ਗ਼ਜ਼ਲ -ਸੁਖਜੀਤ ਬਰਾੜ ਘੋਲੀਆ
Posted on:- 22-08-2013
ਜ਼ਖ਼ਮ ਭਰਿਆ ਪਰ ਅਜੇ ਨਿਸ਼ਾਨ ਬਾਕੀ ਨੇ
ਇਸ ਜ਼ਿੰਦਗੀ ਦੇ ਹਾਲੇ ਇਮਿਤਹਾਨ ਬਾਕੀ ਨੇ
ਰੁਕ ਨਾ ਸਜ਼ਾ ਸੁਣਾ ਦੇ ਮੇਰੀ ਵਫਾ ਤੇ ਮੈਨੂੰ
ਭਾਵੇਂ ਮੇਰੇ ਸਬੂਤ ਤੇ ਮੇਰੇ ਬਿਆਨ ਬਾਕੀ ਨੇ
ਅਫਸੋਸ ਕੀ ਜੇ ਖੁੰਝਿਆ ਨਿਸ਼ਾਨਾ ਸਾਡੇ ਦਿਲ ਤੋਂ
ਤਾਹਨਿਆਂ ਦੇ ਤੇਰੇ ਹੱਥ ਕਿੰਨੇ ਤੀਰ ਕਮਾਨ ਬਾਕੀ ਨੇ
ਕਿਉਂ ਰੁਕ ਗਿਆ ਮੈਨੂੰ ਪੱਥਰ ਮਾਰਦਾ ਮਾਰਦਾ
ਸੀਨੇ ਤੇਰੇ ’ਚ ਇੱਕ ਪੱਥਰ ਤੇ ਮੇਰੀ ਜਾਨ ਬਾਕੀ ਏ
ਤੇਰੀ ਯਾਦ ਤੋਂ ਬਿਨਾਂ ਖਾਸ ਕੁਝ ਤੇਰਾ 'ਸੁਖਜੀਤ' ਕੋਲ ਨਹੀਂ
ਇਹ ਯਾਦਾਂ ਵੀ ਲੈ ਜਾ ਮੇਰੀ ਮੌਤ ਲਈ ਹੋਰ ਬਹੁਤ ਸਮਾਨ ਬਾਕੀ ਏ
manjot
bhut sonla likheya veer g