Thu, 21 November 2024
Your Visitor Number :-   7255360
SuhisaverSuhisaver Suhisaver

ਬਟਵਾਰਾ – ਪਵਨ ਕੁਮਾਰ

Posted on:- 20-03-2012



ਇੱਕ ਪਰਿਵਾਰ ਦਾ ਬਟਵਾਰਾ ਹੋ ਗਿਆ
ਚਮਨ ਸੁੰਨਾਂ ਸਾਰੇ ਦਾ ਸਾਰਾ ਹੋ ਗਿਆ
ਪੰਛੀ ਆਲ੍ਹਣਿਆਂ ’ਚੋਂ ਵੱਖ ਹੋ ਗਏ
ਆਲਣੇ ਵੀ ਕੱਖੋਂ ਕੱਖ ਹੋ ਗਏ
ਜੁਦਾਈਆਂ ਵਾਲੇ ਤੀਰ ਉਦੋਂ ਕਿੰਝ ਚੱਲੇ ਸੀ
ਜਦੋਂ ਕੁਝ ਲੋਕ ਹਿੰਦੋਸਤਾਨ ਤੇ
ਕੁਝ ਪਾਕਿਸਤਾਨ ਚੱਲੇ ਸੀ।
ਹਿੰਦੂ,ਮੁਸਲਿਮ,ਸਿੱਖ,ਇਸਾਈ
ਸਭ ਰਲ ਮਿਲ ਬਹਿੰਦੇ ਸੀ
ਆਪੋ ਵਿੱਚ ਸਭ ਭਾਈ ਭਾਈ ਕਹਿੰਦੇ ਸੀ।
ਅਜੇ ਇਹ ਦਰਦ ਹੋਇਆ ਨਾ ਘੱਟ ਸੀ
ਕਸ਼ਮੀਰ ਵਾਲੀ ਸੱਟ ਉਦੋਂ ਗਈ ਲੱਗ ਸੀ
ਦੋ ਬਿੱਲੀਆਂ ਤੇ ਇੱਕ ਰੋਟੀ ਵਾਲਾ ਹਾਲ ਹੋ ਗਿਆ
ਦੰਗੇ ਫਸਾਦਾਂ ਨਾਲ ਦੇਸ਼
ਬੇਹਾਲ ਹੋ ਗਿਆ।

ਅੰਗਰੇਜ਼ ਆ ਕੇ ਸਾਨੂੰ ਝੰਜੋੜ ਗਏ
ਸਾਡੇ ਸਰੀਰ ਦਾ ਲਹੂ ਨਚੋੜ ਗਏ
ਸੋਨੇ ਦੀ ਚਿੜੀ ਜੋ ਕਹਾਉਂਦਾ ਸੀ
ਅੱਜ ਉਸ ਦਾ ਕਬਾੜਾ ਹੋ ਗਿਆ
ਇੱਕ ਪਰਿਵਾਰ ਦਾ ਬਟਵਾਰਾ ਹੋ ਗਿਆ
ਚਮਨ ਸੁੰਨਾਂ ਸਾਰੇ ਦਾ ਸਾਰਾ ਹੋ ਗਿਆ
ਗਿੱਧੇ ਭੰਗੜੇ ਸੱਭ ਦੇ ਸਾਂਝੇ ਸੀ
ਖੇਡਾਂ ਤੋਂ ਬਿਨ ਸਭ ਬਾਂਝੇ ਸੀ
ਯਾਦ ਕਰੋ ਉਹ ਦਿਨ
ਜੋ ਇਕਠੇ ਬਿਤਾਏ ਸੀ
ਹਿੰਦੂ ਮੁਸਲਿਮ ਕਿਸ ਨੇ ਲੜਾਏ ਸੀ?

ਇਕੱਠੇ ਸਭ ਰਲ ਮਿਲ ਕੇ
ਅਖਾੜੇ ਲਗਵਾਉਂਦੇ ਸੀ
ਘਰ ਘਰ ਗੁਰੂਆਂ ਦੀ ਬਾਣੀ ਪਹੁੰਚਾਉਂਦੇ ਸੀ
ਕਿਸ ਤਰ੍ਹਾਂ ਇੱਕ ਦੂਜੇ ਤੋਂ ਕਿਨਾਰਾ ਹੋ ਗਿਆ
ਇਕ ਪਰਿਵਾਰ ਦਾ ਬਟਵਾਰਾ ਹੋ ਗਿਆ
ਚਮਨ ਸੁੰਨਾਂ ਸਾਰੇ ਦਾ ਸਾਰਾ ਹੋ ਗਿਆ

ਪਾੜੋ ਤੇ ਰਾਜ ਕਰੋ ਦੀ ਨੀਤੀ ਬਣਾ ਦਿੱਤੀ
ਦੁਨੀਆਂ ਸਾਰੀ ਇੱਧਰ ਉੱਧਰ ਭਜਾ ਦਿੱਤੀ
ਰੁੱਖ,ਨਦੀਆਂ,ਦਰਿਆ ਵੰਡਤੇ
ਸਤਲੁਜ ਤੇ ਚਨਾਬ ਵੰਡਤੇ,
ਦਿਲਾਂ ਦੇ ਸਾਂਝੇ ਪਿਆਰ ਵੰਡਤੇ।
ਧਰਤੀ ਦੀ ਹਿੱਕ ਨੂੰ ਲਹੂ ਲੁਹਾਨ ਕਰਕੇ
ਦਿਲਾਂ ਦੇ ਅਰਮਾਨ ਵੰਡਤੇ।
ਕੀ ਕੀ ਵੰਡਤਾ ਸੁਣਾਵਾਂ ਕਿਸ ਤਰ੍ਹਾਂ
ਲੱਗੀ ਅੱਗ ਨੂੰ ਬੁਝਾਵਾਂ ਕਿਸ ਤਰ੍ਹਾਂ
ਕਿਦਾਂ ਲੋਕ ਉਹ ਜਲੇ ਹੋਣਗੇ
ਉਸ ਵੇਲੇ ਜੋ ਅੰਗਾਰਿਆਂ ਤੇ ਚੱਲੇ ਹੋਣਗੇ
ਪੁੱਤ ਤੋਂ ਮਾਂ
ਮਾਂ ਤੋਂ ਪੁੱਤ ਕਿਦਾਂ ਵੱਖ ਹੋਏ ਹੋਣਗੇ
ਭੈਣ ਭਰਾ ਅਲੱਗ ਹੋ ਕੇ ਕਿੰਨਾਂ ਰੋਏ ਹੋਣਗੇ।
ਦੁੱਖਾਂ ਦੇ ਅੰਦਾਜੇ ਅਸੀਂ ਲਾਏ ਹੋਏ ਆ
ਕਿਉਂਕਿ ਜੱਗ ਤੇ ਅਸੀਂ ਵੀ
ਰਿਸ਼ਤਿਆਂ ਦੇ ਨਾਲ ਆਏ ਹੋਏ ਹਾਂ।
ਨੋਹਾਂ ਤੋਂ ਮਾਸ ਕਦੇ ਨਾਂ ਛੁੱਟਦੇ
ਲਾਠੀ ਮਾਰ ਪਾਣੀ ਕਦੇ ਨਾਂ ਟੁੱਟਦੇ
ਕਿਦਾਂ ਇਕ ਦੂਜੇ ਦਾ ਦੁਸ਼ਮਣ ਜੱਗ ਸਾਰਾ ਹੋ ਗਿਆ
ਇਕ ਪਰਿਵਾਰ ਦਾ ਬਟਵਾਰਾ ਹੋ ਗਿਆ
ਚਮਨ ਸੁੰਨਾਂ ਸਾਰੇ ਦਾ ਸਾਰਾ ਹੋ ਗਿਆ

ਅਜ਼ਾਦੀ ਨੂੰ ਇੰਨਾਂ ਟਾਈਮ ਲੱਗਦਾ ਨਾ
ਜੇ ਗਾਂਧੀ ਅੰਗਰੇਜ਼ਾਂ ਦੀ ਚਾਪਲੂਸੀ ਕਰਦਾ ਨਾ।
ਸਾਰੇ ਨੌਜਵਾਨ ਮਰਾ ਦਿੱਤੇ
ਕੁਝ ਸੂਲੀ ’ਤੇ ਚੜ੍ਹਾ ਦਿੱਤੇ
ਫੱਟ ਏਨੇ ਲੜਾਈ ਛੱਡ ਗਈ
ਸੋਚ ਸੋਚ ਡਰ ਲੱਗਦਾ ਏ
ਅੱਜ ਵੀ ਭਾਈ ਦੇ ਨਾਲ ਭਾਈ ਲੜਦਾ ਏ
ਹਿੰਦੂ,ਮੁਸਲਿਮ,ਮੁਸਲਿਮ ਸਿੱਖ ਤੋਂ ਡਰਦਾ ਏ
ਚਾਰੇ ਪਾਸੇ ਲਹੂ ਦਾ ਖਿਲਾਰਾ ਹੋ ਗਿਆ
ਇੱਕ ਪਰਿਵਾਰ ਦਾ ਬਟਵਾਰਾ ਹੋ ਗਿਆ
ਚਮਨ ਸੁੰਨਾਂ ਸਾਰੇ ਦਾ ਸਾਰਾ ਹੋ ਗਿਆ

ਹੋਵੇ ਨਾ ਖੂਨ ਖਰਾਬਾ
ਆਓ ਇੰਝ ਕੁਝ ਕਰ ਲਈਏ
ਸਭ ਰਲ ਮਿਲ ਕੇ
ਇੱਕ ਦੂਜੇ ਦਾ ਹੱਥ ਫੜ ਲਈਏ
ਬਾਰਡਰ ਦੀ ਲਕੀਰ ਪਾਰ ਕਰ ਲਈਏ
ਝਗੜੇ ਦੀ ਅਖੀਰ ਕਰ ਦਈਏ
ਮੁੜ ਆਈਏ ਅਜੇ ਬਹੁਤੀ ਦੇਰ ਨਾ ਹੋਈ ਏ
ਓਹੀ ਸ਼ਾਮ ਓਹੀ ਸਵੇਰ ਨਰੋਈ ਏ।
ਲੜਾਈ ਦੇ ਫੱਟ ਸਦਾ ਹੀ ਤਾਜੇ ਰਹਿੰਦੇ ਨੇ
ਜਿਹੜਾ ਸਮੇਂ ਤੇ ਘਰ
ਮੁੜ ਆਏ ਉਹਨੂੰ ਸਿਆਣਾ ਕਹਿੰਦੇ ਨੇ।
ਸਰਹੱਦ ‘’ਤੇ ਵਿਛੜਦੇ ਦੇਖੇ
ਅੱਜ ਆਪਾਂ ਮਿਲਾ ਦਿੰਦੇ ਹਾਂ
ਭਾਰਤ ਪਾਕਿ ਨੂੰ ਆਪਸ ਵਿੱਚ
ਗਲੇ ਲਗਾ ਦਿੰਦੇ ਹਾਂ।
ਸਰਹੱਦ ਨੂੰ ਮਿਲ ਜਲਾ ਦਿੰਦੇ ਹਾਂ
ਸਹੁੰ ਰਲ ਚੁੱਕ ਲਵੋ
ਇੱਕ ਦੂਜੇ ਦਾ ਇਤਵਾਰ ਨਾ ਤੋੜਾਂਗੇ
ਵਿਛੋੜੇ ਵਾਲੀ ਹਵਾ ਦਾ
ਮਿਲ ਰੁੱਖ ਮੋੜਾਂਗੇ।
ਇੱਕ ਦੁਜੇ ਨੂੰ ਗਲੇ ਲਗਾਵਾਂਗੇ
ਰਲ ਮਿਲ ਧਰਤੀ ਨੂੰ ਸਵਰਗ ਬਣਾਵਾਂਗੇ
ਨਾਮ ਭਾਰਤ ਪਾਕਿਸਤਾਨ ਮਿਟਾ ਦੇਣਾ ਹੈ
ਮੁੜ ਹਿੰਦੋਸਤਾਨ ਬਣਾ ਦੇਣਾ ਹੈ।

Comments

sonika

good

m k bhattoa

GUD ONE

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ