Thu, 21 November 2024
Your Visitor Number :-   7254979
SuhisaverSuhisaver Suhisaver

ਚਿੱਟੇ ਕੱਪੜਿਆਂ ਵਾਲਾ ਕਾਤਲ - ਮਨਦੀਪ ਸੁੱਜੋਂ

Posted on:- 18-06-2013


 
ਸ਼ਾਮ ਤੋਂ ਕਣਕ ਗਾਹ ਕੇ
ਥੱਕਿਆ ਟੁੱਟਿਆ
ਮੈਂ ਘਰ ਲਾਗੇ ਪਹੁੰਚਿਆ

ਤਾਂ ਨਾਈਆਂ ਦਾ ਬੁੜਾ
ਖੰਘ ਰਿਹਾ ਸੀ
ਜਿਸ ਨੂੰ ਗਲ ਦਾ ਕੈਂਸਰ ਸੀ
ਇੰਝ ਲੱਗ ਰਿਹਾ ਸੀ
ਕਿ ਹੁਣ ਬਾਪੂ ਨੂੰ
ਸਾਹ ਅੋਖਾ ਆ ਰਿਹਾ ਹੈ ।

ਮੰਜੇ ’ਤੇ ਡਿੱਗਿਆ
ਤਾਂ ਓੁੱਸਲ ਵੱਟੀਆਂ ਲਈਆਂ
ਪਰ ਨੀਂਦ ਨਾ ਆਵੇ

ਨਾਈਆਂ ਦਾ ਬੁੜਾ
ਅਜੇ ਵੀ ਖੰਘ ਰਿਹਾ ਸੀ ।

ਚਾਰ ਕੁ ਵਜੇ
ਨਾਈਆਂ ਦਾ ਬਾਪੂ
ਸ਼ਾਂਤ ਹੋਇਆ
ਫਿਰ ਕਿਧਰੇ ਅੱਖ ਲੱਗੀ ।

ਅੱਖ ਅਜੇ ਲੱਗੀ ਹੀ ਸੀ
ਕਿ ਗੁਰਦੁਆਰੇ ਦੇ ਭਾਈ
ਨੇ ਕੰਨ ਪਾੜਵੀ ਅਵਾਜ਼ 'ਚ
ਸਪੀਕਰ ਲਾ ਦਿੱਤਾ ।

ਨਾਈਆਂ ਦਾ ਬੁੜਾ ਵੀ
ਫੇਰ ਖੰਘਣ ਲੱਗ ਪਿਆ

ਮੇਰੀ ਵੀ ਨੀਂਦ ਟੁੱਟ ਗਈ ।
ਮੈਂ ਓੁੱਚੀ ਦੇਣੀਂ ਬੋਲਿਆ
"ਸੋ ਲੈਣ ਦਿਓ ਬਜ਼ੁਰਗ ਨੂੰ"
ਘਰ ਦੇ ਕਹਿੰਦੇ ਚੁੱਪ ਕਰ
ਅੱਜ ਸੰਗਰਾਂਦ ਆ ।

ਚਲੋ ਕਈ ਘੰਟੇ ਬੀਤੇ
ਤਾਂ ਪਾਠੀ ਨੇ ਹੁਕਮਨਾਮਾ ਸੁਣਾਇਆ
"ਮਾਨਸ ਕੀ ਜਾਤ
ਸਭੈ ਏਕਾ ਪਹਿਚਾਨਵੋ"

ਫਿਰ ਅਨਾਓੂਮਸਮੈਂਟ ਹੋਈ
"ਲੰਗਰ ਤਿਆਰ ਹੈ
ਸਭ ਨਗਰ ਨਿਵਾਸੀਆਂ  ਨੇ
ਛਕ ਕੇ ਜਾਣ ਦੀ ਕ੍ਰਿਪਾਲਤਾ ਕਰਨੀ
"ਆਧਰਮੀਂ ਵੀਰ ਵੀ ਜ਼ਰੂਰ ਪਹੁੰਚਣ"

ਦਿਲ ਕੀਤਾ ਕਿ
ਪਾਠੀ ਨੂੰ ਗਲ ਤੋਂ ਫੜ੍ਹ ਲਵਾਂ
ਤੇ ਦੋ ਚਪੇੜਾਂ ਮਾਰ ਕੇ ਪੁੱਛਾਂ
ਕੀ "ਆਧਰਮੀਂ ਵੀਰ"
ਨਗਰ ਨਿਵਾਸੀਆਂ 'ਚ ਨਹੀਂ ਆਓੁਂਦੇ ?

ਜਾਂ ਫਿਰ
"ਮਾਨਸ ਕੀ ਜਾਤ
ਸਭੈ ਏਕਾ ਪਹਿਚਾਨਵੋ"
ਆਧਰਮੀਂ ਵੀਰਾਂ ਲਈ ਨਹੀਂ ਹੈ ?

ਇੰਨੇ ਨੂੰ ਗਵਾਂਡ 'ਚ
ਚੀਕ ਚਿਹਾੜਾ ਪੈ ਗਿਆ
ਕਹਿੰਦੇ ਨਾਈਆਂ ਦਾ ਬੁੜਾ
ਖਤਮ ਹੋ ਗਿਆ ।

ਮੈਨੂੰ ਇਹ ਮੌਤ ਕਤਲ ਲੱਗ ਰਹੀ ਸੀ
ਇੰਝ ਲੱਗ ਰਿਹਾ ਸੀ
ਜਿਵੇਂ ਚਿੱਟੇ ਕੱਪੜਿਆਂ ਵਾਲੇ ਪਾਠੀ ਨੇ
ਨਾਈਆਂ ਦੇ ਬੁੜੇ ਦਾ ਗਲ੍ਹ ਘੁੱਟ ਕੇ
ਕਤਲ ਕਰ ਦਿੱਤਾ ਹੋਵੇ ।
 

ਸੰਪਰਕ: +61 430 432 716

Comments

Sun Beetal Ludhianvi

accha hai g main v aksar ucchi awaj da virod karda haan chahe oh jitho marji ave sukriya

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ