Thu, 21 November 2024
Your Visitor Number :-   7253183
SuhisaverSuhisaver Suhisaver

ਪੁਸਤਕ: ਮਸਤਾਨੀ

Posted on:- 20-11-2014

suhisaver

- ਗੁਰਚਰਨ ਸਿੱਧੂ
                  
ਇੰਗਲੈਂਡ ਦੀ ਧਰਤੀ ਤੇ ਵੱਸਦੇ ਪੰਜਾਬੀ ਨੌਜਵਾਨ ਲੇਖਕ ਬਲਰਾਜ ਸਿੰਘ ਸਿੱਧੂ ਦੀ ਮੋਰਾਂ ਦਾ ਮਹਾਰਾਜਾ ਵਰਗੀ ਪੰਜਾਬੀ ਇਤਿਹਾਸ ਤੇ ਲਿਖੀ ਹੋਈ ਕਿਤਾਬ ਪੜਨ ਤੋਂ ਬਾਅਦ ਉਸਦੀ ਨਵੀਂ ਕਿਤਾਬ ਜੋ ਮਰਾਠਿਆਂ ਦੇ ਇਤਿਹਾਸ ਨਾਲ ਸਬੰਧਤ ਹੈ ਪੜਕੇ ਪਤਾ ਲੱਗਦਾ ਹੈ ਕਿ ਲੇਖਕ ਦੀ ਇਤਿਹਾਸ ਨੂੰ ਪੜਨ ਅਤੇ ਜਾਨਣ ਦੀ ਅਤੇ ਤੀਸਰੀ ਅੱਖ ਨਾਲ ਦੇਖਣ ਦੀ ਰੱਬੀ ਦਾਤ ਮਿਲੀ ਹੋਈ ਹੈ । ਚਾਲੀ ਕੁ ਸਾਲ ਦੀ ਉਮਰ ਵਿੱਚ ਹੀ ਬਜ਼ੁਰਗ ਵਰਗ ਦੀ ਸਿਆਣਫ ਵਰਗੀ ਕਲਾ ਦੇ ਭਰਭੂਰ ਧਾਰਨੀ ਦੇ ਮਾਲਕ ਲੇਖਕ ਨੇ ਮਰਾਠਾ ਯੋਧੇ ਬਾਜ਼ੀ ਰਾਉ ਅਤੇ ਉਸਦੀ ਪਿਆਰ ਕਹਾਣੀ ਦੀ ਪਾਤਰ ਮਸਤਾਨੀ ਦੀ ਪਰੇਮ ਕਥਾ ਨੂੰ ਅਧਾਰ ਬਣਾਕਿ ਲਿਖੀ ਹੋਈ ਹੈ ਜੋ ਕਿ ਅਸਲ ਵਿੱਚ ਪਰੇਮ ਕਹਾਣੀ ਦੀ ਥਾਂ ਔਰਤ ਮਰਦ ਦੇ ਰਿਸ਼ਤਿਆਂ ਦੀ ਜੱਦੋ ਜਹਿਦ ਦੀ ਕਹਾਣੀ ਹੈ ਜਿਸ ਵਿੱਚ ਇੱਕ ਔਰਤ ਵੱਲੋਂ ਆਪਣੇ ਪਿਆਰ ਨਾਲ ਵਫਾ ਨਿਭਾਉਂਦਿਆਂ ਹੋਇਆਂ ਇੱਕ ਸੰਘਰਸ਼ ਹੀ ਹੋ ਨਿਬੜਦੀ ਹੈ ।

ਲੇਖਕ ਨੇ ਇਸ ਕਿਤਾਬ ਨਾਲ ਜਿੱਥੇ ਪੰਜਾਬੀ ਪਾਠਕਾਂ ਦੀ ਸਾਂਝ ਮਰਾਠਾਂ ਇਤਿਹਾਸ ਨਾਲ ਪਵਾਈ ਹੈ ਅਤੇ ਇਸਦੇ ਨਾਲ ਹੀ ਹਿੰਦੂ ਇਤਿਹਾਸ ਅਤੇ ਧਰਮ ਦੀਆਂ ਬਹੁਤ ਸਾਰੀਆਂ ਗਿਆਨ ਪੂਰਵਕ ਜਾਣਕਾਰੀਆਂ ਨਾਲ ਵੀ ਸਾਂਝ ਪਵਾਈ ਹੈ । ਸਿੱਖ ਇਤਿਹਾਸ ਦੇ ਨਾਇਕ ਖਾਲਸਿਆਂ ਦੇ ਜੰਗਾਂ ਯੁੱਧਾਂ ਦੇ ਸਮੇਂ ਦੇ ਸਮਕਾਲੀ ਮਰਾਠੇ ਯੋਧਿਆਂ ਦਾ ਇਤਿਹਾਸ ਵੀ ਬਹੁਤ ਹੀ ਦਿਲਚਸਪ ਹੈ ਜੋ ਕਿ ਲੇਖਕ ਨੇ ਇਸ ਕਿਤਾਬ ਵਿੱਚ ਪੇਸ਼ ਕੀਤਾ ਹੈ। ਪਾਠਕ ਇਸ ਕਿਤਾਬ ਨੂੰ ਪੜਦਿਆਂ ਹੋਇਆਂ ਇਤਿਹਾਸ ਦੀ ਜਾਣਕਾਰੀ ਨੂੰ ਕੁਦਰਤੀ ਤੌਰ ਤੇ ਹੀ ਆਪਣੇ ਮਨ ਦੀਆਂ ਡੂੰਘੀਆਂ ਤਹਿਆਂ ਵਿੱਚ ਸਦਾ ਲਈ ਸੰਭਾਲ ਲੈਂਦਾ ਹੈ ।
                                                
ਯੂਰਪੀਅਨ ਮੁਲਕਾਂ ਦੇ ਵਿੱਚ ਇਤਿਹਾਸਕ ਪਾਤਰਾਂ ਨੂੰ ਨਾਵਲਾਂ ਅਤੇ ਕਹਾਣੀਆਂ ਵਿੱਚ ਦਿਲਚਸਪ ਤਰੀਕੇ ਨਾਲ ਪੇਸ਼ ਕਰਨ ਦੀ ਪਹਿਲਾਂ ਤੋਂ ਹੀ ਰਵਾਇਤ ਚਲਦੀ ਆ ਰਹੀ ਹੈ ਪਰ ਭਾਰਤੀ ਅਤੇ ਖਾਸ ਕਰ ਪੰਜਾਬ ਵਿੱਚ ਇਸ ਤਰਾਂ ਨਿਰਪੱਖ ਤਰੀਕੇ ਨਾਲ ਇਤਿਹਾਸਕ ਪਾਤਰਾਂ ਨੂੰ ਬਹੁਤ ਹੀ ਘੱਟ ਪੇਸ਼ ਕੀਤਾ ਗਿਆਂ ਹੈ ਜਾਂ ਹਾਲੇ ਤੱਕ ਜੋ ਵੀ ਮਿਲਦਾ ਹੈ ਉਹ ਸਰਧਾਪੂਰਵਕ ਹੀ ਇੱਕ ਪੱਖੀ ਲਿਖਿਆ ਗਿਆ ਹੈ । ਬਲਰਾਜ ਸਿੱਧੂ ਇਤਿਹਾਸਕ ਪਾਤਰਾਂ ਦੇ ਜੀਵਨ ਨੂੰ ਲਿਖਦਿਆਂ ਹੋਇਆਂ ਪੂਰੀ ਤਰਾਂ ਨਿਰਪੱਖ ਹੋਕੇ ਉਹਨਾਂ ਪਾਤਰਾਂ ਦੀ ਅਸਲੀ ਕਹਾਣੀ ਨੂੰ ਬੇਬਾਕ ਤਰੀਕੇ ਨਾਲ ਚਿਤਰਨ ਦੀ ਕੋਸਿਸ਼ ਕਰਦਾ ਹੈ ।

ਆਪਣੀ ਲਿਖਤ ਵਿੱਚ ਪਾਠਕਾਂ ਦੀ ਦਿਲਚਸਪੀ ਬਣਾਈ ਰੱਖਣ ਲਈ ਜਿੰਦਗੀ ਦੇ ਬੰਦ ਕਮਰਿਆਂ ਵਿੱਚ ਹੋਣ ਵਾਲੀਆਂ ਘਟਨਾਵਾਂ ਨੂੰ ਵੀ ਬੇਬਾਕੀ ਨਾਲ ਲਿਖ ਜਾਂਦਾ ਹੈ ਜਿਸ ਬਾਰੇ ਕਈ ਪਾਠਕ ਇਤਰਾਜ ਵੀ ਕਰ ਸਕਦੇ ਹਨ ਪਰ ਇਤਿਹਾਸ ਵਰਗੇ ਬੋਰ ਕਰਨ ਵਾਲੇ ਵਿਸ਼ੇ ਨੂੰ ਪਾਠਕ ਲਈ ਦਿਲਚਸਪੀ ਪੈਦਾ ਕਰਨ ਵਿੱਚ ਇਹ ਤਰੀਕਾ ਕਾਫੀ ਸਹਾਈ ਵੀ ਹੁੰਦਾ ਹੈ। ਇਸ ਕਿਤਾਬ ਵਿੱਚ ਪਰੇਮ ਕਹਾਣੀ ਦੀ ਸਾਰੀ ਕਹਾਣੀ ਨੂੰ ਛੱਬੀ ਹਿੱਸਿਆਂ ਵਿੱਚ ਵੱਖੋ ਵੱਖਰੇ ਹੈਡਿੰਗ ਦੇਕੇ ਕਹਾਣੀ ਕਲਾ ਦਾ ਰੂਪ ਦੇ ਕੇ ਅਤੇ ਹਰ ਭਾਗ ਵਿੱਚ ਇੱਕ ਪੂਰੀ ਕਹਾਣੀ ਲਿਖਕੇ ,  ਹੌਲੀ  ਰਫਤਾਰ ਨਾਲ ਪੜਨ ਵਾਲੇ ਪਾਠਕ ਵੀ ਪੜਨ ਵਿੱਚ ਰੁਚੀ ਬਣਾਈ ਰੱਖਦੇ ਹਨ ।

ਇਸ ਕਿਤਾਬ ਦੀ ਸਾਰੀ ਕਹਾਣੀ ਆਪਸ ਵਿੱਚ ਜੁੜੀ ਹੋਣ ਕਾਰਨ ਬਹੁਤ ਸਾਰੇ ਪਾਠਕ ਇਸਨੂੰ ਨਾਵਲ ਵਾਂਗ ਇੱਕ ਹੀ ਬੈਠਕ ਵਿੱਚ ਵੀ ਪੜ ਸਕਦੇ ਹਨ । ਇਸ ਕਿਤਾਬ ਵਿੱਚ ਹਰ ਪਾਠ ਦੇ ਨਾਲ ਛਾਪੀਆਂ ਗਈ ਤਸਵੀਰਾਂ ਵੀ ਆਪਣਾਂ ਪੂਰਾ ਪਰਭਾਵ ਛੱਡਦੀਆਂ ਹਨ । ਕਿਤਾਬ ਪੜਦਿਆਂ ਪੁਰਾਤਨ ਸਮੇਂ ਦੀਆਂ ਯੁੱਧ ਨੀਤੀਆਂ , ਧਾਰਮਿਕ ਰਸਮਾਂ, ਸਮਾਜਿਕ ਰਿਸਤਿਆਂ ਦੀ ਜਾਣਕਾਰੀ ਬਹੁਤ ਹੀ ਦਿਲਚਸਪ ਅਤੇ ਗਿਆਨ ਵਧਾਊ ਹੈ । ਪਰਕਾਸ਼ਨ ਖੇਤਰ ਵਿੱਚ ਸਾਮਲ ਹੋਏ ਨਵੇਂ ਪਰਕਾਸਕ ਸਾਹਿਬਦੀਪ ਪਬਲੀਕੇਸਨ ਭੀਖੀ ਜ਼ਿਲ੍ਹਾ ਮਾਨਸਾ ਦੀ ਇਹ ਉਸਦੀਆਂ ਪਹਿਲੀਆਂ ਪਰਕਾਸ਼ਨਾਂ ਵਾਂਗ ਇੱਕ ਹੋਰ ਤਕੜੀ ਪੇਸ਼ਕਸ ਹੈ ।

ਵਧੀਆਂ ਪੇਪਰ ਦੀ ਵਰਤੋਂ ਕਰਕੇ ਕਿਤਾਬ ਦੀ ਛਪਾਈ ਵਿੱਚ ਪਰਕਾਸ਼ਕ ਦੀ ਮਿਹਨਤ ਸਾਫ ਝਲਕਦੀ ਹੈ  ਟਾਈਟਲ ਪੇਜ ਅਤੇ ਕਿਤਾਬ ਦੇ ਵਿੱਚ ਵੀ ਛਪੀਆਂ ਤਸਵੀਰਾਂ ਵੀ ਯਾਦਗਾਰੀ ਹਨ । ਚਿੱਤਰਕਾਰੀ ਦੇ ਤੌਰ ਤੇ ਵਰਤੀਆਂ ਤਸਵੀਰਾਂ ਦੀ ਵੀ ਮੰਗ ਅਨੁਸਾਰ ਵਰਤੋਂ ਕੀਤੀ ਗਈ ਹੈ ਜੋ ਕਿ ਆਪਣਾ ਵੱਖਰਾ ਹੀ ਪ੍ਰਭਾਵ ਛੱਡਦੀਆਂ ਹਨ । ਬਹੁਤ ਹੀ ਛੋਟੀ ਉਮਰ ਵਿੱਚ ਹਰ ਵਿਸ਼ੇ ਤੇ ਚੰਗੀ ਪਕੜ ਰੱਖਣ ਵਾਲੇ ਇਸ ਨੌਜਵਾਨ ਲੇਖਕ ਤੋਂ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਸਾਹਿਤਕ ਖੇਤਰ ਨੂੰ ਹੋਰ ਵੀ ਵੱਡੀਆਂ ਪਰਾਪਤੀਆਂ ਦੀ ਆਸ ਰਹੇਗੀ ਜਿਸ ਨਾਲ ਪੰਜਾਬੀ ਸਾਹਿਤ ਦੁਨੀਆਂ ਦੇ ਵੱਡੇ ਸਾਹਿਤਕ ਖੇਤਰ ਵਿੱਚ ਸਾਮਲ ਹੋਣ ਵੱਲ ਇੱਕ ਵੱਡੀ ਪੁਲਾਂਘ ਪੁੱਟੇਗਾ ।
                      ਸੰਪਰਕ: +91 94177 27245

Comments

Security Code (required)



Can't read the image? click here to refresh.

Name (required)

Leave a comment... (required)





ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ