ਕੀਟਾਂ ਅੰਦਰ ਕੀਟ -ਗੁਰਮੇਲ ਬੀਰੋਕੇ
Posted on:- 28-01-2014
( ਇਹ ਕਵਿਤਾ ਉਨ੍ਹਾਂ ਦੇ ਨਾਮ- ਜੋ ਸੱਚ ਨੂੰ ਜੱਗ ਜਾਹਰ ਕਰਦੇ ਰਹੇ, ਕਰਦੇ ਹਨ, ਤੇ
ਕਰਦੇ ਰਹਿਣਗੇ । ਜਿਨ੍ਹਾਂ ਵਿੱਚ ਜੂਲੀਅਨ ਅਸਾਂਜੇ, ਐਡਵਾਰਡ
ਸਨੋਡਨ, ਬਰੈਡਲੀ ਮੈਂਨਿੰਗ ਅਤੇ ਹੋਰ ਵੀ ਬਹੁਤ
ਸਾਰੇ )
ਰਾਜਨੀਤਿਕ ਤਾਕਤਾਂ ਸਮਾਜਿਕ ਜੂਆਂ
ਅਫ਼ਸਰਸ਼ਾਹੀ ਸਮਾਜਿਕ ਜੂਆਂ
ਕਾਰਪੋਰਸ਼ਨਾਂ ਸਮਾਜਿਕ ਜੂਆਂ
ਧਰਮੀਂ ਲੰਬੜਦਾਰ ਵੀ ਸਮਾਜਿਕ ਜੂਆਂ
ਪਹੁੰਚ ਗਈਆਂ ਲੋਕਾਂ ਦੇ ਬੈੱਡ ਰੂਮਾਂ ਤੱਕ
ਇਹ ਜੂਆਂ,
ਕਿੱਥੇ ਪਲ਼ਦੀਆਂ ਇਨ੍ਹਾਂ ਦੀਆਂ ਧੱਖਾਂ ?
ਸੁੰਡੀਆਂ ਦੇ ਢਿੱਡਾਂ ਵਿੱਚ ਪਲ਼ਣ ਇਨ੍ਹਾਂ ਦੀਆਂ ਧੱਖਾਂ
ਕਿੱਥੇ ਪਲ਼ਦੀਆਂ ਇਹ ਸੁੰਡੀਆਂ ?
ਬਹੁਤੀਆਂ ਪਲ਼ਣ ਅਮਰੀਕਨ ਸੁੰਡੀ ਦੇ ਢਿੱਡ ਵਿੱਚ,
ਬਹੁਤੀ ਧਰਤ ਦਾ
ਹਵਾ, ਪਾਣੀ, ਮਿੱਟੀ
ਜ਼ਹਿਰ ਬਣਾ ਚੁੱਕੀ
ਇਹ ਅਮਰੀਕਨ ਸੁੰਡੀ,
ਕਈ ਦੇਸਾਂ ਵਿੱਚ
ਖੁੱਲੀ ਮੰਡੀ ਦੇ ਕਰੇ ਤਜਰਬੇ
ਕਾਰਪੋਰਸ਼ਨਾਂ ਨੂੰ ਦੇ ਖੁੱਲੀਆਂ ਮੌਜਾਂ
ਚੌਵੀ ਘੰਟੇ ਡਾਲਰ ਛਾਪੇ
ਫਿਰ ਵੀ ਦੀਵਾਲ਼ੀਆ
ਅਮਰੀਕਨ ਸੁੰਡੀ,
ਬਹੁਤ ਸਿ਼ਕਾਰ ਖੇਡੇ
ਮਨੁੱਖਾਂ ਦੇ,
ਜਦ ਇਹਦੇ ਕੋਈ ਚੁੰਢੀ ਵੱਢੇ
ਰੌਲ਼ਾ ਪਾਵੇ---
“ਮਨੁੱਖੀ ਅਧਿਕਾਰਾਂ ਦਾ”
ਇਹ ਅਮਰੀਕਨ ਸੁੰਡੀ,
ਓ ਦੁਨੀਆਂ ਦੇ ਲੋਕੋ !
ਸੁੰਡੀਆਂ ਨੂੰ ਰੋਕੋ
ਸੂਰਜ ਨੂੰ ਚੁੱਕ ਕੇ ਗੋਦੀ
ਚੰਦ ਨੂੰ ਉਂਗਲੀ ਲਾ
ਸ਼ੰਮਾਂ ਵਾਲ਼ੀਆਂ ਡਾਂਗਾਂ ਉੱਤੇ
ਲੋਕ ਏਕਤਾ ਦੇ ਤਾਰੇ ਸਜਾ
ਆਓ ਵੰਗਾਰੀਏ
ਆਓ ਲਲਕਾਰੀਏ
ਇਨ੍ਹਾਂ ਕੀਟਾਂ ਨੂੰ ।
ਸੰਪਰਕ: 001-604-825-8053