ਸਬਕ - ਗੋਬਿੰਦਰ ਸਿੰਘ ਬਰੜ੍ਹਵਾਲ
Posted on:- 24-06-2019
ਜ਼ਿੰਦਗੀ ਨੂੰ
ਸਰ ਜੇ ਕਰਨਾ?
ਤੁਰਨਾ ਪੈਣਾ
ਤੈਨੂੰ ਰਾਹੀ
ਕਿੱਧਰੇ ਕੋਈ
ਝਾਕ ਨਾ ਰੱਖੀਂ
ਮੀਲਾਂ ਦੀ
ਲੰਬੀ ਵਾਹੀ
ਝੱਖੜ ਤੇ
ਘੁੱਪ ਹਨੇਰਾ
ਤੈਨੂੰ ਕਿਤੋਂ
ਆ ਡਰਾਉ
ਥਿੜਕਣ ਨਾ
ਪੈਰ ਓ ਤੇਰੇ
ਰੁਕਿਆ ਤੇ
ਮਨ ਪਛਤਾਉ
ਕੀ ਦਿਨ
ਤੇ ਫਿਰ
ਕੀ ਰਾਤਾਂ
ਜਿਨ੍ਹਾਂ ਨੇ
ਮੰਜਿਲ ਠਾਣੀ
ਉੱਠਣਾ ਤਾਂ
ਪੈਣਾ ਆਖ਼ਰ
ਮੋੜ ਦੀ ਛੱਡ ਕੇ
ਗੂੜੀ ਟਾਣ੍ਹੀ
ਭੁੱਖਾਂ ਤੇ
ਤ੍ਰੇਹਾਂ ਦੇ ਨਾਲ
ਆਖ਼ਰ ਨੂੰ
ਘੁਲਣਾ ਪੈਣਾ
ਮਿਹਨਤ ਦੀ
ਭੱਠੀ ਚ ਸੜ ਤੂੰ
ਸੋਨੇ ਦਾ
ਮੁੱਲ ਜੇ ਲੈਣਾ
ਸਬਕ ਸੁਨੇਹਾ
ਜ਼ਿੰਦਗੀ ਦਾ ਇੱਕ
ਹਾਰੀਂ ਨਾ
ਟੁੱਟੀ ਨਾ
ਕਹਿਣਾ ਮੰਨਣਾ
ਵਸ!
ਲੱਗਿਆ ਰਹਿ
ਅੱਖਾਂ ਖੋਲ੍ਹ ਕੇ
ਜਿੱਤਾਂ ਦਾ ਜੇ
ਸਿਹਰਾ ਬੰਨ੍ਹਣਾ।
ਰਾਬਤਾ: 092560-66000