ਕਵਿਤਾ ਪੌਣ ਹੋ ਗਈ - ਬਾਜਵਾ ਸੁਖਵਿੰਦਰ
Posted on:- 12-04-2013
ਕਵਿਤਾ ਲਿਖੀ ਤਾਂ ਸੀ ਕੋਰੇ ਕਾਗਜ਼ ’ਤੇ
ਪਰ ਹਰਫ਼ ਘੁਲ ਗਏ ਕੁਦਰਤ ’ਚ
ਪੌਣ ਬਣਕੇ
ਮਹਿਕ ਗਈਆਂ ਪੌਣਾਂ
ਪੌਣਾਂ ਬੁੱਤਾਂ ਸੰਗ ਖਹਿ ਲੰਘੀਆਂ
ਪੱਥਰ ਬੁੱਤ ਮੋਮ ਹੋਏ
ਪੋਣਾ ਮੁਰਝਾਇਆਂ ਫੁੱਲਾਂ ਨੂੰ ਚੁੰਮਿਆ
ਤਾਂ ਫੁੱਲ ਤੜਫ਼ ਉੱਠੇ ਯਾਦ ਕਰ
ਕੰਡਿਆਂ ਦੇ ਸਾਥ ਨੂੰ
ਪੌਣਾਂ ਪਹੁੰਚੀਆਂ ਹੱਦਾਂ-ਸਰਹੱਦਾ ਤੋਂ ਪਾਰ
ਤਾਂ ਜਜ਼ਬਾਤੀ ਪਰਿੰਦੇ ਨੱਚ ਉੱਠੇ ਪੌਣਾਂ ਸੰਗ
ਦਿਲਾਂ ਦਿਆਂ ਆਲ੍ਹਣਿਆਂ 'ਚੋਂ ਨਿਕਲ
ਪੌਣਾਂ 'ਚ ਇਹ ਕੇਹਾ ਹੈ ਅਸਰ
ਸੁਖ਼ਨ ਅਹਿਸਾਸ , ਮੌਜ ਫ਼ਕੀਰਾਂ ਦੀ
ਤੇ ਵੇਦਨਾ
ਬਿਖਰ ਗਈ ਹੈ ਫਿਜ਼ਾਵਾਂ 'ਚ
ਜਦੋਂ ਕੁਦਰਤ 'ਚ ਘੁਲ ਗਈ ਕਵਿਤਾ
ਪੌਣ ਬਣ
ਕਵਿਤਾ ਨਹੀਂ ਗਵਾਚੀ
ਸਗੋਂ ਪੌਣ ਕਵਿਤਾ ਹੋ ਗਈ
ਸੰਪਰਕ: 98882 72600