅਧਿਐਨ ਵਿਚ ਸਭ ਤੋਂ ਅੱਗੇ ਰਹਿ ਕੇ ਆਪਣੇ ਬੀਤ ਅਤੇ ਗੜਸ਼ੰਕਰ ਵਰਗੇ ਪਿਛੜੇ ਇਲਾਕੇ ਨੂੰ ਵਿਕਸਤ ਕਰਨ ਲਈ ਦਿਨ ਰਾਤ ਇਕ ਕਰਨ ਲੱਗਾ।ਮਾਸਟਰੀ ਕਰਨ ਦੀ ਬਜਾਏ ਵਿਦੇਸ਼ੀ ਦੁਨੀਆ ਦੀ ਦੌੜ ਵਿਚ ਅਜਿਹਾ ਸ਼ਾਮਿਲ ਹੋਇਆ ਕਿ ਅਜ ਸਿਖਰਾਂ ਤੇ ਜਾ ਪੁੱਜਾ।ਇਹ ਸਾਰਾ ਕੁੱਝ ਸ਼ਬਦਾਂ ਨਾਲ ਸਾਂਝ ਕਾਰਨ ਕਰਕੇ ਹੀ ਸੰਭਵ ਹੋ ਸਕਿਆ।

ਵਿਚਾਰ ਅਧੀਨ ਪੁਸਤਕ ‘ਕਸਮ ਨਾਲ ਝੂਠ ਨ੍ਹੀਂ ਬੋਲਦਾ’ ਉਸਦੀ ਰਚਨਾਤਮਿਕ ਸੋਚ ਅਤੇ ਕਾਰਜ ਕਰਨ ਦੀ ਸਮਰੱਥਾ ਦਾ ਪ੍ਰਤੀਕ ਹੈ।ਵਿਦਿਆਾਰਥੀ ਵੀਜੇ ਨਾਲ ਆਸਟ੍ਰੇਲੀਆ ਪੁੱਜੇ ਅਮਰਜੀਤ ਖੇਲਾ ਨੇ ਉਥੇ ਭਾਂਡੇ ਮਾਂਜੇ ਕਾਰਾਂ ਧੋਤੀਆਂ ਤੇ ਫਿਰ ਸਿਰੜ ਨਾਲ ਆਪਣੇ ਲਈ ਨਵਾਂ ਰਾਜ ਖੋਜਿਆ।ਉਹ ਉਥੋਂ ਦਾ ਪਹਿਲਾ ਏਸ਼ੀਅਨ ਪੰਜਾਬੀ ਬਣਿਆ ਜੋ ਆਸਟ੍ਰੇਲੀਅਨ ਰੇਲਵੇ ਪੁਲੀਸ ਦਾ ਅਫਸਰ ਅਤੇ ਆਪਣਾ ਪੰਜਾਬੀ ਟੀ ਵੀ ਸਥਾਪਿਤ ਕੀਤਾ।ਅਜਕਲ ਯੂਨੀਕ ਇੰਟਰਨੈਸ਼ਨ ਕਾਲਜ ਰਾਹੀਂ 20 ਦੇਸ਼ਾਂ ਦੇ ਵਿਦਿਆਰਥੀਅੰ ਨੂਮ ਸਿਖਿਅਤ ਕਰ ਰਿਹਾ ਹੈ।ਇਹ ਪੁਸਤਕ ਸਫਰਨਾਮਾ, ਅਲੋਚਨਾ, ਸਮਾਜਿਕ ਵਿਸ਼ਲੇਸ਼ਣ ਸਹਿਤ ਸਾਹਿਤਕ ਬੁਲੰਦੀਆਂ ਨੂੰ ਪੇਸ਼ ਕਰਦੀ ਹੈ।ਹਰ ਪਹਿਲੂ ਨੂੰ ਆਪਣੀ ਨਿਵੇਕਲੀ ਕਲਾ ਨਾਲ ਪੇਸ਼ ਕੀਤਾ ਗਿਆ ਹੈ।ਪਾਠਕ ਹੋਰ ਅੱਗੇ ਪੜ੍ਹਨ ਲਈ ਤੱਤਪਰ ਰਹਿੰਦਾ ਹੈ।

ਜੀਵਨ ਦੇ ਸੰਘਰਸ਼, ਲੋਕਾਂ ਦੀ ਬਦਨੀਤੀਆਂ ,ਸਮਾਜਿਕ ਤਾਣਾ ਬਾਣਾ, ਭਾਰਤੀ ਪ੍ਰਬੰਧ, ਰਿਸ਼ਤਿਆਂ ਦਾ ਘਾਣ, ਡਾਲਰਾਂ ਦੇ ਮੋਹ ਅਤੇ ਭਾਰਤੀਆਂ ਦੁਆਰਾ ਲੁੱਟੇ ਤੇ ਕੁੱਟੇ ਜਾ ਰਹੇ ਭਾਰਤੀਆਂ ਵਰਗੇ ਵਿਸ਼ਿਆਂ ਨੂੰ ਸਪੱਸ਼ਟ ਕਰਨ ਲਈ ਰਚੇ ਵਾਰਤਕ ਦੇ ਉੱਤਮ ਨਮੂਨੇ ਹਨ।ਇਹਨਾਂ ਰਾਹੀਂ ਪਾਠਕਾਂ ਨੂੰ ਵਿਦੇਸ਼ੀ ਤੇ ਦੇਸੀ ਜ਼ਿੰਦਗੀ ਦਾ ਗਿਆਨ ਅਤੇ ਤਕਨੀਕ ਦੇ ਹੋ ਰਹੇ ਪਸਾਰੇ ਨਾਲ ਪੈਂਦੇ ਪ੍ਰਭਾਵਾਂ ਤੋਂ ਵੀ ਵਾਕਿਫ ਕਰਵਾਇਆ ਗਿਆ ਹੈ।

ਨਿੰਦਰ ਘੁਗਿਆਣਵੀ, ਪਰਮਾ ਨੰਦ ਅਤੇ ਅਮਰੀਕ ਦਿਆਲ ਵਰਗੇ ਦੋਸਤਾਂ ਦੇ ਪ੍ਰੇਰਨਾਮਈ ਸ਼ਬਦਾ ਨਾਲ ਅਰੰਭ ਹੁੰਦੀ ਇਹ ਪੁਸਤਕ ਜੀਵਨ ਜਿਉਣ ਦਾ ਚੱਜ ਸਿਖਾਉਣ ਵਾਲੀ ਹੈ।ਜੁਆਨ ਮਾਨਸਿਕਤਾ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੀ ਹੋਈ ਰਾਜਨੀਤੀਵਾਨਾ ਲਈ ਰਾਹ ਦਸੇਰੇ ਦਾ ਕੰਮ ਕਰਦੀ ਹੈ।ਅਮਰਜੀਤ ਖੇਲਾ ਦਾ ਆਪਣੀ ਮਿੱਟੀ ਅਤੇ ਮਾਂ ਬੋਲੀ ਨਾਲ ਮੋਹ ਇਸ ਪੁਸਤਕ ਵਿਚੋਂ ਡੁਲ੍ਹ-ਡੁਲ੍ਹ ਪੈਂਦਾ ਹੈ।ਉਸ ਕੋਲ ਸ਼ਬਦਾਂ ਦਾ ਅਮੁੱਕ ਖਜ਼ਾਨਾ ਹੈ।ਕਿਹੜਾ ਸ਼ਬਦ ਕਿੱਥੇ ਲਾਉਣਾ ਹੇ।ਇਸ ਦਾ ਵੀ ਉਸਨੂੰ ਭਰਪੂਰ ਗਿਆਨ ਹੈ।ਅਮਰਜੀਤ ਖੇਲਾ ਰੋਚਕ ਵਾਰਤਕ ਦਾ ਉਤਮ ਲਿਖਾਰੀ ਹੈ।
     

Comments

Security Code (required)



Can't read the image? click here to refresh.

Name (required)

Leave a comment... (required)





ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ