ਨਜ਼ਮ- ਰਾਜ਼ ਨੂਰਪੂਰੀ
Posted on:- 28-12-2012
ਇੱਕ ਪਾਸੇ ਜਗਦੀਆਂ ਰਸਮਾਂ ਨੇਂ
ਇੱਕ ਪਾਸੇ ਝੂੱਠੀਆਂ ਕਸਮਾਂ ਨੇਂ
ਇੱਕ ਪਾਸੇ ਝੂੱਠੇ ਲਾਰੇ ਨੇਂ
ਇੱਕ ਪਾਸੇ ਸੱਜਣ ਪਿਆਰੇ ਨੇਂ
ਇੱਕ ਪਾਸੇ ਜ਼ੋਰ ਏ ਚਾਵਾਂ ਦਾ
ਇੱਕ ਪਾਸੇ ਸੇਕਾ ਹਾਵਾਂ ਦਾ
ਇੱਕ ਪਾਸੇ ਡੇਰਾ ਪੱਖਾਂ ਦਾ
ਇੱਕ ਪਾਸੇ ਮੇਲ਼ਾ ਦੁੱਖਾਂ ਦਾ
ਹੁਣ ਕਿੱਧਰ ਮੁਖ ਪਰਤਾਵਾਂ ਮੈਂ
ਹੁਣ ਕਿਹੜੇ ਪਾਸੇ ਜਾਵਾਂ ਮੈਂ