Thu, 21 November 2024
Your Visitor Number :-   7254939
SuhisaverSuhisaver Suhisaver

ਨਾਰੀਵਾਦੀ ਮਰਦ -ਬਲਕਰਨ ਕੋਟ ਸ਼ਮੀਰ

Posted on:- 22-07-2020

suhisaver

ਨਾਰੀਵਾਦੀ ਮਰਦ ਅਕਸਰ
ਪਰਾਈ ਔਰਤ ਨੂੰ ਤੱਕਦਿਆਂ
ਦੂਰੋਂ ਹੀ ਆਪਣੀ ਦੁੰਬ ਹਿਲਾਉਂਦੇ
ਮੂੰਹ 'ਚ ਸੱਕਰ ਘੁਲ਼ੇ ਬੋਲਾਂ
ਦੇ ਤਰਾਜੂ ਵਿੱਚ ਰੱਖ
ਅਤਕਥਨੀ 'ਚ ਪਰੋਏ
ਵਾਕਾਂ ਨੂੰ ਤੋਲਣ ਲੱਗ ਜਾਂਦੇ ਨੇ...

 ਉਸ ਦੀਆਂ ਭੋਲੀਆਂ ਗੱਲਾਂ ਨੂੰ ਵੀ
ਅਰਸਤੂ ਦੇ ਫ਼ਲਸਫ਼ੇ ਤੋਂ ਵੱਡਾ ਦੱਸਦੇ ਨੇ...
'ਤੇ ਕਈ ਵਾਰ
ਉਸਦੀ ਮਾਮੂਲੀ ਗੱਲ ਉੱਪਰ ਵੀ
ਵੱਡੇ ਗ਼ਮਖਾਰ ਬਣਕੇ
ਗਹਿਰੀ ਚਿੰਤਾ ਜਤਾਉਣ ਲੱਗ ਜਾਂਦੇ ਨੇ।

ਆਖ਼ਰ ਨੂੰ ਆਪਣੇ ਚੱਕਰਵਿਊ 'ਚ ਫਸਾ ਕੇ
ਆਪਣੇ ਮਰਦਾਵੀਂ ਮਨਸੂਬੇ ਪੂਰੇ ਕਰ ਲਏ ਜਾਂਦੇ ਨੇ।
ਬੜੀ ਚਤੁਰਾਈ ਨਾਲ
ਦੂਜਿਆਂ ਨੂੰ ਮਰਦ ਔਰਤ ਬਰਾਬਰੀ
ਦਾ ਪਾਠ ਪੜ੍ਹਾ ਕੇ...!
ਆਪਣੀ ਦਹਿਲੀਜ਼ ਲੰਘਦਿਆਂ ਈ
ਆਪਣੀ ਤੀਵੀਂ ਨੂੰ
ਕਹਿਰੀ ਅੱਖ ਨਾਲ ਸਮਝਾ ਦਿੰਦੇ ਨੇ
"ਔਕਾਤ 'ਚ ਰਹੀਂ,
ਮੇਰਾ ਬਲੱਡ ਕਿਸੇ ਵੇਲ਼ੇ ਵੀ ਵਧ ਸਕਦੈ..! "

                                           ਮੋ : 7508092957

Comments

BALKARAN SINGH KOT SHAMIR

ਸ਼ੁਕਰੀਆ....! ਅਦਾਰਾ ਸੂਹੀ ਸਵੇਰ...! ਆਪਣੇ ਕੀਮਤੀ ਸਫ਼ੇ ਦੇਣ ਲਈ...! ਬਲਕਰਨ ਕੋਟ ਸ਼ਮੀਰ

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ