ਛਾਇਆ ਹਾਲੇ ਵੀ ਹਨੇਰ - ਰਮਨਜੀਤ ਸਿੰਘ ‘ਬੈਂਸ’
Posted on:- 05-04-2013
ਹੋ ਗਈ ਸਵੇਰ, ਭਾਵੇਂ ਮੁੱਕ ਗਈ ਰਾਤ
ਛਾਇਆਂ ਹਾਲੇ ਵੀ ਹਨੇਰ,ਭਾਵੇਂ ਹੋਈ ਪ੍ਭਾਤ
ਬਾਬੇ ਨਾਨਕ ਦਾ ਆਖਾ ਮੰਨਿਆਂ ਕਿਸੇ ਨਾ,
ਹਾਲੇ ਵੀ ਮੁੱਕੀ ਨਾ ਦੁਨੀਆਂ ਤੇ ਜਾਤ ਪਾਤ,
ਲੁੱਟਿਆਂ ਪਖੰਡੀਆਂ ਨੇ ਸਾਰਾ ਹੀ ਜਹਾਨ,
ਹੋਏ ਬੋਈਮਾਨ ਸਭੇ ਕੋਈ ਨਾ ਈਮਾਨ,
ਮਿਲੇ ਜਿੱਥੇ ਨਾਮ, ਉੱਥੇ ਹੋਵੇ ਦਾਨ,
ਉੱਥੇ ਕਾਹਦਾ ਦਾਨ, ਜਿੱਥੇ ਰੱਜੇ ਪੁੱਜੇ ਖਾਣ,
ਖਤਰੇ 'ਚ ਦਿਸੇ ਅੱਜ ਦੇਸ਼ ਦਾ ਭਵਿੱਖ,
ਕੁਝ ਸਮੇਂ ਪਿੱਛੋਂ ਥੋਨੂੰ ਆਪੇ ਜਾਣਾ ਦਿੱਖ,
ਗਾਉਣ ਵਾਲਿਆਂ ਨੇ ਪੁੱਠੇ ਰਾਹੇ ਪਾ ਲਈ,
ਦੇਸ਼ ਦੀ ਜਵਾਨੀ ਨਸ਼ਿਆਂ ਨੇ ਖਾ ਲਈ,
ਦਸਾਂ ਨੂੰਹਾਂ ਦੀ ਨਾ ਖਾਣ ਕਰਕੇ ਕਮਾਈ,
ਭਾਰਤ ਮੇਰੇ ਦੀ ਜਿਨ੍ਹਾਂ ਹੱਥਾਂ ’ਚ ਕਮਾਨ,
ਬੇਰੁਜ਼ਗਾਰੀ ਨਿੱਤ ਵਧੇ ਮਹਿੰਗਾਈ,
ਰੋਟੀ ਤੋਂ ਵੀ ਤੰਗ ਨੇ ਜੀ ਦੇਸ਼ ਦੇ ਕਿਸਾਨ,
ਲੁੱਟਾਂ ਖੋਹਾਂ ਖੂਬ ਹੋਵੇ ਰਿਸ਼ਵਤ ਖੋਰੀ,
ਧੰਦੇ ਕਰਕੇ ਬਲੈਕ ਏਥੇ ਰੋਟੀ ਕਈਆਂ ਤੋਰੀ,
ਡਿਗਰੀ ਨਾ ਪੁੱਛੇ ਕੋਈ ਚਲਦੇ ਆ ਨੋਟ,
ਦੇਸ਼ ਭਾਰਤ ਮਹਾਨ ਜਿੱਥੇ ਮੁੱਲ ਵਿਕੇ ਵੋਟ,
ਲਿਖੀ "ਬੈਂਸ" ਦੀ ਲਿੱਖਤ ਉੱਤੇ, ਮਾਰੋ ਇੱਕ ਝਾਤ
ਹੋ ਗਈ ਸਵੇਰ, ਭਾਵੇ ਮੁੱਕ ਗਈ ਰਾਤ"
ਛਾਇਆ ਹਾਲੇ ਵੀ ਹਨੇਰ ਭਾਵੇਂ ਹੋਈ ਪ੍ਭਾਤ
ਠੱਗਾਂ ਤੇ ਲੁਟੇਰਿਆਂ ਨੇ ਕੀਤਾਂ ਐ ਬੇਹਾਲ,
ਬਾਕੀ ਤੁਸੀ ਹੋ ਸਿਆਣੇ, ਦੱਸੋ ਤੁਹਾਡਾ ਕੀ ਖਿਆਲ