ਗੀਤ- ਨਿਰਮਲ ਦੱਤ
Posted on:- 23-12-2012
ਸਾਂਈਂ ਦੀਆਂ ਰਹਿਮਤਾਂ ਦੀ
ਸ਼ਾਮ ਨਾ ਸਵੇਰ ਏ
ਖਾਲੀ ਹੈ ਜੇ ਝੋਲ਼ੀ ਮੇਰੀ
ਮੇਰੇ ਵੱਲੋਂ ਦੇਰ ਏ
ਸੁੰਨੀ ਹੈ ਖ਼ਲਾਅ ਤੇ ਵਿੱਚ
ਸੋਹਣਾ ਇਹ ਜਹਾਨ ਏ
ਰੰਗ ਨੇ, ਸੁਗੰਧੀਆਂ ਨੇ
ਮਿੱਟੀ ਵਿੱਚ ਜਾਨ ਏ
ਦੁੱਖਾਂ ਦਾ ਅੰਬਾਰ ਹੈ ਜੇ, ਸੁੱਖਾਂ ਦਾ ਵੀ ਢੇਰ ਏ
ਨੇਰ੍ਹੇ ਦੇ ਬਨੇਰੇ ਉੱਤੇ
ਬਲਦੇ ਚਰਾਗ਼ ਨੇ
ਤਪਦੇ ਥਲਾਂ ਦੇ ਵੇਲੀ
ਮਹਿਕੇ ਹੋਏ ਬਾਗ਼ ਨੇ
ਸੋਚਾਂ ਡਰਪੋਕ ਨੇ ਜੇ, ਦਿਲ ਤਾਂ ਦਲੇਰ ਏ
ਭੁੱਖ ਹੈ ਮੁਸੀਬਤਾਂ ਨੇ
ਨਸ਼ਿਆਂ ਦੀ ਮਾਰ ਏ
ਹਿੰਮਤਾਂ ਤੋਂ ਕਿਤੇ ਛੋਟੀ
ਸਾਡੀ ਇਹ ਵੰਗਾਰ ਏ
ਮੁੱਕਣੇ ਕਲੇਸ਼ ਸਾਰੇ ਥੋੜ੍ਹੀ ਜਿੰਨੀ ਦੇਰ ਏ
ਸਾਂਈਂ ਦੀਆਂ ਰਹਿਮਤਾਂ ਦੀ
ਸ਼ਾਮ ਨਾ ਸਵੇਰ ਏ
ਖਾਲੀ ਹੈ ਜੇ ਝੋਲ਼ੀ ਮੇਰੀ
ਮੇਰੇ ਵੱਲੋਂ ਦੇਰ ਏ
ਡਾ: ਗੁਰਮਿੰਦਰ ਸਿਧੂ
ਵਾਹ ਨਿਰਮਲ ਦੱਤ ਜੀਓ! ਵਾਹ ..ਅਹਿਸਾਸਾਂ ਨੂੰ ਐਨੀ ਖੂਬਸੂਰਤ ਜ਼ੁਬਾਨ ਤੁਸੀਂ ਹੀ ਦੇ ਸਕਦੇ ਓ..ਕਮਾਲ