Thu, 21 November 2024
Your Visitor Number :-   7254748
SuhisaverSuhisaver Suhisaver

ਪਰਨਦੀਪ ਕੈਂਥ ਦੀਆਂ ਦੋ ਕਵਿਤਾਵਾਂ

Posted on:- 11-01-2013

                              
ਪ੍ਰਵਾਸੀ ਗਿਰਝਾਂ

ਤਿੰਨ ਕੂੰਜੀਆਂ ਤੇ ਇੱਕ
ਤਹਿਖਾਨੇ ਵਰਗਾ ਜਿੰਦਰਾ
ਲੈ ਆਈਆਂ ਨੇ
ਉਹ-
ਪਰਵਾਸੀ ਗਿਰਝ੍ਹਾਂ
ਜੋ ਆਪਣੇ
ਹੀ ਅੰਸ਼ਾਂ ਦੀ ਚੀਰਫਾੜ
ਕਰਨ ਤੇ ਉਤਾਰੂ ਨੇ-

ਕੁਝ
ਪੱਛਮੀ ਹਵਾਵਾਂ
ਤੇ ਕੁਝ ਆਪਣੇ ਹੀ
ਅੰਦਰ ਲੱਗੇ ਕੂੜਿਆਂ ਦੇ ਗਰਿਆਂ
ਦੀ ਰਹਿਨੂਮਾਈ ਕਰਦੀਆਂ ਆਣ
ਵੜੀਆਂ ਨੇ
ਇਹ ਗੁਲਬਰਗ ਅੰਦਰ
ਤੇ ਤਹਿਸ਼-ਨਹਿਸ਼
ਕਰ ਰਹੀਆਂ ਨੇ
ਅੰਸ਼ਾਂ ਦੇ ਸ਼ਫਾਫ ਅਹਿਸਾਸਾਂ ਨੂੰ
ਪੁਰਖਿਆਂ ਦੇ ਵਿਰਸੇ ਦੀ
ਆੜ ਵਿੱਚ-

ਅੰਸ਼ਾਂ ਦੇ ਅੰਗਾਂ ਨੂੰ ਆਪਣੀਆਂ
ਫੱਫੇ ਕੁੱਟਣੀਆਂ ਅਦਾਵਾਂ ਨਾਲ
ਮੋਹ ਲਿਆ ਹੈ
ਤੇ ਅੰਸ਼ਾਂ ਦੇ ਅੰਗ ਸਾਥ
ਛੱਡਦੇ ਜਾਪਦੇ ਨੇ-

ਪਰ ਅਜੇ ਵੀ ਅੰਸ਼ਾਂ ਵਿੱਚ
ਸੰਚਾਰ ਕਰ ਰਿਹਾ ਹੈ ਓਨ੍ਹਾਂ
ਪਾਕਿ ਰੂਹਾਂ ਦਾ ਮੋਹ
ਭਿੱਜਿਆ ਲਹੂ
ਜੋ ਕਦੇ ਵੀ ਠੰਢਾ ਨਹੀਂ
ਪੈਣ ਦੇਵੇਗਾ
ਅੰਸ਼ਾਂ ਦੇ ਜਜ਼ਬਿਆਂ ਨੂੰ-

***
(2)

ਨੂਰ ਜਹਾਂ ਦੀ ਆਰਾਮ ਗਾਹ
ਵਾਲੇ ਮਹਿਲ ਅੰਦਰ
ਅੱਜ ਚੀਕ ਰਹੀਆਂ ਨੇ ਚਾਮ ਚੜੀਕਾਂ
“ਨੂਰ ਜਹਾਂ ਤੂੰ ਕਿੱਥੇ ਹੈਂ?
ਤੂੰ ਕਿੱਥੇ ਹੈਂ?
ਅਸੀਂ ਤੈਨੂੰ ਭੋਗਣਾ ਲੋਚਦੇ ਹਾਂ”-

ਮਹਿਲ ਜੋ ਅੱਜ ਖੰਡਰ ਦੀ ਸ਼ਕਲ
ਅਖਤਿਆਰ ਕਰ ਚੁੱਕਾ ਹੈ-
ਜਿਸ ਦੀਆਂ ਦੀਵਾਰਾਂ ੳੁੱਤੇ
ਸਿਊਕਾਂ ਆਪਣੀਆਂ ਚਿੱਤਰਕਾਰੀਆਂ
ਦੇ ਜਲੋਅ ਵਖਾ ਰਹੀਆਂ ਨੇ-

ਤੇਰੀ ਨਮਾਜ਼ ਵਾਲੀ ਥਾਂ ੳੁੱਤੇ
ਖਿੱਚੀਆਂ ਜਾ ਰਹੀਆਂ
ਨੇ ਅਨੇਕਾਂ ਹੀ ਤਸਵੀਰਾਂ
ਅਜੀਬ ਹੀ ਮੁਦਰਾਵਾਂ ਵਿਚ-

ਤੂੰ ਤਾਂ ਪਾਕਿ ਸੀ
ਤੇ ਸੀ ਮੁਜਸਮਾ ਸੱਚੀ ਮੁੱਹਬਤ ਦਾ
ਫੇਰ ਇਹ ਚਾਮ ਚੜਿਕਾਂ ਵਰਗੇ
ਲੋਕ ਤੈਨੂੰ ਮਾਣ ਕਿਉਂ ਨਹੀਂ ਪਾ ਰਹੇ-
ਤੇ ਤੇਰੇ ਅਹਿਸਾਸਾਂ ਦੇ ਏਸ ਮਹਿਲ ਅੰਦਰ
ਕੂਕਾਂ ਦਾ ਸ਼ੋਰ ਕਿਉਂ ਕਾਇਮ ਕਰ ਰਹੇ ਨੇ-

ਪਰ ਹਾਂ
ਇਕ ਅਦਨਾ ਜਿਹਾ ਅੰਸ਼ ਹੈ
ਏਨ੍ਹਾਂ ਚਾਮ-ਚੜੀਕਾਂ ਵਿਚਕਾਰ
ਜੋ ਕਰ ਰਿਹਾ ਹੈ ਵਿਰਲਾਪ
ਤੇਰੇ ਮਹਿਲ ਦੀਆਂ ਕੰਧਾਂ ੳੁੱਤੇ ਸਿਰ ਰੱਖਕੇ-

ਉਹ ਕਰ ਰਿਹਾ ਹੈ ਸਪਰਸ਼
ਤੇਰੀ ਰੂਹ ਦੀ ਆਵਾਜ਼ ਉਪਰ
ਆਵਾਜ਼ ਜੋ ਕਰਵਾ ਰਹੀ ਹੈ
ਅਹਿਸਾਸ ਬੀਤੇ ਦੇ ਸੱਚ ਦਾ
ਤੇ ਅੱਥਰੂ ਕਿਰ ਰਹੇ ਨੇ ਸਦੀਆਂ ਬਣਕੇ-

ਨੂਰ ਜਹਾਂ ਮੈਂ
ਫੇਰ ਆਵਾਂਗਾ ਪਰ ਇੱਕਲਾ
ਏਨਾ ਚਾਮ ਚੜੀਕਾਂ ਤੋਂ ਖਹਿੜਾ ਛੁਡਾਕੇ-
    

     ਸੰਪਰਕ: 98558-25558

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ