Thu, 21 November 2024
Your Visitor Number :-   7252401
SuhisaverSuhisaver Suhisaver

ਕੁਝ ਕਵਿਤਾਵਾਂ

Posted on:- 12-02-2018

ਹਰੀ ਕ੍ਰਾਂਤੀ

ਐਨੀ ਹਰਿਆਲੀ ਦੇ ਬਾਵਜੂਦ
ਅਰਜੁਨ ਨੂੰ ਨਹੀਂ ਖਬਰ ਕਿ ਉਸਦੇ ਚਿਹਰੇ ਦੀਆਂ ਹੱਡੀਆਂ ਕਿਉਂ
ਉੱਭਰ ਆਈਆਂ ਹਨ
ਉਸਦੇ ਵਾਲ
ਕਿਉਂ ਸਫੇਦ ਹੋ ਗਏ ਹਨ
ਲੋਹੇ ਦੀ ਛੋਟੀ ਜਿਹੀ ਦੁਕਾਨ 'ਚ ਬੈਠਾ ਆਦਮੀ
ਸੋਨਾ
ਅਤੇ ਐਡੇ ਵੱਡੇ ਖੇਤ 'ਚ ਖੜਾ ਆਦਮੀ
ਮਿੱਟੀ ਕਿਉਂ ਹੋ ਗਿਆ

-ਧੂਮਿਲ

ਧੂਮਿਲ ਦੀ ਅੰਤਿਮ ਕਵਿਤਾ

ਸ਼ਬਦ ਕਿਸ ਤਰ੍ਹਾਂ
ਕਵਿਤਾ ਬਣਦੇ ਹਨ
ਇਸਨੂੰ ਵੇਖੋ
ਅੱਖਰਾਂ ਵਿਚਕਾਰ ਡਿੱਗੇ ਹੋਏ
ਆਦਮੀ ਨੂੰ ਪੜ੍ਹੋ
ਕੀ ਤੁਸੀਂ ਸੁਣੀ ਹੈ ਕਿ
ਇਹ ਲੋਹੇ ਦੀ ਅਵਾਜ ਹੈ ਜਾਂ
ਮਿੱਟੀ 'ਤੇ ਡੁੱਲ੍ਹੇ ਹੋਏ ਖੂਨ ਦਾ ਰੰਗ

ਲੋਹੇ ਦਾ ਸਵਾਦ ਲੁਹਾਰ ਨੂੰ ਨਾ ਪੁੱਛੋ
ਘੋੜੇ ਤੋਂ ਪੁੱਛੋ
ਜਿਸਦੇ ਮੂੰਹ 'ਚ ਲਗਾਮ ਹੈ

-ਧੂਮਿਲ

ਕਾਤਲਾਂ ਦੀ ਜੁੰਡਲੀ ਦਾ
ਇਕ ਮੈਂਬਰ ਹੱਤਿਆ ਕਰਦਾ ਹੈ
ਦੂਜਾ ਉਸਨੂੰ ਮੰਦਭਾਗਾ ਦੱਸਦਾ ਹੈ
ਤੀਸਰਾ ਮਾਰੇ ਗਏ ਬੰਦੇ ਦੇ ਨੁਕਸ ਕੱਢਦਾ ਹੈ
ਚੌਥਾ ਹੱਤਿਆ ਨੂੰ ਜਾਇਜ ਠਹਿਰਾਉਂਦਾ ਹੈ
ਪੰਜਵਾਂ ਉਸਦੇ ਹੱਕ 'ਚ ਸਿਰ ਹਿਲਾਉਂਦਾ ਹੈ
ਅਤੇ ਅਖੀਰ ਸਾਰੇ ਮਿਲਕੇ
ਬੈਠਦੇ ਹਨ
ਅਗਲੀ ਹੱਤਿਆ ਦੀ ਯੋਜਨਾ ਦੇ ਸਬੰਧ 'ਚ

-ਰਾਜਿੰਦਰ ਰਾਜਨ

ਅਨੁਵਾਦ- ਮਨਦੀਪ, [email protected]

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ