ਹੀਜੜਾ - ਪਾਸ਼ ਔਜਲਾ
Posted on:- 12-07-2019
ਮੇਰੇ ਜੰਮਣ 'ਤੇ ਪਾਬੰਦੀ।
ਮੇਰੀ ਪਰਵਰਿਸ਼ 'ਤੇ ਪਾਬੰਦੀ।
ਮੇਰੇ ਬੋਲਣ 'ਤੇ ਮੇਰੇ ਹੱਸਣ 'ਤੇ ਪਾਬੰਦੀ।
ਲੰਮੇ ਅਰਸੇ ਤੋਂ ਮੇਰਾ ਸਮਾਜਿਕ ਬਾਈਕਾਟ।
ਯਾਦ ਕਰ ਮੈਂ ੳਹੀ ਹਾਂ। ਜੋ ਤੇਰੇ ਘਰ ਮੁੰਡਾ ਜਨਮੇ ਤੇ ਨੱਚਿਆ ਸੀ,ਟੱਪਿਆ ਸੀ,ਹੱਸਿਆ ਸੀ, ਤੇਰੀ ਖੁਸ਼ੀ ਚ ਸ਼ਰੀਕ ਸੀ ਹੋਇਆ।
ਫੇਰ ਕਿਓਂ ਭੁੱਲ ਜਾਨੈ ,ਜੇ ਕਿਤੇ ਦੁਬਾਰਾ ਮਿਲ ਜਾਵਾਂ ਕਿਸੇ ਚੋਂਕ ਚਰਾਹੇ, ਬੱਸ ਜਾਂ ਰੇਲ ਗਡੀ ਵਿੱਚ
ਮੂੰਹ ਮੋੜ ਲੈਨੈ ,ਪਾਸਾ ਵੱਟ ਜਾਨੈ।
ਆਖਿਰ ਮੈਂ ਵੀ ਤਾਂ ਇਸ ਸਮਾਜ ਦਾ ਹੀ ਹਿੱਸਾ ਹਾਂ।
ਫੇਰ ਕਿੱਥੇ ਫਰਕ ਰਹਿ ਜਾਂਦਾ ਤੇਰੇ ਤੇ ਮੇਰੇ ਵਿੱਚ।
ਹਮੇਸ਼ਾਂ ਤੋਂ ਸ਼ਾਮਲ ਹੁੰਦਾ ਆ ਰਿਹਾ ਤੇਰੀਆਂ ਖੁਸ਼ੀਆਂ ਚ।
ਫੇਰ ਕਿਉਂ ਆ ਜਾਂਦੀ ਹੈ ਤੇਰੇ ਚ ਹੀਣ ਭਾਵਨਾ।
ਮੈਨੂ ਦੁਬਾਰਾ ਨਮਸਤਕ ਹੋਣ ਚ।
ਕਿਓਂ ਹੁੰਦਾ ਆ ਰਿਹਾ ਮੇਰੇ ਨਾਲ ਸਮਾਜਿਕ ਤੇ ਅਣਮਨੁੱਖੀ ਵਿਤਕਰਾ।
ਕਿਓਂ ਨਹੀਂ ਮਿਲਦਾ ਮੈਨੂੰ ਮੇਰੇ ਮਨੁੱਖ ਹੋਣ ਦਾ ਸਮਾਜਿਕ ਹੱਕ।
ਕਿਓਂ ਕਰਦੇ ਹੋ ਮੇਰੇ ਨਾਲ ਗੈਰ ਮਨੁੱਖੀ ਵਿਵਹਾਰ।
ਕਿਓਂ ਕੱਢ ਦਿੱਤਾ ਮੈਨੂੰ ਰੁਜ਼ਗਾਰ ਦਫਤਰ ਤੋਂ ਬਾਹਰ।
ਕਿਓਂ ਨੀ ਮਿਲਦੀ ਮੈਨੂੰ ਬਰਾਬਰਤਾ।
ਆਖਿਰ ਕਦੋਂ ਤੱਕ ਜਕੜਿਆ ਰਹਾਂਗਾ ਇਹਨਾਂ ਜ਼ੰਜੀਰਾਂ ਵਿੱਚ।
ਮੈਂ ਵੀ ਮੰਗਦਾ ਹਾਂ ਬਰਾਬਰ ਦੇ ਹੱਕ ਰੁਜ਼ਗਾਰ ,ਇੱਕ ਬਿਹਤਰ ਜ਼ਿੰਦਗੀ, ਸਮਾਨਤਾ,ਸਿੱਖਿਆ।
ਰਾਬਤਾ: +91 89685 57828
uhozhewwikk
http://mewkid.net/order-amoxicillin/ - Buy Amoxicillin Online <a href="http://mewkid.net/order-amoxicillin/">Amoxicillin 500mg Capsules</a> veh.arzh.suhisaver.org.yxk.lr http://mewkid.net/order-amoxicillin/