ਦੀਪ ਠੂਠਿਆਂਵਾਲੀ ਐਂਨ ਜੈਡ ਦੀ ਇਕ ਰਚਨਾ
Posted on:- 22-07-2021
ਬਿਲ ਲਿਆ ਕੇ ਕਾਲੇ ਤੁਸੀ ਕੀਤੀ ਮਾੜੀ ਜੀ,
ਪਿਤਾ ਪੁਰਖੀ ਕਿੱਤਾ ਏ ਸਾਡਾ ਖੇਤੀਬਾੜੀ ਜੀ।
ਚੂਸ ਕੇ ਸਾਡਾ ਖੂਨ ਤੁਸੀ ਬਣਗੇ ਮੌਜੀ ਜੀ,
ਜੰਗਾਂ ਵਿੱਚ ਸ਼ਹੀਦ ਹੁੰਦੇ ਨੇ ਸਾਡੇ ਫੌਜੀ ਜੀ।
ਕੰਮ ਕੋਈ ਨਾ ਚੱਲੇ ਬਣਗੇ ਹਾਂ ਲਾਚਾਰੀ ਜੀ,
ਤਿੰਨ ਹਜਾਰ ਕਰੋੜ ਵਿਅਰਥ ਵੱਧ ਗਈ ਬੇਰੁਜਗਾਰੀ ਜੀ।
ਵਾਅਦੇ ਤੇਰੇ ਜੁਮਲੇ, ਗੱਲ ਦਾ ਕੋਈ ਹੈਨੀ ਕੇਦਰ ਬਿੰਦੂ ਜੀ,
ਧਰਮਾਂ ਦੀ ਤੂੰ ਕਰੇ ਸਿਆਸਤ ਕਹਿਕੇ ਖਤਰੇ ਵਿੱਚ ਹਿੰਦੂ ਜੀ।
ਹਿੰਦੂ ਮੁਸਲਿਮ ਸਿੱਖ ਇਸਾਈ ਇੱਥੇ ਸਭ ਨੇ ਇੱਕੋ ਜੀ,
ਮੁਲਕ ਦੀ ਤੂੰ ਕੀਤੀ ਨਿਲਾਮੀ ਬੱਸ ਹੁਣ ਇੱਥੋ ਖਿਸਕੋ ਜੀ।