ਇਮਰਾਨ ਨੋਮੀ ਦੀਆਂ ਚੰਦ ਕਵਿਤਾਵਾਂ
Posted on:- 21-04-2012
ਮਾਂ ਬੋਲੀ
ਮੈਂ ਬੋਲੀ ਦੇਸ ਪੰਜਾਬ ਦੀ ਮੈਨੂੰ ਮਿਲਿਆ ਨਾ ਮੇਰਾ ਹੱਕ
ਮੇਰੇ ਆਪਣੇ ਪੁੱਤਰਾਂ ਮੇਰੇ ਨਾਲ ਕੀਤਾ ਦੁਸ਼ਮਣਾਂ ਵਾਲਾ ਹੱਥ
ਪਰਾਈ ਮਾਂ ਨੂੰ ਲਿਆ ਕੇ ਮੈਨੂੰ ਘਰੋਂ ਦਿੱਤਾ ਕੱਢ
ਰੱਬ ਵਰਗਾ ਅਹਸਾਸ ਏ ਮੇਰੇ ਵਿੱਚ
ਬੁੱਲ੍ਹੇ ਸ਼ਾਹ ਦੀ ਸ਼ਾਨ ਮੇਰੇ ਵਿੱਚ
ਬਾਬੇ ਨਾਨਕ ਦਾ ਰਾਜ਼ ਮੇਰੇ ਵਿੱਚ
ਸ਼ਾਹ ਹੁਸੈਨ ਦੀ ਲਾਜ਼ ਮੇਰੇ ਵਿੱਚ
ਵਾਰਿਸ ਸ਼ਾਹ ਦੇ ਬੋਲ ਮੇਰੇ ਵਿੱਚ
ਮੇਰਾ ਪਿਆਰ ਏ ਸਮੁੰਦਰੋਂ ਡੂੰਘਾ
ਸਭ ਮਾਵਾਂ ਦੀ ਕਦਰ ਕਰੋ ਮਨ ਕੇ ਗੱਲ ਨੋਮੀ ਦੀ
ਪਰ ਆਪਣੀ ਮਾਂ ਵਰਗਾ ਨਹੀਂ ਕੋਈ ਹੋਰ
ਬੋਲ ਪੰਜਾਬੀ ਬੋਲ
ਬੋਲ ਪੰਜਾਬੀ ਬੋਲ
ਮਿੱਟੀ
ਮੂਰਤਾਂ ਮਿੱਟੀ ਦੀਆਂ
ਸੂਰਤਾਂ ਮਿੱਟੀ ਦੀਆਂ
ਅਜ਼ਲ ਮਿੱਟੀ ਦਾ
ਅਬਦ ਮਿੱਟੀ ਦਾ
ਮਿੱਟੀ ਨੇ ਆਖ਼ਿਰ ਬੰਦਿਆ ਮਿੱਟੀ ਵਿੱਚ ਸਮਾਉਣਾ
ਮਿੱਟੀ ਦੀ ਕੋਈ ਮੈਂ ਨਹੀਂ ਹੁੰਦੀ
ਆਖਿਆ ਏ ਨੋਮੀ ਬਾਬਾ ਫ਼ਰੀਦ ਨੇ ਜਿੰਵਦਿਆਂ ਪੈਰਾਂ ਥੱਲੇ ਮੋਇਆਂ ਉੱਤੇ ਹੋ