ਦੁਨੀਆਂ ਭਰ 'ਚ ਡਰ - ਏਦੋਆਰਦੋ ਗਾਲਿਆਨੋ
Posted on:- 03-12-2018
ਜੋ ਲੋਕ ਕੰਮ ਤੇ ਲੱਗੇ ਹੋਏ ਨੇ, ਉਹ ਡਰੇ ਹੋਏ ਹਨ
ਕਿ ਉਹਨਾਂ ਦੀ ਨੌਕਰੀ ਨਾ ਚਲੀ ਜਾਵੇ
ਜਿਨ੍ਹਾਂ ਹੱਥਾਂ ਕੋਲ ਕੰਮ ਨਹੀਂ, ਉਹ ਡਰੇ ਹੋਏ ਹਨ
ਕਿ ਉਹਨਾਂ ਦੇ ਨਸੀਬਾਂ 'ਚ ਕੰਮ ਹੀ ਨਹੀਂ
ਜਿਨ੍ਹਾਂ ਨੂੰ ਭੁੱਖ ਦੀ ਚਿੰਤਾ ਨਹੀਂ
ਉਹ ਡਰਦੇ ਹਨ, ਰੋਟੀ ਲਈ
ਲੋਕਤੰਤਰ ਡਰਦਾ ਹੈ, ਯਾਦ ਦਿਵਾਏ ਜਾਣ ਤੋਂ ਅਤੇ
ਭਾਸ਼ਾ ਡਰਦੀ ਹੈ ਬੋਲੇ ਜਾਣ ਤੋਂ
ਆਮ ਲੋਕ ਡਰਦੇ ਹਨ ਫੌਜ ਤੋਂ
ਫੌਜ ਡਰਦੀ ਹੈ, ਹਥਿਆਰਾਂ ਦੀ ਕਮੀ ਤੋਂ
ਹਥਿਆਰ ਡਰਦੇ ਹਨ ਯੁੱਧਾਂ ਦੀ ਘਾਟ ਤੋਂ
ਇਹ ਡਰ ਦਾ ਸਮਾਂ ਹੈ
ਔਰਤਾਂ ਡਰਦੀਆਂ ਹਨ ਹਿੰਸਕ ਮਰਦਾਂ ਤੋਂ ਅਤੇ ਮਰਦ
ਡਰਦੇ ਹਨ ਦਲੇਰ ਔਰਤਾਂ ਤੋਂਚੋਰਾਂ ਦਾ ਡਰ, ਪੁਲਿਸ ਦਾ ਡਰਡਰ ਬਿਨਾਂ ਕੁੰਡੇ-ਜਿੰਦੇ ਦੇ ਬੂਹਿਆਂ ਦਾ,ਘੜੀਆਂ ਬਿਨ ਸਮਿਆਂ ਦਾਟੈਲੀਵਿਜਨ ਵਿਹੂਣੇ ਬੱਚਿਆਂ ਦਾ ਡਰਨੀਂਦ ਦੀ ਗੋਲੀ ਬਿਨਾਂ ਰਾਤ ਦਾ ਅਤੇਜਾਗਦੇ ਰਹਿਣ ਵਾਲੀ ਗੋਲੀ ਬਿਨ ਦਿਨ ਦਾਭੀੜ ਦਾ ਡਰ, ਏਕਾਂਤ ਦਾ ਡਰਡਰ ਕਿ ਕੀ ਸੀ ਪਹਿਲਾਂ ਤੇ ਕੀ ਹੋ ਸਕਦਾ ਹੈ ਅੱਗੇਮਰਨ ਦਾ ਡਰ, ਜਿਊਣ ਦਾ ਡਰਪੰਜਾਬੀ ਤਰਜਮਾ- ਮਨਦੀਪ
[email protected]