ਝੂਠ - ਗੋਬਿੰਦਰ ਸਿੰਘ ‘ਬਰੜ੍ਹਵਾਲ’
Posted on:- 05-10-2019
ਝੂਠ!
ਤੂੰ ਬੜਾ
ਕਲਾ ਕੌਸ਼ਲ
ਕਲਾਕਾਰ ਏਂ
ਖਰੇ ਨੂੰ ਖੋਟਾ
ਖੋਟੇ ਨੂੰ ਖਰਾ ਕਰਨ
ਸੱਚ ਨੂੰ ਤੂੰ
ਪੜ੍ਹਨੇ ਪਾਉਣ ਲਈ
ਬਿੰਦ ਲਾਉਣਾ
ਤੇਰੇ ਅੱਗੇ
ਕਟਹਿਰਿਆਂ ਚ ਖੜੇ
ਹਾਰ ਜਾਂਦੇ ਨੇ
ਕਹਿੰਦੇ ਕਹਾਉਂਦਿਆਂ ਨੂੰ
ਪਾਣੀ ਭਰਨ
ਲਾ ਦੇਨਾਂ ਤੂੰ
ਤੂੰ ਡਾਢਾ ਨੇੜੇ ਨਿੱਘਾ ਸੁਭਾਅਸੁਖਾਲਿਆਂ ਹੀਹੱਥ ਵਧਾਇਆਂਹੱਥ ਫੜ੍ਹਦੈਂਤੇ ਪਤਾ ਨਹੀਂ ਚੱਲਦਾਬਦੋ ਬਦੀਤੂੰ ਤੇ ਤੇਰੀਨਿੱਕ ਸੁੱਕਗਲ ਪੈਂਦੀਤੂੰ ਚਿੰਬੜ ਜਾਣਾਤੇਰੇ ਇੱਕ ਦੀ ਖ਼ਾਤਰਹੋਰ ਕਿੰਨੇਤੇਰੇ ਪੂਰਨੇਪੂਰਨੇ ਪੈਂਦੇਸੱਚ ਤਾਂ ਚੰਦਰਾਡਾਢਾ ਅੱਕੀਕੁੜੱਤਣ ਭਰਿਆਤੂੰ ਮਿੱਠਾ ਏਉਸ ਠੱਗ ਵਰਗਾਜੋ ਲੁੱਟਦਾ ਏ, ਕੁੱਟਦਾ ਏਰੱਤੀ ਨੀ ਛੱਡਦਾ ਪੱਲੇਪਲੇਚੇ ਚ ਆਇਆਂਸ਼ੱਕ ਨਹੀਂ, ਤੂੰ ਅੜੇ ਗੱਡੇ ਨੂੰਕੱਢ ਦੇਨਾਂਪਰਖੰਜਰ ਖੋਭ ਦੇਨਾਂਅੰਦਰ ਘੁਮਾ ਦੇਨਾਂਤੇ ਨਾੜਾਂ ਵੱਢ ਸੁੱਟਦੈਂਆਤਮਾ ਦੀਆਂਜੇ ਕਿਧਰੇ ਓਜਾਗਦੀ ਰਹਿ ਜੇਤੇਰੇ ਤੇ ਸੱਚ ਚ ਪਾੜਾਮਸਾਂ ਕੁ ਵੈਰੀਦੋ ਇੰਚ ਦਾਜਿੰਨਾ ਕੁ ਹੁੰਦਾਅੱਖ ਤੇ ਕੰਨ ਚ।ਈਮੇਲ - [email protected]