Thu, 21 November 2024
Your Visitor Number :-   7255622
SuhisaverSuhisaver Suhisaver

ਕਿਤਾਬ - ਗੁਰਮੇਲ ਬੀਰੋਕੇ

Posted on:- 17-09-2013



ਮੇਰੀ ਮਹਿਬੂਬਾ !
ਮੈਂ ਕਿਤਾਬ ਲਿਖੀ ਏ,
ਤੈਨੂੰ ਸਮਰਪਿਤ,

ਯਾਦ ਰੱਖੀਂ
ਕਿਤਾਬ ਹੁੰਦੀ ਹੈ
ਪੜ੍ਹਨ ਵਾਸਤੇ,
ਪੜ੍ਹਾਉਣ ਵਾਸਤੇ,
ਸਮਝਣ ਵਾਸਤੇ,
ਸਮਝਾਉਣ ਵਾਸਤੇ,
ਸਿੱਖਣ ਵਾਸਤੇ,
ਸਿਖਾਉਣ ਵਾਸਤੇ,



ਤੂੰ ਧੂਫਾਂ ਨਾ ਲਾਈਂ
ਕਿਤਾਬ ਨੂੰ ਰੱਬ ਨਾ ਬਣਾਈਂ
ਜਿਹੜਾ
ਕਦੇ ਕਿਸੇ ਦੇਖਿਆ ਨਾਹੀਂ
ਉਹਦੇ ਨਾਲ਼ ਨਾ ਮਿਲਾਈਂ,

ਜੇ ਇੰਝ ਹੋ ਗਿਆ
ਕਿਤਾਬ
ਦੁਨੀਆ ਦੇ ਕੰਮ ਦੀ ਨਹੀਂ ਰਹਿਣੀ,
ਕਿਤਾਬ ਕੋਲੋਂ ਡਰਨਗੇ ਲੋਕ
ਸਿਰਫ ਤੇ ਸਿਰਫ
ਪੂਜਾ ਕਰਨਗੇ ਲੋਕ
ਪੂਜਾ ਕਰਨਗੇ ਲੋਕ…।


ਸੰਪਰਕ:  001-604-825-8053

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ