ਪੈਨਸ਼ਨ ਸਾਡਾ ਹੱਕ - ਗੁਰਪ੍ਰੀਤ ਸਿੰਘ ਰੰਗੀਲਪੁਰ
Posted on:- 07-04-2021
ਪੋਲੈਂਡ ਦੇ ਕੁੱਤੇ-ਘੋੜੇ
ਸਾਡੇ ਨਾਲੋਂ ਚੰਗੇ ।
ਸੇਵਾ ਮੁਕਤ ਹੋਏ ਮਿਲੀ ਪੈਨਸ਼ਨ
ਬਿਨਾਂ ਕਿਸੇ ਤੋਂ ਮੰਗੇ ।
ਧੰਨ ਨੇ ਰਾਜੇ ਉਸ ਦੇਸ਼ ਦੇ
ਪਸ਼ੂਆਂ ਦੀ ਵੀ ਸੋਚਣ ।
ਇੱਕ ਨੇ ਸਾਡੇ ਦੇਸ਼ ਦੇ ਰਾਜੇ
ਚੰਮ ਤੱਕ ਸਾਡਾ ਨੋਚਣ ।
ਇੱਕ ਵਾਰੀ ਵੀ ਚੜ੍ਹ ਜਾਂਦੇ
ਵਿਧਾਨ ਸਭਾ ਦੀ ਪੌੜੀ ।
ਆਪ ਲੈਂਦੇ ਨੇ ਮੋਟੀ ਪੈਨਸ਼ਨ
ਸਾਡੀ ਲੱਗਦੀ ਕੌੜੀ ।
ਆਪਣੇ-ਆਪ ’ਤੇ ਲਾਗੂ ਇਹਨਾਂ
ਪੁਰਾਣੀ ਪੈਨਸ਼ਨ ਰੱਖਣੀ ।
ਸਾਡੇ 'ਤੇ ਨਵੀਂ ਪੈਨਸ਼ਨ ਲਾਗੂ
ਸਹੂਲਤਾਂ ਤੋਂ ਜੋ ਸੱਖਣੀ ।
ਸੈਰ-ਸਪਾਟਾ ਕਰਦੇ ਭਲਿਉ
ਕਦੇ ਪੋਲੈਂਡ ਵੀ ਜਾਉ ।
ਬੁਢਾਪੇ ਦੀ ਡੰਗੋਰੀ ਜ਼ਰੂਰੀ
ਉਸ ਦੇਸ਼ ਤੋਂ ਸਿੱਖ ਕੇ ਆਉ ।
ਨਵੀਂ ਪੈਨਸ਼ਨ ਵਾਲੇ ਸਾਥੀ ਵੀ
ਨਾ ਆਸ ਇਹਨਾਂ 'ਤੇ ਰੱਖੋ ।
ਪੁਰਾਣੀ ਪੈਨਸ਼ਨ ਹੱਕ ਹੈ ਸਾਡਾ
ਲੈਣ ਲਈ ਝੰਡਾ ਚੁੱਕੋ ।
ਸੰਪਰਕ: 98552 07071