Thu, 21 November 2024
Your Visitor Number :-   7256414
SuhisaverSuhisaver Suhisaver

ਆ ਬੇਲੀਆ - ਮਲਕੀਅਤ ‘ਸੁਹਲ’

Posted on:- 25-12-2013



ਬੇਲੀਆ!
ਨਵੇਂ ਸਾਲ ’ਤੇ , ਨਵੀਆਂ ਕਸਮਾਂ ਖਾਈਏ ।
ਮਾਂ ਪੰਜਾਬੀ ,
ਬੋਲੀ ਵਾਲਾ ਰਿਸ਼ਤਾ ਤੋੜ ਨਿਭਾਈਏ ।

ਯਾਦ ਕਰੋ ਤੁਸੀਂ ਗੁਰੂਆਂ ਤਾਈਂ, ਬੋਲੀ ਜਿਨ੍ਹਾਂ ਪੰਜਾਬੀ।
ਤੇਰਾਂ ਤੇਰਾਂ ਤੋਲਣ ਵਾਲਾ , ਨਾਨਕ ਬੜਾ ਹਿਸਾਬੀ ।
ਅੱਜ ਉਨ੍ਹਾਂ ਦੇ ਪੂਰਨਿਆਂ ਤੇ , ਸੋਹਣੇ ਅੱਖਰ ਪਾਈਏ,
ਆ ਬੇਲੀਆ! ਨਵੇਂ ਸਾਲ ਤੇ ਨਵੀਆਂ ...

ਵਾਰਿਸ ਸ਼ਾਹ ਦੀ ਪੜ੍ਹਕੇ ਹੀਰ, ਯਾਦ ਇਸ਼ਕ ਦੀ ਆਵੇ।
ਸੋਹਣੀ ਵਾਂਗਰ ਕੋਈ ਨਾ ਲੋਕੋ, ਐਵੇਂ ਹੀ ਡੁੱਬ ਜਾਵੇ ।
ਲਾਜ ਰਖੋ ਤੁਸੀਂ ਮਾਂ ਬੋਲੀ ਦੀ, ਸਭਨਾ ਨੂੰ ਸਮਝਾਈਏ ,
ਆ ਬੇਲੀਆ! ਨਵੇਂ ਸਾਲ ਤੇ ਨਵੀਆਂ ...

ਮਾਂ ਆਪਣੀ ਤੇ ਮਾਂ ਬੋਲੀ ਨੂੰ, ਭੁੱਲ ਕੇ ਕਦੇ ਵਿਸਾਰੋ ਨਾ।
ਹੋਰ ਬੋਲੀਆਂ ਬੋਲ ਕੇ ਮਹਿਲ , ਰੇਤਾ ਨਾਲ ਉਸਾਰੋ ਨਾ ।
ਜਿਸ ਮਾਂ ਤੋਂ ਲਈਆਂ ਲੋਰੀਆਂ, ਉਹਦੇ ਹੀ ਗੁਣ ਗਾਈਏ,
ਆ ਬੇਲੀਆ ! ਨਵੇਂ ਸਾਲ ਤੇ ਨਵੀਆਂ ...

ਸ਼ਾਹ ਹਸੈਨ , ਬੁੱਲਾ ਤੇ ਪੀਲੂ , ਭੁੱਲ ਨਾ ਜਾਇਉ ਲੋਕੋ ।
ਠੇਠ ਪੰਜਾਬੀ ਲਿਖੀ ਇਨ੍ਹਾਂ ਨੇ, ਰੱਜ ਰੱਜ ਗਾਉ ਲੋਕੋ ।
ਪੰਜ ਪਾਣੀ ਤੇ ਪੰਜ ਬਾਣੀਆਂ ਹਿਰਦੇ ਵਿਚ ਵਸਾਈਏ ,
ਆ ਬੇਲੀਆ! ਨਵੇਂ ਸਾਲ ਤੇ ਨਵੀਆਂ ...

ਪੜ੍ਹੋ ਲਿਖੋ , ਪੰਜਾਬੀ ਬੋਲੋ , ਸਭਨਾ ਨੂੰ ਸਮਝਾਇਉ।
ਐਵੇਂ ਬੋਲੀਆਂ ਹੋਰ ਬੋਲ ਕੇ , ਧੋਖਾ ਨਾ ਖਾ ਜਾਇਉ।
"ਸੁਹਲ" ਪੰਜਾਬੀ ਮਾਂ ਬੋਲੀ ਦੀ ਗ਼ੱਜ ਕੇ ਫ਼ਤਹਿ ਬੁਲਾਈਏ,

ਆ ਬੇਲੀਆ! ਨਵੇਂ ਸਾਲ ਤੇ , ਨਵੀਆਂ ਕਸਮਾ ਖਾਈਏ।
ਮਾਂ ਪੰਜਾਬੀ, ਬੋਲੀ ਵਾਲਾ ਰਿਸ਼ਤਾ ਭੁੱਲ ਨਾ ਜਾਈਏ।
 

ਸੰਪਰਕ: +91 98728 48610

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ