Thu, 21 November 2024
Your Visitor Number :-   7256010
SuhisaverSuhisaver Suhisaver

ਈਰਖਾ - ਸੁਨੀਲ ਬਟਾਲੇ ਵਾਲਾ

Posted on:- 01-09-2018

ਆਪਣਾ ਆਪ ਹੀ ਜਾਨਣਾ
    ਦੂਜਾ ਨਾਂ ਪਹਿਚਾਨਣਾ।

    ਆਪਣਾ ਮਤਲਬ ਕਢਣਾ
    ਦੂਜੇ ਨੂੰ ਇਕੱਲਾ ਛੱਡਣਾ ।

   ਥੋਪਨਾਂ ਆਪਣੀ ਗੱਲ ਨੂੰ
   ਛੱਡ ਕੇ ਹਰ ਹੱਲ ਨੂੰ।

  ਰੱਬ ਰੱਖਣਾ ਵਿੱਚ ਵਿਚਾਰ ਦੇ
  ਸ਼ੈਤਾਨ ਵਸਦਾ ਵਿੱਚ ਵਿਹਾਰ ਦੇ।

ਗੱਲ ਕਰਦੀ ਕਾਦਰ ਯਾਰ ਦੀ
 ਪਰ ਦੁਸ਼ਮਨ ਹੈ ਇਹ ਪਿਆਰ ਦੀ।

ਇਹਨੂੰ ਆਪਣਾ ਆਪ ਹੈ ਲੱਭਦਾ
ਦੂਜਾ ਨਾ ਇਸਨੂੰ ਫੱਬਦਾ ।

 ਕਰਵਾਉਣਾ ਚਾਹੁੰਦੀ ਹੈ ਗੁਲਾਮੀ
ਨੀਅਤ ਰੱਖਦੀ ਹੈ ਕਰਨੀ ਬਦਨਾਮੀ ।

 ਇਹ ਦੂਜਾ ਪੱਖ ਨਾ ਵੇਖਦੀ
 ਹੈ ਤਪਸ਼ ਨਫਰਤ ਦੀ ਸੇਕਦੀ।

ਖੁਦ ਤਾਂ ਰਹਿੰਦੀ ਹੈ ਨਿਰਾਸ਼
ਦੇਂਦੀ ਦੂਜੇ ਨੂੰ ਵੀ ਨਿਰਾਸ਼ਾ ।

ਕਹੇ ਸੁਨੀਲ ਬਟਾਲੇ ਵਾਲਾ
ਇਹੀ ਈਰਖਾ ਦੀ ਪਰਿਭਾਸ਼ਾ ।

                                                ਸੰਪਰਕ: +91 9814843555


Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ