ਜਦੋਂ ਫਾਸੀਵਾਦੀ ਮਜ਼ਬੂਤ ਹੋ ਰਹੇ ਸਨ - ਬ੍ਰਤੋਲਤ ਬ੍ਰੈਖਤ
Posted on:- 28-05-2019
ਜਦੋਂ ਜਰਮਨ 'ਚ ਫਾਸੀਵਾਦੀ ਮਜ਼ਬੂਤ ਹੋ ਰਹੇ ਸਨ
ਅਤੇ ਇੱਥੋਂ ਤੱਕ ਕਿ
ਮਜ਼ਦੂਰ ਵੀ
ਵੱਡੀ ਤਦਾਦ 'ਚ
ਉਹਨਾਂ ਨਾਲ ਜਾ ਰਹੇ ਸਨ
ਅਸੀਂ ਸੋਚਿਆ
ਸਾਡੇ ਸੰਘਰਸ਼ ਦਾ ਤਰੀਕਾਕਾਰ ਗ਼ਲਤ ਸੀ
ਅਤੇ ਸਾਡੇ ਬਰਲਿਨ ਵਿਚ
ਸਾਡੇ ਲਾਲ ਬਰਲਿਨ 'ਚ
ਨਾਜ਼ੀ ਭੂਸਰੇ ਫਿਰਦੇ ਸਨ
ਚਾਰਾਂ-ਪੰਜਾਂ ਦੇ ਝੂੰਡ 'ਚ
ਆਪਣੀਆਂ ਨਵੀਆਂ ਵਰਦੀਆਂ ਪਹਿਨੀ
ਸਾਡੇ ਸਾਥੀਆਂ ਦੀ ਹੱਤਿਆ ਕਰਦੇ ਹੋਏ
ਪਰ ਮਰਨ ਵਾਲਿਆਂ ਵਿਚ ਉਹਨਾਂ ਦੇ ਲੋਕ ਵੀ ਸਨ
ਅਤੇ ਸਾਡੇ ਵੀ
ਇਸ ਲਈ ਅਸੀਂ
ਪਾਰਟੀ 'ਚ ਸਾਥੀਆਂ ਨੂੰ ਕਿਹਾ
ਉਹ ਜਦ ਸਾਡੇ ਲੋਕਾਂ ਦੀ ਹੱਤਿਆ ਕਰ ਰਹੇ ਹਨ
ਤਾਂ ਕੀ ਅਸੀਂ ਦੇਖਦੇ ਰਹਾਂਗਾ ?
ਸਾਡੇ ਨਾਲ ਮਿਲਕੇ ਸੰਘਰਸ਼ ਕਰੋਇਸ ਫਾਸੀਵਾਦੀ ਵਿਰੋਧੀ ਮੋਰਚੇ 'ਚਸਾਨੂੰ ਇਹੀ ਜਵਾਬ ਮਿਲਿਆਅਸੀਂ ਤੁਹਾਡੇ ਨਾਲ ਹੀ ਮਿਲਕੇ ਲੜਦੇਪਰ ਸਾਡੇ ਆਗੂ ਕਹਿੰਦੇ ਹਨਇਹਨਾਂ ਦੇ (ਭਗਵੇਂ) ਅੱਤਵਾਦ ਦਾ ਜਵਾਬ ਲਾਲ ਅੱਤਵਾਦ ਨਹੀਂ ਹੈਹਰ ਦਿਨਅਸੀਂ ਕਿਹਾਸਾਡੇ ਪਰਚੇ ਸਾਨੂੰ ਸਾਵਧਾਨ ਕਰਦੇ ਹਨਵਿਅਕਤੀਗਤ ਅੱਤਵਾਦੀ ਕਾਰਵਾਈਆਂ ਤੋਂਪਰ ਨਾਲ ਦੀ ਨਾਲ ਇਹ ਵੀ ਕਹਿੰਦੇ ਹਨ ਕਿਮੋਰਚਾ ਬਣਾਕੇ ਹੀਅਸੀਂ ਜਿੱਤ ਸਕਦੇ ਹਾਂਕਾਮਰੇਡ, ਆਪਣੇ ਦਿਮਾਗਾਂ ਵਿਚ ਇਹ ਬੈਠਾ ਲਵੋਇਹ ਛੋਟਾ ਸ਼ੈਤਾਨਜਿਸਨੂੰ ਸਾਲ-ਦਰ-ਸਾਲਤਿਆਰ ਕੀਤਾ ਗਿਆ ਹੈਤੁਹਾਨੂੰ ਸੰਘਰਸ਼ਾਂ ਤੋਂ ਬਿਲਕੁਲ ਅਲੱਗ ਕਰ ਦੇਣ ਲਈਜਲਦੀ ਹੀ ਭਸਮ ਕਰ ਲਵੇਗਾ ਨਾਜ਼ੀਆਂ ਨੂੰਫੈਕਟਰੀਆਂ ਅਤੇ ਉਦਾਸੀ ਦੀਆਂ ਰੇਖਾਵਾਂ ਤੋਂਅਸੀਂ ਦੇਖਿਆ ਹੈ ਮਜ਼ਦੂਰਾਂ ਨੂੰਜੋ ਲੜਨ ਲਈ ਤਿਆਰ ਹਨਬਰਲਿਨ ਦੇ ਪੂਰਵੀ ਜ਼ਿਲ੍ਹੇ 'ਚਸਮਾਜੀ ਜਮਹੂਰੀਏ ਜੋ ਆਪਣੇ ਆਪ ਨੂੰ ਲਾਲ ਮੋਰਚਾ ਕਹਿੰਦੇ ਹਨਜੋ ਫਾਸੀਵਾਦੀ ਵਿਰੋਧੀ ਮੋਰਚੇ ਦਾ ਬਿੱਲਾ ਲਾਉਂਦੇ ਹਨਲੜਨ ਲਈ ਤਿਆਰ ਰਹਿੰਦੇ ਹਨਅਤੇ ਮਹਿਖਾਨੇ ਦੀਆਂ ਰਾਤਾਂ ਬਦਲੇ 'ਚ ਗੋਸ਼ਟ ਕਰਦੀਆਂ ਹਨਅਤੇ ਤਦ ਕੋਈ ਨਾਜ਼ੀ ਗਲੀਆਂ 'ਚ ਚੱਲਣ ਦੀ ਹਿੰਮਤ ਨਹੀਂ ਕਰ ਸਕਦਾਕਿਉਂਕਿ ਗਲੀਆਂ ਸਾਡੀਆਂ ਹਨਭਾਵੇਂ ਘਰ ਉਹਨਾਂ ਦੇ ਹੀ ਕਿਉਂ ਨਾ ਹੋਣਅਨੁਵਾਦ : ਮਨਦੀਪ
[email protected]