ਨਾਗਰਿਕ ਸੋਧ ਬਿੱਲ -ਬਲਕਰਨ ਕੋਟ ਸ਼ਮੀਰ
      
      Posted on:-  17-12-2019
      
      
      								
				   
                                    
      
ਸੁਣਿਐ ਸੰਸਦ ਵਿੱਚ
ਕੋਈ ਨਵਾਂ ਕਾਨੂੰਨ ਪਾਸ ਹੋਇਆ? 
ਤਾਏ ਬਿਸ਼ਨੇ ਦਾ ਸੁਆਲ ਤੇ
ਉਸਦੀਆਂ ਅੱਖਾਂ 'ਚ ਲੋਹੜੇ ਦੀ ਚਮਕ
ਤੇ ਉਤਸੁਕਤਾ
ਹਾਂ ਤਾਇਆ ! ਹੋਇਐ,
'ਨਾਗਰਿਕ ਸੋਧ ਬਿੱਲ'
ਅੱਛਾ...! ਤਾਂ ਕੀ ਹੁਣ ਆਮ ਬੰਦੇ ਦੀ ਪੂਰੀ ਸੁਣਵਾਈ ਹੋਊ.. ? 
ਗ਼ਰੀਬ-ਗੁਰਬੇ ਦੀ ਪੁੱਛ-ਪੑਤੀਤ ਵਧੂਗੀ..? 
ਦਿਹਾੜੀ ਨਾ ਵੀ ਲੱਗੇ ਤਾਂ ਵੀ
ਭੁੱਖੇ ਨਹੀਂ ਰਹਿਣਾ ਪੈਣਾ,
                             
ਸਾਡੇ ਬੱਚਿਆਂ ਦੇ ਢਿੱਡਾਂ ਦਾ ਵੀ ਖ਼ਿਆਲ ਰੱਖੂ ਹੁਣ ਸਰਕਾਰ.. ? 
ਮੈਨੂੰ ਭੋਲ਼ੇ-ਭਾਲ਼ੇ ਤਾਏ ਦੇ ਬੋਲਾਂ 'ਚ 
ਮਾਸੂਮ ਬੱਚੇ ਜਿਹੀ ਪਵਿੱਤਰਤਾ ਦਿਸੀ। 
ਨਹੀਂ ਤਾਇਆ..! 
ਇਹ ਨਵਾਂ ਕਾਨੂੰਨ ਨਾਗਰਿਕ ਸੋਧ ਹੈ, 
ਨਾਗਰਿਕਾਂ ਦੀ ਜੂਨ ਵਿੱਚ ਕੋਈ ਸੋਧ ਨਹੀਂ। 
ਇਹ ਨਵਾਂ ਕਨੂੰਨ ਤਾਂ 
ਸੈਂਕੜੇ ਮਾਵਾਂ ਦੇ ਲਾਡਲੇ ਪੁੱਤਾਂ ਦੀ ਬਲੀ ਲੈਣ ਆਇਐ, 
ਉੱਚੀਆਂ-ਉੱਚੀਆਂ ਫਿਰਕੂ ਕੰਧਾਂ ਉਸਾਰਨ ਆਇਐ। 
ਇਹ ਕਾਨੂੰਨ ਤਾਂ ਸਾਡੇ ਪੈਰਾਂ ਹੇਠਲੀ ਜ਼ਮੀਨ ਖੋਹਣ ਆਇਐ। 
ਮੋ: 6283964386
* ਪੰਜਾਬੀ ਮਾਸਟਰ ਸ: ਮਿਡਲ ਸਕੂਲ ਖੇੜਾ, ਫਗਵਾੜਾ।