Thu, 21 November 2024
Your Visitor Number :-   7255621
SuhisaverSuhisaver Suhisaver

ਲੋਕਤੰਤਰ - ਗੁਰਮੇਲ ਬੀਰੋਕੇ

Posted on:- 06-08-2013



ਜੀਹਦੇ
ਬਣਦੇ ਸਾਰ ਲੋਕ ਮਰੇ

ਲੋਕ ਉਜੜੇ
ਔਰਤਾਂ ਬੇਪੱਤ ਹੋਈਆਂ
ਜਿੱਥੇ ਧਰਤ ਵੰਡੀ ਚੌਧਰ ਖਾਤਰ
ਕੀ ਇਹ ਲੋਕਤੰਤਰ ਹੈ ?

ਜਦੋਂ ਵੀ ਆਵਾਜ਼ ਉੱਠੀ ਹੱਕਾਂ ਦੀ
ਸਰਕਾਰੀ ਸਿਸਟਮ ਨੇ ਸੰਘੀ ਘੁੱਟੀ ਲੋਕਾਂ ਦੀ
ਜਿੱਥੇ ਗੋਲ਼ੀ ਨਾਲ ਬੰਦ ਆਵਾਜ਼ ਕੀਤੀ
ਕੀ ਇਹ ਲੋਕਤੰਤਰ ਹੈ ?

ਜਿੱਥੇ ਧਰਮ ਵਰਤਿਆ ਲੋਕਾਂ ਨੂੰ ਪਾੜਨ ਲਈ
ਨੇਤਾ ਦੰਗੇ ਕਰਾਵਣ ਲੋਕਾਂ ਨੂੰ ਮਾਰਨ ਲਈ
ਜਿੱਥੇ ਕਹਿੰਦੇ ਅਨਾਜ ਸੜੇ ਗੁਦਾਮਾਂ ਅੰਦਰ
ਫਿਰ ਵੀ ਭੁੱਖੇ ਸੌਣ ਲੋਕ
ਕੀ ਇਹ ਲੋਕਤੰਤਰ ਹੈ ?

ਜਿੱਥੇ ਦੇਸ਼ ਦੀ ਫੌਜ ਨੇ ਆਪਣੇ ਹੀ ਲੋਕ ਮਾਰੇ ਹੋਵਣ
ਘੱਟ ਗਿਣਤੀਆਂ ਨੂੰ ਕੁੱਟ ਕੇ ਬਹੁਗਿਣਤੀ ਵੋਟਾਂ ਲਈਆਂ ਹੋਵਣ
ਜਿੱਥੇ ਕਾਨੂੰਨ ਦੇ ਰੰਗ ਹੋਵਣ ਵੱਖਰੇ ਵੱਖਰੇ
ਕੀ ਇਹ ਲੋਕਤੰਤਰ ਹੈ ?

ਜਿੱਥੇ ਵੋਟਾਂ ਦੀ ਪਰਚੀ ਖਰੀਦੀ ਜਾਵੇ
ਜਿੱਥੇ ਤਕੜਾ ਮਾੜੇ ਨੂੰ ਨਿੱਤ ਹੀ ਖਾਵੇ
ਜਿੱਥੇ ਫਸਲਾਂ ਕੋਈ ਉਗਾਵੇ
ਮੁੱਲ ਕੋਈ ਹੋਰ ਕਰੇ
ਕੀ ਇਹ ਲੋਕਤੰਤਰ ਹੈ ?

ਜਿੱਥੇ ਪੈਂਹਟ ਸਾਲਾਂ 'ਚ ਚਾਰ ਪੀੜ੍ਹੀਆਂ ਇੱਕੋ ਘਰ ਦੀਆਂ
ਲੋਕਾਂ ਨੂੰ ਝੂਠੇ ਲਾਰੇ ਲਾ ਲਾ ਕੇ ਰਾਜ ਕਰਦੀਆਂ
ਜਿੱਥੇ ਲੋਕਾਂ ਨੂੰ ਬਿਗਾਨੇ ਸੱਭਿਆਚਾਰ ਦੇ ਔਗਣ ਪਰੋਸੇ ਹੋਣ
ਜਵਾਨੀ ਨੂੰ ਨਸ਼ਿਆਂ 'ਤੇ ਲਾਇਆ ਹੋਵੇ
ਕੀ ਇਹ ਲੋਕਤੰਤਰ ਹੈ ?

ਜਿੱਥੇ ਆਜ਼ਾਦੀ 'ਕੱਲੇ ਅਮੀਰਾਂ ਲਈ ਆਈ ਹੋਵੇ
ਜਿੱਥੇ ਜਨਤਾ ਨਰਕਾਂ ਸੁਰਗਾਂ ਦੇ ਚੱਕਰੀਂ ਪਾਈ ਹੋਵੇ
ਜਿੱਥੇ ਨਿਪੁੰਸਕ ਰਾਜ ਲੋਕਾਂ ਦਾ
ਕੋਠੇ ਦੀ ਰੰਡੀ ਵਾਗਰਾਂ
ਬਲਾਤਕਾਰ ਦੇ ਅਰਥ ਨਾ ਸਮਝ ਸਕੇ                                  
ਕੀ ਇਹ ਲੋਕਤੰਤਰ ਹੈ ?                                         
                                                                   
ਕੀ ਇਹ ਲੋਕਤੰਤਰ ਹੈ ?

ਸੰਪਰਕ: 001-604-825-8053

Comments

Raka

Heck yeah ba-ebye keep them coming!

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ