ਖੇਤਾਂ ਵਿਚ ਸਰ੍ਹੋਂ ਖ਼ਿੱੜੀ ਫ਼ੁੱਲ ਬੇ-ਸ਼ੁਮਾਰ ਵੇ ।
ਤੇਰੇ ਆਉਣ ਨਾਲ ਮੇਰੀ ਖ਼ਿੱੜੂ ਗੁਲਜ਼ਾਰ ਵੇ ।
ਬਣ ਕੇ ਤੂੰ ਆ ਜਾ ਚੰਨਾ ਮੇਰਾ ਭਗਵੰਤ ਵੇ,
ਦੂਰੋਂ ਦੂਰੋਂ ਸਖ਼ੀਆਂ ਦੇ ਆ ਗਏ ਨੇ ਕੰਤ ਵੇ ।
ਆ ਜਾ ਮੇਰੇ ਮਾਹੀਆਂ ਆ ਗਈ ਬਸੰਤ ਵੇ ।
ਪੇਚੇ ਉਤੇ ਪੇਚੇ ਲਗੇ ਚੜ੍ਹੀਆਂ ਪਤੰਗਾਂ ਨੇ।
ਤੇਰੀਆਂ ਹੀ ਚੰਨਾ ਮੇਰੇ ਦਿਲ ‘ਚ ਉਮੰਗਾਂ ਨੇ।
ਰੱਬ ਦੇ ਵੀ ਰੰਗ ਹੁੰਦੇ ਸੁਹਣਿਆਂ ਬੇਅੰਤ ਵੇ,
ਆ ਜਾ ਪਰਦੇਸੀ ਢੋਲਾ ਆ ਗਈ ਬਸੰਤ ਵੇ ।
ਮੇਰੀਆਂ ਵੀ ਸਖ਼ੀਆਂ ਦੇ ਆ ਗਏ ਨੇ ਕੰਤ ਵੇ।
“ਸੁਹਲ” ਜਿਹੇ ਫੁੱਲਾਂ ਉਤੇ ਮੌਸਮੀਂ ਬਹਾਰ ਏ।
ਆਇਆ ਘਰ ਮਾਹੀ ਮੇਰੀ ਵੱਖ਼ਰੀ ਨੁਹਾਰ ਏ।
ਅੱਗੇ ਪਿੱਛੇ ਫਿਰੇ ਤੇਰੀ ਸੁਹਣੀ ਕੁਲਵੰਤ ਵੇ,
ਆਇਆ ਘਰ ਮਾਹੀ ਅੱਜ ਆਈ ਬਸੰਤ ਵੇ।
ਸਖ਼ੀਆਂ ਸਹੇਲੀਆਂ ਦੇ ਆਏ ਸੱਭ ਕੰਤ ਵੇ ।
ਸੰਪਰਕ: +91 98728 48610