ਏਜਾਜ਼ ਦੀਆਂ ਕੁਝ ਬੋਲੀਆਂ
Posted on:- 10-05-2013
1
ਅਜੇ ਪਿਛਲੇ ਜ਼ਖ਼ਮ ਨਾ ਸੀਤੇ
ਨਵਿਆਂ ਦੇ ਮੂੰਹ ਖੁੱਲ੍ਹ ਗਏ
2
ਅਜੇ ਜੰਞ ਨਾ ਬੂਹੇ ’ਤੇ ਆਈ
ਭੋਗਣਾ ਰੰਡੇਪਾ ਪੈ ਗਿਆ
3
ਵੈਰੀ ਲੁੱਟ ਕੇ ਮੁਹੱਬਤਾਂ ਲੈ ਗਏ
ਬਿੱਲੀਆਂ ’ਚ ਖੇਹ ਉੱਡਦੀ
4
ਤੇਰੇ ਨਾਲ਼ ਖਿੱਚ੍ਹ ਕੇ ਫ਼ੋਟੋ
ਮੈਂ ਲਗਦੇ ਸ਼ਰੀਕ ਕੁਰਲੀ
5
ਚੂੜਾ ਪਹਿਨ ਕੇ ਵਿਸਾਖੀ ਆਈ
ਕੰਨਾਂ ਵਿਚ ਗਦੇ ਵੱਜਦੇ
6
ਟਾਹਲੀ ਵੱਢਦਾ ''ਲਾਲੋ'' ਰੋਇਆ
ਪੇਂਡੂਵਾਂ ਦੀ ਸਾਂਝ ਮੁੱਕ ਗਈ
7
ਤੇਰੀ ਯਾਦ ਦਾ ਜਾਂ ਰੀਲ੍ਹ ਆਇਆ
ਪਾਣੀਆਂ ’ਚ ਨੈਣ ਰੁੜ੍ਹ ਗਏ
8
ਮੇਰੇ ਪਿੰਡ ਦੇ ਸ਼ਰੀਹ ਅਤੇ ਟਾਹਲੀ
ਰਾਹੀਆਂ ਕੋਲੋਂ ਤੇਰਾ ਪੁੱਛਦੀ
9
ਅੱਖਾਂ ਲਾਹ ਕੇ ਜਾ ਕਿੱਲੀ ਉੱਤੇ ਟੰਗੀਆਂ
ਖੀਸੇ ਵਿੱਚੋਂ ਨੀਂਦ ਡਿੱਗ ਪਈ
10
ਕੀਹਨੇ ਘੜਿਆ ਫ਼ਸਾਨਾ ਤੇਰਾ
ਕੀਹਨੇ ਤੇਰੀ ਅੱਖ ਪੜ੍ਹ ਲਈ
11
ਅਸਾਂ ਸੌਂ ਕੇ ਰਾਤ ਗੁਜ਼ਾਰੀ
ਨੀਂਦ ਨੂੰ ਸਿਰਹਾਣੇ ਧਰ ਕੇ
12
ਜਾ ਭਾਰ ਸੁਰਾਂ ਦਾ ਪਾਇਆ
ਸਵੱਲੀਆਂ ਦੇ ਮੂੰਹ ਮੁੜ ਗਏ
13
ਚਿੱਠੀ ਡਾਕੀਏ ਨੇ ਹੱਥ ਕੀ ਫੜਾਈ
ਪੈਰਾਂ ਵਿੱਚੋਂ ਅੱਗ ਸਿੱਮ ਪਈ
14
ਮੈਨੂੰ ਚੀਜ਼ ਸਮਝ ਕੇ ਖਾਲ਼ੀ
ਹੱਟੀਆਂ ਤੋਂ ਕੀ ਲੱਭਣਾ
15
ਹੱਸ ਬੋਲ ਵੇ ਮੱਥੇ ਵੱਟ ਪਾ ਨਹੀਂ
ਅਸਾਂ ਕਿਹੜਾ ਰੋਜ਼ ਆਉਣਾ
16
ਅਸਾਂ ਫ਼ਜ਼ਰਾਂ ਦੀ ਗੋਡੀ ਕੀਤੀ
ਬਣੀਆਂ 'ਤੇ ਰਾਤ ਉੱਗ ਪਈ
17
ਦਿਨ ਚੜ੍ਹਦੇ ਨੂੰ ਹਰੀਆਂ ਹੋਈਆਂ
ਰਾਤਾਂ ਸਾਡੇ ਮੰਜੇ ਸੁੱਤੀਆਂ
18
ਅੱਖਾਂ ਹੰਝੂਆਂ ਦੀ ਨਦੀ ਵਿੱਚ ਰੁੜ੍ਹੀਆਂ
ਕੰਡੇ ਅਤੇ ਖ਼ਾਬ ਮਰ ਗਏ
19
ਅਸੀਂ ਰਹੇ ਨਾ ਉਡਾਰਾਂ ਜੋਗੇ
ਗ਼ਰਜ਼ਾਂ ਨੇ ਪਰ ਕੱਟ ਲਏ
20
ਜੁੱਤੀ ਪੈਰ ਨੂੰ ਮੇਚ ਨਾ ਆਵੇ
ਮਾਪੇ ਮੇਰਾ ਮੂੰਹ ਤੱਕਦੇ
21
ਅੱਖਾਂ ਬਾਲ ਕੇ ਜਾ ਚਾਨਣ ਕੀਤਾ
ਨੇਰ੍ਹਿਆਂ ਦੀ ਬਾਂਹ ਟੁੱਟ ਗਈ
22
ਜਾ ਆਹਲਣੇ ਸੱਪਾਂ ਦੀ ਰੁਡ ਪਾਏ
ਨੇ ਹੌਂਸਲੇ ਚਿੜੀਆਂ ਦੇ