Thu, 21 November 2024
Your Visitor Number :-   7252808
SuhisaverSuhisaver Suhisaver

ਸੁਣਵੇ ਰੱਬਾ ਮੇਰਿਆ . . . –ਸੰਦੀਪ ਸਿੰਘ

Posted on:- 20-10-2013




ਸੁਣਵੇ ਰੱਬਾ ਮੇਰਿਆ ਸੁਣਾਵਾਂ ਤੈਨੂੰ ਹਾਲ ਏ
ਮੇਰੇ ਹੀ ਦੇਸ਼ ਦਾ ਅੱਜ ਹੋਇਆ ਬੂਰਾ ਹਾਲ ਏ

ਨਿੱਕੇ ਜਿਹੇ ਮਾਸੂਮ ਕਈ, ਖਾਲੀ ਪੇਟ ਫਿਰਦੇ
ਜੂਠੀਆਂ ਪਲੇਟਾਂ ਵੱਲ ਵੇਖ ਕਿਵੇਂ ਗਿਰਦੇ
ਜੂਠਾ-ਮੂਠਾ ਖਾ ਕੇ ਏਹ ਪੇਟ ਭਰ ਲੈਂਦੇ ਨੇ
ਰਾਤ ਵੇਲੇ ਜਾ ਕੇ ਜੋ ਸੜਕਾਂ ’ਤੇ ਪੈਂਦੇ ਨੇ
ਦੇਖ ਇਨ੍ਹਾਂ ਦੀ ਦਸ਼ਾ, ਲਗਦਾ ਪਿਆ ਏਥੇ ਕਾਲ ਏ
ਸੁਣਵੇ ਰੱਬਾ ਮੇਰਿਆ . . .



ਨੰਨ੍ਹੀਆਂ ਬੱਚੀਆਂ ਨੂੰ ਏਥੇ ਕਤਲ ਕਰਾਉਂਦੇ ਨੇ
ਕੁੱਖ ਨੂੰ ਤਾਂ ਇਹ ਹੁਣ ਕਬਰ ਬਣਾਉਂਦੇ ਨੇ
ਇੱਕ ਪਾਸੇ ਇਹ ਪੂਜਣ ਕੰਜਕਾਂ ਕੁਆਰੀਆਂ ਨੂੰ
ਮੀਂਹ ਪਵਾਉਣ ਨੂੰ ਫਿਰ ਇਹ ‘ਗੁੱਡੀ’ ਕਿਉਂ ਜਲਾਉਂਦੇ ਨੇ
ਵਰਤ ਦਾਪਣ ਕਰਨ ਲਈ ਜਾਰੀ ਕੰਜਕਾਂ ਦੀ ਭਾਲ ਏ
ਸੁਣਵੇ ਰੱਬਾ ਮੇਰਿਆ . . .

ਦੇਸ਼ ਦਾ ਹੈ ਕਾਮਾ ਜਿਹੜਾ, ਕੰਮ ਬੜਾ ਕਰਦਾ
ਫਿਰ ਵੀ ਕਿਉਂ ਉਹ ਰਹੇ, ਢਿੱਡੋਂ ਭੁੱਖਾ ਮਰਦਾ
ਸ਼ਾਹੂਕਾਰਾਂ ਲਈ ਨਿੱਤ ਬੰਗਲੇ ਖੜ੍ਹੇ ਕਰਦਾ
ਪਰ ਆਪ ਹੀ ਕਿਉਂ ਰਹੇ ਸਦਾ ਧੁੱਪ ਥੱਲੇ ਰੜ੍ਹਦਾ
ਮੇਰਾ ਤਾਂ ਤੈਨੂੰ ਬਸ ਇਹ ਹੀ ਸਵਾਲ ਹੈ
ਸੁਣਵੇ ਰੱਬਾ ਮੇਰਿਆ . . .

ਨਸ਼ਿਆਂ ਦਾ ਹੜ੍ਹ ਹੁਣ ਪੰਜਾਬ ਸਾਡੇ ਆ ਗਿਆ
ਗੱਭਰੂ ਦੀ ਜਵਾਨੀ ਨੂੰ ਹੈ ਇਹ ਘੁਣ ਵਾਂਗਰ ਖਾ ਗਿਆ
ਛੱਡਣਾ ਨਹੀਂ ਕਹਿੰਦਾ ਹੁਣ ਗੱਭਰੂ ਜਵਾਨ ਮੈਂ
ਆਪਣੀ ਤਾਕਤ ‘ਤੇ ਹੁਣ ਹੈਗਾ ਬੜਾ ਮਾਣ ਏ
ਠੇਕਿਆਂ ‘ਤੇ ਬੈਠ ਹੁਣ ਪੈੱਗ ਨਿੱਤ ਲਾਉਣੇ ਨੇ
ਹਾੜੀ ਸਾਉਣੀ ਦੇ ਪੈਸੇ ਅੱਜ ਹੀ ਮੁਕਾਉਣੇ ਨੇ
ਪਾ ਕੇ ਪੀਵੇ ਕੋਈ ਪਾਣੀ, ਕੋਈ ਪੀਂਦਾ ਠੰਡੇ ਨਾਲ ਏ
ਸੁਣਵੇ ਰੱਬਾ ਮੇਰਿਆ . . .

ਚੁੱਕ ਚੁੱਕ ਕਰਜ਼ੇ ਪੜ੍ਹਾਈਆਂ ਬਹੁਤ ਕਰਦੇ
ਨੌਕਰੀ ਦੀ ਚਿੰਤਾ ਵਿੱਚ ਜਾਣ ਨਿੱਤ ਮਰਦੇ
ਸੁਣਦੀ ਨਹੀਂ ਗੱਲ ਸਰਕਾਰ ਬੇਰੁਜ਼ਗਾਰਾਂ ਦੀ
ਮੰਗਾਂ ਮਨਵਾਉਣ ਲਈ ਰੈਲੀਆਂ ਵੀ ਕਰਦੇ
ਲੱਥ ਜਾਣ ਪੱਗਾਂ ਨਾਲੇ ਲਾਠੀਆਂ ਵੀ ਜਰਦੇ
‘ਸੰਦੀਪ’ ਕਹੇ ਸਰਕਾਰ ਨੇ ਤਾਂ ਕੀਤੀ ਬੜੀ ਕਮਾਲ ਏ
ਸੁਣਵੇ ਰੱਬਾ ਮੇਰਿਆ . . .

ਸੰਪਰਕ: +91 99884  26106

Comments

balwinder kaur

wao!! what a beautiful and meaningful poetry ...

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ