Thu, 21 November 2024
Your Visitor Number :-   7256271
SuhisaverSuhisaver Suhisaver

ਜਿਊਣ ਦਾ ਜ਼ਰੀਆ ਤੇ ਮੌਤ -ਰਾਜਵਿੰਦਰ ਰੌਂਤਾ

Posted on:- 20-03-2013



ਸੁੰਨ ਕਰ ਦੇਣ ਵਾਲੀ ਖ਼ਬਰ
ਸੜਕ ਹਾਦਸਾ
ਦੁਰਘਟਨਾ
ਅਣਕਿਆਸੀ-ਅਣਆਈ
ਮੌਤ
 
ਘਰਾਂ ‘ਚ ਸੋਗ
 ਗਲੀ ਮੁਹੱਲੇ ‘ਚ ਮਾਤਮ
ਮੌਤ ਦਾ ਮੰਜਰ
ਪੜ੍ਹਦੇ , ਸੁਣਦੇ ,ਵੇਖਣ ਵਾਲੇ
ਹਾਏ ਹਾਏ ਕਰਦੇ
ਰੱਬ ਨੂੰ ਕੋਸਦੇ ਮਿਹਣੇ ਮਾਰਦੇ
ਤੈਂ ਕੀ ਦਰਦ ਨਾ ਆਇਆ
ਨਾਮ ਤੂੰ ਆਪਣਾ ਰੱਬ ਰਖਾਇਆ ?

ਟੁੱਟੀਆਂ ਸੜਕਾਂ
ਤਕਨੀਕੀ ਖਰਾਬੀ
ਲਾਪਰਵਾਹੀ ਜਾਂ ਸ਼ਰਾਬ ਦਾ ਸੇਵਨ
ਕੁਝ ਵੀ ਬਣਿਆ
ਮੌਤ ਦਾ ਕਾਰਨ  ।

ਘਰੋਂ ਪੜ੍ਹਣ ਖੇਡਣ
ਜਾਂ ਕੰਮ ਕਾਰ ’ਤੇ ਗਏ
ਪਿਆਰੇ ਸਤਿਕਾਰੇ ਮਾਂ ਦੇ ਜਾਏ
ਪਰ ਉਹ ਮੁੜ ਤਾਂ ਆਏ
ਅਪਣੇ ਘਰ
ਲਾਸ਼ ਬਣ ਕੇ ।

ਵਿਛ ਗੇ ਸੱਥਰ
ਹਊ ਕਲਾਪ
ਚੀਕ ਚਿਹਾੜਾ
ਸੋਗ ਹੀ ਸੋਗ ।
ਹਮਦਰਦੀ ਦੀਆਂ ਖਬਰਾਂ

ਭਾਸ਼ਨ
ਹਮਦਰਦ
ਢਾਰਸ ਬਣਦੇ  
ਹੌਂਸਲਾ ਦਿੰਦੇ ।

ਦਰਦ ਹੀ ਦਰਦ
ਅੱਖਾਂ ‘ਚ ਰੋਹ
ਵਿਛੜਿਆਂ ਦਾ ਦੁੱਖ
ਔਖਾ ਸਬਰ ।
ਇਨਸਾਫ ਲਈ
 ਖਾਕ ਛਾਣਦੇ
ਥਾਣੇ ਕਚਿਹਰੀ ਰੁਲਦੇ ।
ਇਨਸਾਫ ਭਾਲਦੇ
ਲੰਮੀ ਝਾਲ ਝੱਲਦੇ
ਨਿੱਤ ਮਰਦੇ
ਮਰਿਆਂ ਦੇ ਵਾਰਸ
ਤਰੀਕਾਂ ਭੁਗਤਦੇ
ਬਹਿਸਾਂ ਕਰਦੇ।

ਸਜ਼ਾਵਾਂ ਪਿੱਛੋਂ
ਜ਼ਮਾਨਤਾਂ ਪਹਿਲਾਂ
ਘਰ ਬਾਰ ਲੁਟਾ ਕੇ
ਸਭ ਕੁਝ ਗਵਾ ਕੇ
ਬੈਠ ਜਾਂਦੇ ਹੱਥ ’ਤੇ ਹੱਥ ਧਰਕੇ
ਜਿਵੇਂ ਕਹਿਣ ਸਾਡਾ ਕੀ ਕਰ ਲਿਆ?

ਵਿੱਤੀ ਸਹਾਇਤਾ
ਸਰਕਾਰੀ ਮਦਦ
ਰਾਜੀਨਾਵੇ
ਬੰਦੇ ਦਾ ਮੁੱਲ ਪਾ ਕੇ
ਮਰੇ ਹੋਇਆ ਨੂੰ
ਮੋੜ ਤਾਂ ਨਹੀਂ ਲਿਆਉਂਦੇ
ਪਰ ਬਣ ਜਾਂਦਾ ਹੈ ਪਿਛਲਿਆਂ ਦੇ ਜਿਊਣ ਦਾ ਜ਼ਰੀਆ ।

ਸੰਪਰਕ:  98764 86187

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ