ਹਾਇਕੂ -ਗੁਰਮੀਤ ਮੱਕੜ
Posted on:- 05-04-2012
ਸਾਰੰਗੀ ਦੀ ਆਵਾਜ਼
ਬੱਚੇ ਦੌੜਨ ਬਾਬੇ ਵੱਲ
ਆਟੇ ਦੀ ਕੌਲੀ ਲੈ ਕੇ
ਸੁੱਕੀਆਂ ਗੁਲਾਬ ਪੱਤੀਆਂ
ਕਾਲਜ ਵਾਲੀ ਕਿਤਾਬ ’ਚ
ਮਹਿਕਣ ਅਜੇ ਵੀ
ਤੁਰ ਗਿਆ
ਬਾਜ਼ੀਗਰਾਂ ਦਾ ਕਾਫ਼ਲਾ
ਪੈੜਾਂ ਬਾਕੀ
ਛਾਂਗਿਆਂ ਤੂਤ
ਛਹਿਬਰ ਲਾ ਦਿੱਤੀ
ਕਾਲੇ ਬੱਦਲਾਂ
ਸੁੱਤੀ ਬਾਲੜੀ
ਦੇਖੇ ਵਾਰ -ਵਾਰ
ਲਾਵੇ ਕਾਲਾ ਟਿੱਕਾ
ਦਾਦੀ ਰਿੰਨਿਆ ਸਾਗ
ਮਾਂ ਪਾਵੇ ਚਮਚੇ ਭਰ- ਭਰ ਘੇ
ਘਰਵਾਲੀ ਘੂਰੇ
ਪੇਕਾ ਘਰ
ਕੋਮਲ ਵੀਣੀ ਵਿਚ ਰਤੜਾ ਚੂੜਾ
ਵੇਖੇ ਅੰਬਰੀਂ ਚੰਨ
ਹੋਈ ਸ਼ਾਮ
ਗੁਬਾਰੇ ਵਾਲੇ ਨੇ ਉਡਾਏ
ਅਨ ਵਿਕੇ ਗੁਬਾਰੇ
ਸੜਕ ਕਿਨਾਰੇ
ਅਧਨੰਗੇ ਮੰਗਤੇ ਨੂੰ ਦੇਖੇ
ਠੁਰ ਠੁਰ ਕਰਦਾ ਬਾਂਦਰ
Gurinder Singh Kalsi
Khoob ne ih Haiku.