ਤਰਨਦੀਪ ਦੀਆਂ ਤਿੰਨ ਕਵਿਤਾਵਾਂ
      
      Posted on:-  14-03-2013
      
      
            
      
ਇੱਕ ਸਰਕਾਰੀ ਸਕੂਲ ਵਿੱਚ ਪੜ੍ਹਦੀ ਮੇਰੀ ਉਸ ਧੀ ਦੇ ਨਾਂਅ  ਜਿਸ ਦੀਆਂ ਅੱਖਾਂ ਦੀ ਚਮਕ ਤੇ ਚਿਹਰੇ ਦੀ ਉਦਾਸੀ ਨਾਅਰਿਆਂ ਦੀ ਰਾਜਨੀਤੀ ਕਰਨ ਵਾਲਿਆਂ ’ਤੇ 100 ਸਵਾਲ ਖੜੇ ਕਰ ਨਹੀਂ ਥੱਕਦੀ। ਮੈਂ ਉਸ ਦੀ ਦਾਦ ਦਿੰਦਾ ਹਾਂ।)

ਮੇਰਾ ਪਿੰਡ ਬਾਦਲ ਤਾਂ ਨਹੀਂ ਨਾ ਹੀ ਹਾਂ ਹਰਸਿਮਰਤ ਦੀ ਧੀ ਮੈਂ ਹਾਂ ਧੀ ਹਾਂ....??ਉਹਨਾਂ ਦੀ ਜੋ ਸੁਪਨੇ ਦੇਖਦੇ ਆ ਰਹੇ ਨੇ ਆਦ ਤੋਂ ਜਿਉਣ ਦੇ ,ਇੱਕ ਨਵਾਂ ਭਵਿੱਖ ਬਣਾਉਣ ਦੇ ,ਆਸਾਂ ਨੂੰ ਬੂਰ ਪਾਉਣ ਦੇ , ਇਹ ਵੀ ਸੱਚ ਹੈ ,ਬੂਰ ਤਾਂ ਪੈਂਦਾ ਹੈ ਸਾਡੀਆਂ ਆਸਾਂ ਨੂੰ ਨਹੀਂ ਸਗੋਂ ਨੰਨੀ ਛਾਂ ਦੇ ਨਾਅਰੇ ਨੂੰ ,ਕਈ ਵਾਰ ਉਦਾਸ ਵੀ ਹੋ ਜਾਂਦੀ ਹਾਂ ਮੇਰਾ ਚਿਹਰਾ ਦੱਸਦਾ ਹੈ ਲੁਕੋ ਨਹੀਂ ਸਕਦੀ ,ਪਰ ਮੇਰੀਆਂ ਕੁਝ ਸਾਥਣਾਂ ਨੇ ..??ਜਿਹਨਾਂ ਨੂੰ ਕਿਤਾਬਾ ਕਹਿੰਦੇ ਨੇ ਜਦੋਂ ਉਹਨਾਂ ਨੂੰ ਫੋਲਦੀ ਹਾਂ
ਇਹ ਵੀ ਸੱਚ ਹੈ ,ਬੂਰ ਤਾਂ ਪੈਂਦਾ ਹੈ ਸਾਡੀਆਂ ਆਸਾਂ ਨੂੰ ਨਹੀਂ ਸਗੋਂ ਨੰਨੀ ਛਾਂ ਦੇ ਨਾਅਰੇ ਨੂੰ ,ਕਈ ਵਾਰ ਉਦਾਸ ਵੀ ਹੋ ਜਾਂਦੀ ਹਾਂ ਮੇਰਾ ਚਿਹਰਾ ਦੱਸਦਾ ਹੈ ਲੁਕੋ ਨਹੀਂ ਸਕਦੀ ,ਪਰ ਮੇਰੀਆਂ ਕੁਝ ਸਾਥਣਾਂ ਨੇ ..??ਜਿਹਨਾਂ ਨੂੰ ਕਿਤਾਬਾ ਕਹਿੰਦੇ ਨੇ ਜਦੋਂ ਉਹਨਾਂ ਨੂੰ ਫੋਲਦੀ ਹਾਂ 
 
                             
ਉਦੋਂ ਅਖਾਂ ਚਮਕਦੀਆਂ ਨੇ ,
ਇਹੀ ਤਾਂ ਇੱਕ ਸ਼ੈਅ ਹੈ 
ਜੋ ਸਿਖਾਉਂਦੀ ਹੈ 
ਟਾਕਰਾ ਕਰਨਾ ਨਾਅਰਿਆਂ ਦਾ 
ਤੇ ਭਰਦੀ ਹੈ ਜਜ਼ਬਾ 
ਲੜਨ ਦਾ ਸਦਾ ਖਿੜੇ ਮੱਥੇ.........
 
(2)
ਤੇਰੇ ਨਾਲ 
ਫੁੱਲਾਂ ਦੀ ਤੁਲਣਾ 
ਕਰਨ ਲਗਦਾ ਹਾਂ ,
ਤਾਂ ਅਹਿਸਾਸ ਹੁੰਦਾ ਹੈ 
ਤੁਸੀਂ ਦੋਵੇਂ ਕਿੰਨੇ ਕੋਮਲ ਹੋ,
ਤੇ ਨਾਲ ਹੀ ਹਰ ਦੇ ਚਿਹਰੇ 
ਲਈ ਖੁਸ਼ੀ ਦਾ ਅਭਾਵ ,
ਥਕਾਵਟ ਵਿੱਚ ਕੋਈ ਦੇਖ ਲਵੇ 
ਤਾਂ ਓਹ ਉਤਰ ਜਾਂਦੀ ਹੈ , 
ਕਲਾਵੇ ਵਿੱਚ ਲੈ ਲਵੇ 
ਤਾਂ , ਕੁਦਰਤ ਦਾ ਸ਼ੁਕਰ
ਆਪਣੇ ਆਪ ਹੋ ਜਾਂਦਾ ਹੈ ,
ਧੀ ਦੀ ਮਾਂ ,
ਫੁੱਲਾਂ ਦੀ ਧਰਤੀ 
ਦੋਵਾਂ ਦੇ ਨਤਮਸਤਕ ਹੋਣ ਨੂੰ 
ਜੀ ਕਰ ਆਉਂਦਾ 
ਨਾਲ ਹੀ ਸਵਾਲ ਵੀ ਖੜੇ ਹੋ ਜਾਂਦੇ ...???
ਫੁੱਲਾਂ ਨੂੰ ਉਜਾੜਨ ਦੇ , 
ਧੀਆਂ ਨੂੰ ਕੁੱਖੀ ਮਾਰਨ ਦੇ 
ਇਹ ਸਵਾਲ ਸੁਪਨਿਆਂ ਵਿੱਚ ਵੀ ,
ਸਨਮੁਖ ਹੁੰਦੇ ਨੇ ,
ਤੇ ਦਿਨਾਂ ਵਿੱਚ ਵੀ ਜਿਉਂਣ 
ਨਹੀਂ ਦਿੰਦੇ ....
ਆਖਿਰ ਫੁੱਲਾਂ ਨਾਲ ਤੇਰੀ 
ਤੁਲਣਾ ਹੀ ਕਰ ਸਕਦਾ ਹਾਂ 
ਮੇਰੀਏ ਧੀਏ ,,,,,
ਲੜਨਾ ਤੈਨੂੰ ਪਵੇਗਾ 
ਅੱਜ ਨਾਲ ਹੀ ਨਹੀਂ 
ਕੱਲ੍ਹ ਨਾਲ ਵੀ
(3)
ਅੱਜ ਕੱਲ੍ਹ ਮੈਂ ....???
ਸਫਰਾਂ ਤੇ ਸੁਪਨਿਆਂ ਵਿੱਚ ਹਾਂ,
ਸਫ਼ਰ ਰੋਟੀ ਦਾ ,
ਸੁਪਨੇ ਨਿੱਕੀ ਜੇਹੀ, ਧੀ ਦੇ ,
ਜੋ ਅਜੇ ਆਪਣੀ ਮਾਂ ਦੀ ਕੋਖ ਵਿੱਚ ਸਾਹ 
ਲੈ ਰਹੀ ਹੈ ,
ਉਸ ਦੀਆਂ ਅੱਖਾਂ ਵਿੱਚ ਉਤਸੁਕਤਾ ਹੈ ,
ਸੰਸਾਰ ਦੀ ,
ਤੇ ਮੇਰੇ ਵਿਚ ਉਸਦੇ ਚਿਹਰੇ ਦੀ ,
ਇਸੇ ਲਈ ਸਫ਼ਰ ਵੜੇ ਤੇਜ਼ ਕੀਤੇ ਨੇ ਮੈਂ 
ਉਸ ਲਈ ਜਿਸ ਦਾ ਮੈਂ ਬਾਪ ਹੋਵਾਂਗਾ 
ਮੇਰਾ ਬਾਪ ਅੱਜ ਕੱਲ੍ਹ ਮੈਨੂ ਦੇਖ ਕੇ ਮੁਸਕੁਰਾਉਂਦਾ ਹੈ ,
ਨਾਲੇ ਕਹਿੰਦਾ ਹੈ???
ਤੂੰ ਕਿੰਨਾ ਬਦਲ ਗਿਆ ਹੈ ,,,
ਹਾਂ ਮੈਂ ਬਦਲ ਗਿਆ ਹਾਂ ਪਾਪਾ 
ਕਿਓਂ ਜੋ ਹੁਣ 
ਮੈਂ ਵੀ ਤੂੰ ਹੋਵਾਂਗਾ ,,
ਹੁਣ ਮੈਂ ਆਪਣੇ ਲਈ ਨਹੀਂ ,
ਆਪਣੀ ਨਿੱਕੀ ਮਾਸੂਮ ਲਈ,, 
ਤੁਰਾਂਗਾ , 
ਸੁਪਨੇ ਦੇਖਾਂਗਾ ,
ਮੈਂ ਤਾਂ ਹੁਣ ਉਡੀਕ ਵਿੱਚ ਹਾਂ...
     
      
     
    
avtar khehra
very nice