ਹਰ ਕਸ਼ਮੀਰੀ - ਯੋਧ ਸਿੰਘ
Posted on:- 16-09-2016
ਹਰ ਕਸ਼ਮੀਰੀ ਦੇ ਦਿਲ ’ਤੇ ਇੱਕ ਪੱਥਰ ਹੈ ਭਾਰਾ ,
ਬਾਰੂਦੀ ਪਰਤਾਂ ਦੇ ਥੱਲੇ, ਰਹੇ ਤੈਰਦਾ ਹੈ ਸ਼ਿਕਾਰਾ ।
ਕਿੰਨੇ ਕੂ ਵਿੰਨੇ ਗਏ ਨੇ, ਕੀ ਚਿਨਾਰਾਂ ਦੀ ਗਿਣਤੀ ?
ਕਿੰਨਾ ਕੂ ਟੁੱਟ ਚੁਕਿਆ ਹੈ, ਇਹਦੇ ਅੰਬਰ ਦਾ ਤਾਰਾ ?
ਕਿਹਨਾਂ ਸੀ ਤਪਾਈ ਇਹ ਸਾਰੀ ਸਾਜ਼ਿਸ਼ ਦੀ ਭੱਠੀ ?
ਸੁਣੇ ਕਿਹੜੀ ਅਦਾਲਤ ਅੰਤ ਮਾਜਰਾ ਇਹ ਸਾਰਾ ।
ਮਾਰੂ ਹਥਿਆਰਾਂ ਆਸਰੇ ਕਿੱਥੇ ਦਿਲ ਗਏ ਨੇ ਜਿੱਤੇ ?
ਤਾਰੀਖ ਨੇ ਬੜੀ ਵਾਰ ਹੀ ਕੀਤਾ ਇਸਦਾ ਹੈ ਨਿਤਾਰਾ ।
ਜਿਹਲਮ ਦੇ ਪਾਣੀਆਂ ਦੇ ਸੀਨੇ ਅੰਦਰਲਾ ਗੀਤ ਕਹੇ ,
"ਖਾਮੋਸ਼ ਪਰਬਤੋ ਤੁਸੀਂ ਬੋਲੋ ਕੌਣ ਮਿੱਤਰ ਅੱਜ ਪਿਆਰਾ "?
ਜੁਗਰਾਫੀਏ ਆਪਣੇ ਦਾ ਹੀ ਮੁਲ ਤਾਰ ਰਿਹਾ ਕਸ਼ਮੀਰੀ ,
ਛਾਤਰ ਸੌਦਾਗਰ ਜੱਗ ਦਾ ਖਲਾਰੀ ਬੈਠਾ ਹੈ ਪਸਾਰਾ ।
ਕੌਮਾਂ ਦੀ ਆਜ਼ਾਦੀ ਮੁਕਤੀ ਦੇ ਮਸਲੇ ਪੇਚੀਦਾ ਨਹੀਂ ,ਪੇਚੀਦਾ ਹੈ ਜੰਗਬਾਜ਼ਾਂ ਦਾ ਖਤਰਨਾਕ ਤੰਤਰ ਹੀ ਸਾਰਾ ।ਕਿਸੇ ਨੂੰ ਨਹੀਂ ਹੈ ਚਿੰਤਾ ਕਸ਼ਮੀਰ ਦੇ ਡੁਲੑਦੇ ਲਹੂ ਦੀ ,ਘਰ ਆਪਣੇ ਵਧਾਉਣ ਬਚਾਉਣ ਦਾ ਪੱਜ ਸਾਰਾ ।ਈ-ਮੇਲ: [email protected]