ਉਹ ਆਉਣਗੇ - ਰਾਜੇਸ਼ ਜੋਸ਼ੀ
Posted on:- 03-07-2019
ਤਰਜਮਾ – ਮਨਦੀਪ
[email protected]ਉਹ ਆਉਣਗੇ,ਚਰਚ ਜਲਾਉਣ ਤੋਂ ਬਾਅਦ,ਯੀਸ਼ੂ ਉੱਤੇ ਚਰਚਾ ਕਰਨ !ਕ੍ਰਿਸਮਿਸ ਦਾ ਰੁੱਖ ਸਜਾਉਣ !ਉਹ ਵਾਪਸ ਆਉਣਗੇ,ਮਸਜਿਦਾਂ ਢਾਹੁਣ ਤੋਂ ਬਾਅਦ,ਈਦ ਉੱਤੇ ਗਲੇ ਮਿਲਣ।ਫਿਰ ਪਰਤ ਆਉਣਗੇ, ਆਪਣੇ ਮਿਸ਼ਨ ਉੱਤੇ,ਨਿੱਕਰਾਂ ਪਹਿਣਕੇ, ਡਾਂਗਾਂ ਸੰਭਾਲਕੇ!ਜਿਊਂਦੇ ਸਾੜੇ ਬੱਚੇ, ਸਮੂਹਿਕ ਬਲਾਤਕਾਰ, ਗਵਾਹੀ ਦੇਣਗੇ, ਉਸ 'ਧਰਮਯੁੱਧ' ਦੀ, ਜਿਸਨੇ ਛੱਡਿਆ ਹੈ, ਫਰੇਬੀ ਸ਼ਿਖੰਡਿਆਂ ਨੂੰ,ਮਨੁੱਖਤਾ ਦੇ ਖਿਲਾਫ !
ਐ ਸ਼ਰੀਫ ਲੋਕੋ,
ਇਸ ਜਲੂਸ ਤੋਂ ਬਚੋ!
ਇਹ ਮਜ਼ਮਾ,
ਹੋਰ ਕੁਝ ਨਹੀਂ,
ਨਵੇਂ ਜਨਾਜ਼ਿਆਂ ਦੀ ਤਿਆਰੀ ਹੈ!
Mandeep
ਮੁਆਫ ਕਰਨਾ ਇਹ ਰਾਜੇਸ਼ ਤਿਆਗੀ ਜੀ ਦੀ ਕਵਿਤਾ ਹੈ। ਫੇਸਬੁੱਕ ਦੇ ਜਿਸ ਪੇਜ ਤੋਂ ਲੈ ਕੇ ਇਸਦਾ ਅਨੁਵਾਦ ਕੀਤਾ ਸੀ ਉੱਥੇ ਕਵੀ ਦਾ ਨਾਮ ਰਾਜੇਸ਼ ਜੋਸ਼ੀ ਹੀ ਲਿਖਿਆ ਸੀ ਪਰ ਬਾਅਦ ‘ਚ ਰਾਜੇਸ਼ ਤਿਆਗੀ ਜੀ ਦੇ ਦੱਸਣ ਤੇ ਪਤਾ ਲੱਗਾ ਕਿ ਇਹ ਉਹਨਾਂ ਦੀ ਕਵਿਤਾ ਹੈ। -ਮਨਦੀਪ