ਗ਼ਜ਼ਲ - ਹਰਦੀਪ ਬਿਰਦੀ
      
      Posted on:-  01-03-2020
      
      
      								
				   
                                    
      
ਰਾਤ ਤੋਂ ਪਰਭਾਤ ਹੋਣੀ ਲਾਜ਼ਮੀ ਹੈ
ਨ੍ਹੇਰ ਦੀ ਹੁਣ ਮਾਤ ਹੋਣੀ ਲਾਜ਼ਮੀ ਹੈ।
ਚੁੱਪ ਤੋਂ ਨਾ ਮੇਟ ਹੋਇਆ ਸ਼ੋਰ ਹੈ ਜੀ
ਦਿਲ ਕਹੇ ਹੁਣ ਬਾਤ ਹੋਣੀ ਲਾਜ਼ਮੀ ਹੈ।
ਹਾਰ ਮਿਲ ਜੋ ਇਹ ਗਈ ਹੈ ਮੌਤ ਵਰਗੀ
ਇਸ ਦਾ ਆਤਮ ਸਾਤ ਹੋਣੀ ਲਾਜ਼ਮੀ ਹੈ।
ਪੁੱਛ ਰਹੇ ਨੇ ਉਹ ਕਿ ਕਿਹੜੀ ਜਾਤ ਦਾ ਤੂੰ
ਸੋਚਦਾ ਹਾਂ ਜਾਤ ਹੋਣੀ ਲਾਜ਼ਮੀ ਹੈ?
                             
ਨਿਯਮ ਇਹ ਹੈ ਓਸ ਰੱਬ ਦਾ ਹੀ ਬਣਾਇਆ
ਦਿਨ ਦੇ ਪਿੱਛੋਂ ਰਾਤ ਹੋਣੀ ਲਾਜ਼ਮੀ ਹੈ।
ਦੌਲਤਾਂ ਦੇ ਅੰਬਰਾਂ ਦਾ ਕੀ ਕਰਾਂਗੇ 
ਸਿਹਤ ਦੀ ਵੀ ਦਾਤ ਹੋਣੀ ਲਾਜ਼ਮੀ ਹੈ।
ਸੰਪਰਕ : 9041600900