ਸੁਆਣੀਆਂ -ਗੁਰਪ੍ਰੀਤ ਸਿੰਘ ਰੰਗੀਲਪੁਰ
Posted on:- 31-10-2020
ਕੰਮ ਘਰ ਦੇ ਮੁਕਾ ਕੇ,
ਪੱਕੇ ਮੋਰਚੇ 'ਚ ਆ ਕੇ,
ਪੱਟੜੀ ਤੇ ਲੰਗਰ ਪਕਾਉਂਦੀਆਂ ਸੁਆਣੀਆਂ ।
ਰੇਲ ਸਰਕਾਰ ਦੀ ਬਣਾਉਂਦੀਆਂ ਸੁਆਣੀਆਂ ।
ਗੀਤਾਂ ਵਿੱਚ ਲਾਹਨਤਾਂ ਨੇ ਪਾਉਂਦੀਆਂ ਸੁਆਣੀਆਂ ।
ਬੋਲੀਆਂ 'ਚ ਲਾਹਨਤਾਂ ਨੇ ਪਾਉਂਦੀਆਂ ਸੁਆਣੀਆਂ ।
ਝੰਡੇ ਚੁੱਕੇ ਹੋਏ ਨੇ ਲਾਲ,
ਕਰੀ ਜਾਂਦੀਆਂ ਕਮਾਲ,
ਮੋਢੇ ਨਾਲ ਮੋਢਾ ਪੂਰਾ ਡਾਉਂਦੀਆਂ ਸੁਆਣੀਆਂ ।
ਰੇਲ ਸਰਕਾਰ ਦੀ ਬਣਾਉਂਦੀਆਂ ਸੁਆਣੀਆਂ ।
ਗੀਤਾਂ ਵਿੱਚ ਲਾਹਨਤਾਂ ਨੇ ਪਾਉਂਦੀਆਂ ਸੁਆਣੀਆਂ ।
ਬੋਲੀਆਂ 'ਚ ਲਾਹਨਤਾਂ ਨੇ ਪਾਉਂਦੀਆਂ ਸੁਆਣੀਆਂ ।
ਕਾਨੂੰਨ ਕਾਲੇ ਆ ਹਜ਼ੂਰ,
ਸਾਨੂੰ ਨਹੀਂਉ ਮਨਜ਼ੂਰ,
ਤਾਨਾਸ਼ਾਹ ਦੇ ਪੁਤਲੇ ਜਲਾਉਂਦੀਆਂ ਸੁਆਣੀਆਂ ।
ਰੇਲ ਸਰਕਾਰ ਦੀ ਬਣਾਉਂਦੀਆਂ ਸੁਆਣੀਆਂ ।
ਗੀਤਾਂ ਵਿੱਚ ਲਾਹਨਤਾਂ ਨੇ ਪਾਉਂਦੀਆਂ ਸੁਆਣੀਆਂ ।
ਬੋਲੀਆਂ'ਚ ਲਾਹਨਤਾਂ ਨੇ ਪਾਉਂਦੀਆਂ ਸੁਆਣੀਆਂ ।
ਚੁੱਕੇ ਨਿੱਕੇ-ਨਿੱਕੇ ਬਾਲ਼,
ਮਨਾਂ ਵਿੱਚ ਕਈ ਸਵਾਲ,
ਕਰਨਾ ਹਿਸਾਬ ਹੁਣ ਚਾਹੁੰਦੀਆਂ ਸੁਆਣੀਆਂ ।
ਰੇਲ ਸਰਕਾਰ ਦੀ ਬਣਾਉਂਦੀਆਂ ਸੁਆਣੀਆਂ ।
ਗੀਤਾਂ ਵਿੱਚ ਲਾਹਨਤਾਂ ਨੇ ਪਾਉਂਦੀਆਂ ਸੁਆਣੀਆਂ ।
ਬੋਲੀਆਂ'ਚ ਲਾਹਨਤਾਂ ਨੇ ਪਾਉਂਦੀਆਂ ਸੁਆਣੀਆਂ ।
ਦਿਲ ਛੱਡੀ ਨਾ ਕਿਸਾਨਾ,
ਫਤਹਿ ਕਰਨਾ ਨਿਸ਼ਾਨਾ,
'ਰੰਗੀਲਪੁਰੇ' ਹੌਂਸਲੇ ਵਧਾਉਂਦੀਆਂ ਸੁਆਣੀਆਂ ।
ਰੇਲ ਸਰਕਾਰ ਦੀ ਬਣਾਉਂਦੀਆਂ ਸੁਆਣੀਆਂ ।
ਗੀਤਾਂ ਵਿੱਚ ਲਾਹਨਤਾਂ ਨੇ ਪਾਉਂਦੀਆਂ ਸੁਆਣੀਆਂ ।
ਬੋਲੀਆਂ'ਚ ਲਾਹਨਤਾਂ ਨੇ ਪਾਉਂਦੀਆਂ ਸੁਆਣੀਆਂ ।
ਸੰਪਰਕ: 98552 07071
Gurpreet Singh
Thanks veer ji