Thu, 21 November 2024
Your Visitor Number :-   7252715
SuhisaverSuhisaver Suhisaver

ਜੁਗਨੀ - ਗੁਰਪ੍ਰੀਤ ਸਿੰਘ ਰੰਗੀਲਪੁਰ

Posted on:- 01-04-2019

suhisaver

ਜੁਗਨੀ ਗੁਰਬਤ ਦੇ ਵਿੱਚ ਧਸ ਗਈ,
ਆਟੇ-ਦਾਲ ਦੇ ਜਾਲ 'ਚ ਫਸ  ਗਈ,
ਨਿੱਤ ਨਵੇਂ-ਨਵੇਂ ਲਾਰੇ ਲਾਉਂਦੇ ਨੇ ।
ਨੇਤਾ ਵੋਟਾਂ ਦਾ ਮੁੱਲ ਪਾਉਂਦੇ ਨੇ ।

ਪੱਕੀ ਨੌਕਰੀ ਖਤਮ ਹੀ ਕਰਤੀ,
ਜੁਗਨੀ ਠੇਕੇ ਉੱਤੇ ਭਰਤੀ,
ਨਾ ਪੈਨਸ਼ਨ ਨਾ ਕੋਈ ਭੱਤਾ ਹੈ ।
ਮਨ ਜੁਗਨੀ ਦਾ ਬੜਾ ਖੱਟਾ ਹੈ ।

ਜੁਗਨੀ ਮੰਡੀਆਂ ਦੇ ਵਿੱਚ ਰੁਲਦੀ,
ਫਸਲ ਹੈ ਕੱਖਾਂ ਦੇ ਭਾਅ ਤੁਲਦੀ,
ਪੈਲੀ ਸਾਰੀ ਹੀ ਗਹਿਣੇ ਪਾਈ ਹੈ ।
ਜੁਗਨੀ ਜੀ-ਜੀ ਦੀ ਕਰਜ਼ਾਈ ਹੈ ।

ਸਰਕਾਰਾਂ ਜੁਗਨੀ ਤੋਂ ਮੂੰਹ ਮੋੜੇ,
ਸਕੂਲ ਤੇ ਹਸਪਤਾਲ ਨੇ ਤੋੜੇ,
ਔਲਾਦ ਵੀ ਦਿਹਾੜੀ ਕਰਦੀ ਹੈ ।
ਜੁਗਨੀ ਬਿਨਾਂ ਇਲਾਜ ਤੋਂ ਮਰਦੀ ਹੈ ।

ਬਚਦੀ ਜੁਗਨੀ ਆਪ ਬਚਾ ਲਉ,
ਕਰਕੇ ਏਕਾ ਜ਼ੋਰ ਲਗਾ ਲਉ,
ਅੱਜ ਸਮਾਂ ਮੰਗਦਾ ਕੁਰਬਾਨੀ ਹੈ ।
ਦਾਅ ਤੇ ਲੱਗੀ ਜ਼ਿੰਦਗਾਨੀ ਹੈ ।

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ