ਜ਼ਿੰਦਗੀ ਜਿਉਂਦੇ ਰਾਜ਼ੀ -ਰਮਨਜੀਤ ਸਿੰਘ ਬੈਂਸ ਸਜਾਵਲਪੁਰ
Posted on:- 9-04-2013
ਖੋਟ ਨਾ ਦਿਲਾਂ ਦੇ ਵਿੱਚ ਹੁੰਦੀ ਜੇ ਮਨੁੱਖਾਂ ਦੇ,
ਜ਼ਿੰਦਗੀ ਜਿਉਂਦੇ ਰਾਜ਼ੀ ਰਹਿੰਦੇ ਵਿੱਚ ਸੁਖਾਂ ਦੇ,
ਧੋਖੇ ਬੇਈਮਾਨੀਆਂ ਜੇ ਕਰਦੇ ਹੰਕਾਰ ਨਾ,
ਪਾਪ ਨਾ ਕਮਾਉਂਦੇ ਵੈਰੀ ਬਣਦੇ ਨਾ ਕੁੱਖਾਂ ਦੇ,
ਨਹੀਂਉ ਠੱਗਾਂ ਤੇ ਲੁੱਟੇਰਿਆਂ ਦੇ ਚੱਲਣੇ ਵਪਾਰ ਸੀ,
ਸਿੱਕਿਆਂ ਦੇ ਬਦਲੇ ਜੇ ਵਿਕਦਾ ਈਮਾਨ ਨਾ,
ਮਿਹਨਤੀ ਲੋਕਾਂ ਦੇ ਹੋਣੇ ਸੁਪਨੇ ਸਾਕਾਰ ਸੀ,
ਭ੍ਰਿਸ਼ਟਾਚਾਰੀ ਹੱਥਾਂ ਵਿੱਚ ਹੁੰਦੀ ਜੇ ਕਮਾਨ ਨਾ,
ਲੋਭ ਤੇ ਲਾਲਚ ਹੁੰਦਾਂ ਮਨਾਂ ’ਚ ਕਰੋਧ ਨਾ,
ਬਣਕੇ ਵਪਾਰੀ ਤਣੇ ਕੱਟਦੇ ਨਾ ਰੁੱਖਾਂ ਦੇ,
ਭੇਦ ਭਾਵ ਜੋ ਊਚ ਨੀਚ ਤੇ ਜਾਤਾਂ-ਪਾਤਾਂ ਦੇ,
ਵਿੱਚ ਦਿਲਾਂ ਦੇ ਫਰਕ ਵਧਾਉਂਦੇ ਅਕਸਰ ਨੇ,
ਆਮ ਲੋਕ ਨੇ ਮਾਰੇ ਰੱਜਿਆਂ ਦੀਆਂ ਵਾਧੂ ਭੁੱਖਾਂ ਨੇ,
ਕੀਤੇ ਸਭੈ ਬੀਮਾਰ ਅੱਜ ਕੱਲ ਦਿਆਂ ਵਾਧੂ ਸੁੱਖਾਂ ਨੇ,
ਰਹੇ ਨਾ ਹਿਸਾਬ ਹੁਣ ਦੁਨੀਆਂ ’ਤੇ ਦੁੱਖਾਂ ਦੇ,
ਖੋਟ ਨਾ ਦਿਲਾਂ ਦੇ ਵਿੱਚ ਹੁੰਦੀ ਜੇ ਮਨੁੱਖਾਂ ਦੇ,
ਜ਼ਿੰਦਗੀ ਜਿਉਂਦੇ ਰਾਜ਼ੀ ਰਹਿੰਦੇ ਵਿੱਚ ਸੁੱਖਾਂ ਦੇ