ਤਜਰਬਾ - ਮਨਦੀਪ ਗਿੱਲ ਧੜਾਕ
Posted on:- 25-09-2016
ਠੋਕਰਾਂ ਖਾ ਕੇ ਬੰਦਾ ਬੜਾ ਹੀ ਕੁਝ ਹੈ ਸਿੱਖਦਾ ,
ਡਿੱਗਦਾ ਹੈ ਮੁੱਧੇ ਮੂੰਹ ਜੋ ਨਾ ਕਦੇ ਵੀ ਸੰਭਲਦਾ ।
ਦੁੱਖ ਸੁੱਖ ਹੁੰਦੇ ਨੇ ਪੱਤਝੜ ਤੇ ਬਹਾਰਾਂ ਵਾਗੂ ,
ਸਹਿ ਜਾਵੇ ਜੋ, ਅੱਤ ਨੂੰ ਉਹ ਹੈ ਹੀਰਾ ਬਣਦਾ ।
ਵਕਤ ਨੂੰ ਬਦਲੋ ਜਾਂ ਵਕਤ ਦੇ ਨਾਲ ਬਦਲੋ ,
ਬੀਤੇ ਨੂੰ ਰੋਣ ਵਾਲਾ ਅੱਗੇ ਨਾ ਕਦੇ ਵੀ ਵੱਧਦਾ।
ਨਾ ਬਣੋ ਗੁੜ ਤੋਂ ਮਿੱਠਾ ਨਾ ਹੀ ਅੱਕ ਤੋਂ ਕੌੜਾ ,
ਮਿੱਠੇ ਨੂੰ ਹਰ ਕੋਈ ਖਾਵੇਂ, ਕੋੜੇ ਨੂੰ ਹੈ ਥੁੱਕਦਾ।
ਸਿਆਣੇ ਆਖਣ ਚਾਦਰ ਦੇਖ ਕੇ ਪੈਰ ਪਸਾਰੋ ,
ਆਸਮਾਨ ਤੇ ਥੁੱਕਿਆ ਵੀ ਖ਼ੁਦ ਤੇ ਹੈ ਡਿੱਗਦਾ ।
ਕੰਮ ਕਰਨ ਤੇ ਹੀ ਗਿੱਲ ਤਜਰਬਾ ਹੈ ਮਿਲਦਾ ,
ਕੰਬਲ ਵੀ ਭਾਰੀ ਹੋਵੇਂ ਜਿਉਂ-ਜਿਉਂ ਇਹ ਭਿੱਜਦਾ ।