ਪਿਸ਼ਾਵਰ ਚਰਚ ਵਿਚ ਬੰਬ ਧਮਾਕੇ ਤੇ ਮੇਰਾ ਸੁਫ਼ਨਾ - ਨੁਜ਼ਹਤ ਅੱਬਾਸ
Posted on:- 02-10-2013
ਉਹ ਨਿੱਕਾ ਬਾਲ
ਖ਼ੋਰੇ ਕੌਣ ਸੀ?
ਬੰਬ ਧਮਾਕੇ ਦੇ ਵਿਚ
ਮੋਈ ਮਾਂ ਨਾਲ਼ ਜੁੜਿਆ
ਭੁੱਖ ਨਾਲ਼ ਪਿਆ ਕੁਰਲਾਂਦਾ ਸੀ
ਮੋਈ ਮਾਂ ਦIਆਂ
ਛਾਤੀਆਂ ਚੁੰਘਦਾ ਜਾਂਦਾ ਸੀ
ਮੈਂ ਇਸ ਨਿੱਕੇ ਬਾਲ ਨੂੰ
ਆਪਣੀਆਂ ਬਾਹਵਾਂ ਖੋਲ ਬੁਲਾਇਆ
ਕੁੱਛੜ ਚੁੱਕ ਕੇ ਸੀਨੇ ਲਾਇਆ
ਕੰਬਦੇ ਹੱਥੀਂ ਗੋਦੀ ਪਾਇਆ
ਆਪਣੇ ਛਲਣੀ ਸੀਨੇ ਅਤੇ
ਉਸ ਦੀ ਮਾਂ ਦਾ
ਲਹੂ ਨਾਲ਼ ਭੱਜਿਆ ਲਾਲ਼ ਦੁਪੱਟਾ
ਬੁੱਕਲ ਬਣਾਇਆ
ਨਿੱਕਾ ਬਾਲ ਲੁਕਾਇਆ
ਜੀਵਨ ਊਦੇ ਮੂੰਹ ਨੂੰ ਲਾਇਆ
ਇਹ ਬਾਲ ਤੇਰਾ ਬਾਲ ਤੇ ਨਈਂ ਅੜੀਏ?
ਹਿੰਦੂ, ਸੁੱਖ , ਮਸੀਹ ਤੇ ਮੁਸਲਿਮ
ਸਭ ਨੇ ਸ਼ੱਕ ਦਾ ਭੇਸ ਵਟਾਇਆ
ਸੀਨਾ ਤਾਣ ਕੈਰੋਲਾ ਪਾਇਆ
ਮੇਰ ਤੀਰ ਦੀ ਵੰਡ ਵਿਚ ਵੰਡ ਕੇ
ਇਕ ਅਵੱਲਾ ਫਡ਼ਾ ਪਾਇਆ
ਲੋਕਾਈ ਦੀ ਧਰਤੀ ਅਤੇ
ਜੀਵਨ ਦਾ ਘੁੱਟ ਭਰ ਕੇ
ਏਸ ਨਿਕੜੇ ਬਾਲ ਨੇ
ਘੁੱਪ ਹਨੇਰ ਨਗਰੀ ਅੰਦਰ
ਮੈਨੂੰ ਆਪਣੀ ਮਾਂ ਬਣਾਇਆ
ਝੂਠੇ ਜੱਗ ਨੂੰ
ਸੱਚ ਦਾ ਸੋਹਣਾ ਰੂਪ ਵਿਖਾਇਆ