Thu, 21 November 2024
Your Visitor Number :-   7255089
SuhisaverSuhisaver Suhisaver

ਵਿਨੋਦ ਮਿੱਤਲ ਦੀਆਂ ਕੁਝ ਕਵਿਤਾਵਾਂ

Posted on:- 17-08-2013



1
ਬੜਾ ਅਜੀਬ ਹੈ ਤੇਰਾ ਰੁੱਸਣਾ
ਫੇਰ ਮੰਨ ਜਾਣਾ
ਕਿਸੇ ਨੂੰ ਮਾਰ ਕੇ
ਜ਼ਿੰਦਾ ਕਰਨ ਦੀ ਕਲਾ
ਵਾਹ ਖੂਬ ਹੈ!

2
ਲਮਹਾਂ ਲਮਹਾਂ ਮਰ ਰਿਹਾ ਏ ਜ਼ਿੰਦਗੀ ਦਾ
ਕਾਸ਼ ਕਿਤੇ ਅੰਤ ਹੋ ਜਾਂਦਾ
ਤੈਨੂੰ ਪਾਉਣ ਦੀ ਖਾਹਿਸ਼ ਦਾ ਵੀ
ਜੋ ਤੜਪ-ਤੜਪ ਕੇ ਵੀ ਨਹੀਂ ਮਰੀ
ਜਾਂ ਕਾਸ਼ ਮੈਨੂੰ ਸਮਝ ਆ ਜਾਂਦੀ
ਏਸ ਪਾਗਲਪਨ ਦਾ ਕੋਈ ਇਲਾਜ ਨਹੀਂ
ਕਈ ਵਾਰ ਆਦਮੀ
ਹਸਦਾ-ਹਸਦਾ ਵੀ ਮਰ ਜਾਂਦਾ ਹੈ।

3    
ਸੋਚਦਾ ਸੀ ਕੁਝ ਵੀ ਅਸੰਭਵ ਨਹੀਂ
ਇਸ ਦੁਨੀਆਂ 'ਤੇ
ਜੇ ਚਾਹਵਾਂ ਤਾਂ ਦਿਨ ਨੂੰ ਰਾਤ
ਤੇ ਰਾਤ ਨੂੰ ਦਿਨ ਕਰ ਸਕਦਾ ਹਾਂ
ਰੋਕ ਸਕਦਾ ਹਾਂ ਤੇਰਾ ਵਕਤ
ਉਸ ਵਿਚ ਖ਼ੁਦ ਸ਼ਾਮਿਲ ਹੋਣ ਲਈ
ਪਰ ਜਦੋ ਕਦਮ ਚੁੱਕਣਾ ਚਾਹਿਆ
ਤਾਂ ਤੂੰ ਮੇਰੀ ਪਹਿਲੀ ਜ਼ਰੂਰਤ ਸੀ।

5
ਉਡਕੀਦਾ ਹਾਂ
ਕਿ ਤੂੰ ਸਹਿਜ ਹੋ ਜਾਵੇਂ
ਚੰਗਾ ਲਗਦਾ ਏ
ਤੇਰਾ ਸਹਿਜ ਹੋ ਕੇ ਗੱਲਾਂ ਕਰਨਾ
ਪਰ ਡਰ ਲੱਗਦਾ ਏ
ਏਦਾਂ ਮੇਰਾ ਵਜੂਦ ਨਹੀਂ ਰਹਿਣਾ
ਮੈਂ ਫੇਰ ਵੀ
ਤੇਰੇ ਸਹਿਜ ਹੋਣ ਦੀ ਕਾਮਨਾ ਕਰਦਾ ਹਾਂ।

6
ਜਮ ਗਈ ਏ ਅੱਖਾਂ ਵਿਚ
ਉਦਾਸ ਸੂਰਤ ਕਿਸੇ ਦੀ
ਖਿੜੀ ਹੋਈ ਦੁਪਿਹਰ ਵੀ
ਨਜ਼ਰ ਨਹੀਂ ਆਉਂਦੀ
ਉਸ ਨੂੰ ਕਹੋ
ਮੇਰੇ ਲਈ ਜ਼ਰਾ ਮੁਸਕਰਾ ਦੇਵੇ
ਸ਼ਾਇਦ ਜ਼ਿੰਦਗੀ ਦਾ
ਕੋਈ ਅਰਥ ਬਣ ਜਾਵੇ।

7

ਸਾਹ ਰੁਕ ਰਹੇ ਸੀ
ਦਿਲ ਧੜਕ ਰਿਹਾ ਸੀ
ਮੈਨੂੰ ਕੀ ਪਤਾ ਸੀ
ਉਹ ਮੇਰੇ ਪਿੱਛੇ ਖਲੋਤਾ ਏ।

8
ਹਰ ਦਿਨ ਚੜ੍ਹਦਾ ਰਿਹਾ ਏ
ਕਿਸੇ ਦੇ ਹਾਸੇ ਦੀ ਉਡੀਕ ਵਿਚ
ਤੇ ਹਰ ਰਾਤ
ਉਹਦੀ ਗੂੜੀ ਨੀਂਦ ਦੀ
ਕਾਮਨਾ ਵਿਚ ਗੁਜ਼ਰੀ ਹੈ
ਕੋਈ ਉਸਨੂੰ ਜਾ ਕੇ ਦੱਸੇ
ਕਿ ਮਨ ਦਾ ਪੰਛੀ ਜ਼ਖ਼ਮੀ ਹੈ
ਉਸਦੇ ਗੁੱਸੇ ਨਾਲ।

9
ਖੜਕਦੀ ਰਹੀ ਇਕ ਤਾਰ ਦਿਲ ਵਿਚ
ਛੱਡਿਆ ਵੀ ਕੁਝ ਨਹੀਂ
ਤੇ ਪਾਇਆ ਵੀ ਕੁਝ ਨਹੀਂ
ਤੇਰਾ ਤਸੱਵਰ ਕਰਦਾ ਗੁੰਮ ਗਿਆ
ਚਿਹਰਾ ਕੋਲ ਨਾ ਆਇਆ ਤੇਰਾ
ਮੈਂ ਕੀ ਕਰਦਾ
ਆਪਣੇ ਹੱਥਾਂ ਦੇ ਪੋਟਿਆਂ ਨੂੰ ਚੁੰਮ ਲਿਆ।

10
ਮੈਨੂੰ ਤੇਰੀ ਜ਼ਿੰਦਗੀ ਦੇ
ਪਰ ਉਸ ਪਲ ਨਾਲ ਨਾਰਾਜ਼ਗੀ ਏ
ਜਿਸ ਵਿਚ ਮੈਂ ਨਹੀਂ
ਹਰ ਉਸ ਪਲ ਨਾਲ ਖਿਝ
ਜਿਸ ਵਿਚ ਮੈਂ ਸ਼ਾਮਿਲ ਨਹੀਂ ਹੋ ਸਕਦਾ
ਹਰ ਉਸ ਪਲ ਨਾਲ
ਮੌਤ ਬੱਝੀ ਹੋਈ ਏ
ਜਿਸ ਵਿਚ ਮੈਂ ਨਹੀਂ
ਕੋਈ ਹੋਰ ਹੁੰਦਾ ਏ
ਮੈਨੂੰ ਹਜ਼ਾਰ ਵਾਰ ਮਰਨਾ ਵੀ ਮਨਜ਼ੂਰ
ਜੇ ਤੇਰਾ ਪਲ-ਪਲ ਖੋਹ ਲਵਾਂ ਲੋਕਾਂ ਕੋਲੋਂ
ਪਰ ਕਹਿੰਦੇ ਇਹ ਹੋ ਨਹੀਂ ਸਕਦਾ।

11
ਤੇਰਾ ਅਹਿਸਾਸ ਹਵਾ ‘ਚ ਰੁਮਕ ਰਿਹਾ ਏ
ਮੈਂ ਲੰਮਾ ਸਾਹ ਲੈਣਾ ਚਾਹੁੰਦਾ ਹਾਂ
ਮੈਨੂੰ ਕੋਈ ਵਾਸਤਾ ਨਹੀਂ ਦੂਜੇ ਸਾਹ ਨਾਲ
ਕੁਝ ਏਦਾਂ ਦਾ ਕਿਉਂ ਨਹੀਂ ਹੋ ਜਾਂਦਾ
ਕਿ ਮੈਨੂੰ ਦੂਜਾ ਸਾਹ ਨਾ ਲੈਣਾ ਪਵੇ
ਤੇ ਤੈਨੂੰ ਰੁਮਕਣਾ ਨਾ ਪਵੇ।

12    
ਜ਼ਿੰਦਗੀ ਨੂੰ ਜਿਉਣ ਜੋਗਾ ਬਨਾਉਣ ਲਈ
ਪਤਾ ਨਹੀਂ ਖੁਦ ਨੂੰ ਕਿੰਨੀ ਵਾਰ ਮਾਰਿਆ
ਤੇਰੇ ਪੱਲੂ ‘ਚ ਲਪੇਟ ਲੈ
ਸਾਂਹ ਆਵੇ ਨਾ ਆਵੇ।

ਸੰਪਰਕ : 94631-53296

Comments

sukhjeet brar gholia

nicee..sir g

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ