ਕਵਿਤਾ -ਨੀਲੂ ਹਰਸ਼
      
      Posted on:- 13-02-2013
      
      
            
      
ਵਹਿਸ਼ੀ ਦਿਮਾਗ਼
ਲਿਜ਼ਲਿਜ਼ੇ ਖ਼ਿਆਲ.. ਸ਼ੈਤਾਨ ਹਾਵੀ ਸੋਚਾਂ ’ਤੇ
ਕਸੂਰ ਕਿਸ ਦਾ? ਕਿਵੇਂ? ਕਿਉਂ?
ਇਹ ਫਿਰ ਸੋਚਣਾ
ਸਦੀਆਂ ਗੁਜ਼ਰ ਗਈਆਂ ਕਿਉਂ, ਕਿਵੇਂ ਸੋਚਦੇ
ਕਰਨਾ ਇਹ ਹੈ ਹੁਣ...
ਆਪਣੇ ਵਾਰਸਾਂ ਨੂੰ ਜੁਰਮ ਤੋਂ ਬਾਅਦ ਪਛਤਾਵੇ ਦੀ ਬਜਾਏ
ਜੁਰਮ ਦੇ ਜੰਮਣ ਤੋਂ ਪਹਿਲਾਂ ਅਹਿਸਾਸ ਦਿਲਾਉਣਾ 
ਦੂਸਰੇ ਦੀ ਮਰਜ਼ੀ ਦੀ ਕੀਮਤ ਦੱਸਣੀ
ਆਜ਼ਾਦੀ ਦਾ ਮਤਲਬ ਦੱਸਣਾ
ਆਤਮਾ ਵੀ ਜ਼ਖ਼ਮੀ ਹੁੰਦੀ... ਇਹ ਦੱਸਣਾ
ਔਰਤ ਦਾ ਰੁਤਬਾ ਦੱਸਣਾ
ਉਸ ਦੇ ਮਾਨ-ਸਨਮਾਨ ਦੀ ਕੀਮਤ ਦੱਸਣੀ
ਰਿਸ਼ਤਿਆਂ ਦੀ ਮਹਿਕ... ਉਨ੍ਹਾਂ ਦਾ ਮੁੱਲ ਦੱਸਣਾ
ਆਪਣੇ ਘਰ ਤੋਂ ਹੀ ਪਹਿਲੂ ਸ਼ੁਰੂ ਕਰੀਏ
ਚਲੋ...
                             
     ਸੰਪਰਕ: 98882 19092     
     
      
     
    
jasbir kaur
good, but can private sphere allow this???