Thu, 21 November 2024
Your Visitor Number :-   7255037
SuhisaverSuhisaver Suhisaver

ਰਾਹੀ -ਆਲਮ

Posted on:- 26-12-2012



ਰਾਹੀ ਖਿੱਚ ਨਾ ਕਦਮ ਪਿਛਾਹਾਂ ਨੂੰ, ਕਿਤੇ ਮੰਜ਼ਿਲ ਦੂਰ ਨਾ ਹੋ ਜਾਏ ।
ਨਾ ਚੁੱਕ ਤੁਰ ਨਜ਼ਰ ਉਤਾਹਾਂ ਨੂੰ,  ਪੈਰੋਂ ਜੀਵ ਹੱਤਿਆ ਨਾ ਹੋ ਜਾਏ ।

ਪਹਾੜਾਂ ਦੇ  ਰਸਤੇ ਬੰਦ  ਹੋਏ , ਕੁਝ  ਲਹਿੰਦੇ  ਪਾਸੇ  ਖੁੱਲ੍ਹ  ਰਹੇ
ਕਰ ਰੋਸ਼ਨ ਨਵੀਂਆਂ ਰਾਹਾਂ ਨੂੰ , ਤੇਰਾ ਹਠ ਹੀ ਦੀਪਕ  ਹੋ  ਜਾਏ ।

ਕਿਹੜੀ ਬਲਦੀ ਹੈ ਅੱਖ , ਮਾਸੂਮ  ’ਤੇ  ਹੁੰਦਾ  ਜ਼ੁਲਮ  ਤੱਕ  ਕੇ
ਨਾ ਹੋਵੇ ਜ਼ਬਰ ਅਗਾਹਾਂ ਨੂੰ , ਉੱਠੋ ਇਹਾ  ਉਪਰਾਲਾ  ਹੋ  ਜਾਏ ।

ਨਾ ਬਣ ਬਹੁਤਾ ਧਾਰਮਿਕ ਯਾਰ, ਕਿ ਇਨਸਾਨੀਅਤ ਹੀ ਭੁੱਲ ਜਾਵੇਂ
ਰੱਖ ਸਾਂਭ ਦਿਲੀ ਪਨਾਹਾਂ ਨੂੰ , ਗ਼ਜ਼ਲ ਹਰਮਨ ਪਿਆਰੀ ਹੋ ਜਾਏ ।

ਮਹਿਬੂਬ ਲਈ ਇਨਸਾਨ ਹੀ ਰਹਿ , ਸ਼ੀਸ਼ਾ ਨਾ ਬਣ ਐ ਦੋਸਤ
ਮਤੇ ਫੇਰ ਲਵੇ ਨਿਗਾਹਾਂ ਨੂੰ , ਫਿਰ ਮਨਾਉਣਾ ਔਖਾ  ਹੋ  ਜਾਏ ।

ਉਦੱਮ ਲਈ ਨਾ ਉਠ ਰਿਹਾ , ਕਹੇ ਕੋਈ ਇਹ ਦੁਨੀਆਂ ਫਾਨੀ
ਸੁੱਟ ਪਰ੍ਹੇ ਚੁੱਕ ਅਫਵਾਹਾਂ ਨੂੰ , ਤੇਰਾ ਆਂਗਨ ਖਾਲੀ  ਹੋ  ਜਾਏ ।

ਨਾ ਬਣ ਖੁਸ਼ਬੋਈ ਹਵਾ ਦਾ ਬੁੱਲਾ, ਪ੍ਰੀਤ ਲਾਈ ਤਾਂ ਵਖਤ, ਬਫਾ ਵੀ ਦੇ
ਆ ਕਰ ਸਾਂਝੇ ਮੇਰੇ ਸਾਹਾਂ ਨੂੰ, ਖਬਨੀਂ ਕਿਹੜਾ ਆਖਰੀ ਹੋ ਜਾਏ ।

ਸੰਪਰਕ: 94657-31894

Comments

Palwinder kaur

Nice ,,,

sukhpal kingra

bhout khoob

jugtar singh bhai rupa

bhout khoob

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ