ਨਾਕਾਮ ਚੋਰੀ
      
      Posted on:- 13-09-2016
      
      
      								
				   
                                    
      
- ਸਤਗੁਰ ਸਿੰਘ ਬਹਾਦੁਰਪੁਰ
ਕੰਮ ਕਰਕੇ ਪੂਰਾ ਆਪਣਾ
ਤੁਰਿਆ ਘਰ ਆਪਣੇ ਨੂੰ ਜਾਵਾਂ ਮੈਂ
ਥੱਕਿਆ ਟੁੱਟਿਆ ਹੋਇਆ ਸੀ ਮੈਂ 
ਤਾਹੀਓਂ ਸਾਈਕਲ ਹੌਲੀ ਚਲਾ ਰਿਹਾ  ਸੀ
  ਮੁੱਖ ਸੜਕ ’ਤੇ ਆਇਆ ਜਦੋਂ ਮੈਂ
ਫਿਰ ਸਾਈਕਲ ਥੋੜਾ ਤੇਜ਼ ਚਲਾਇਆ
ਜਦੋਂ ਲੱਗੀ ਹਵਾ ਸਰੀਰ ਨੂੰ
ਫਿਰ ਸੁੱਖ ਦਾ ਥੋੜਾ ਸਾਹ ਆਇਆ ਸੀ
    ਮੈਂ ਜਾਂਦਾ ਸੀ ਸੁਣਦਾ ਆਪਣਾ ਆਪ ਹੀ ਰਾਵਤਾ
ਅਚਾਨਕ ਰੋਕਿਆ ਮੋਟਰਸਾਈਕਲ ਸਵਾਰਾਂ ਮੇਰਾ ਰਸਤਾ
ਮੂੰਹ ਤੋਂ ਰੁਮਾਲ ਲਾਹ ਕੇ ਬੋਲਿਆ
ਕਦੋਂ ਤੋਂ ਮੈਂ ਤੈਨੂੰ ਬੁਲਾਈ ਜਾਨਾ
ਤੂੰ ਐਵੇਂ ਸਾਈਕਲ ਭਜਾਈ ਜਾਨਾ
                             
ਗੱਲ ਸੁਣ ਮੇਰੀ ਕੰਨ ਕਰਕੇ
ਬਟੂਆ ਸਾਡਾ ਦੇ ਦੇ ਚੁੱਪ ਕਰਕੇ
ਗੱਲ ਸੁਣ ਕੇ ਮੇਰੇ ਹੋਸ਼ ਗੁਆਚੇ
ਗੱਲ ਨੂੰ ਪਾਵਾਂ ਕਿਸ ਪਾਸੇ
    ਆਖਿਰ ਨੂੰ ਮੈਂ ਮਨ ਬਣਾਇਆ
ਟੋਕਰੀ ਰੱਖੇ ਹਥੌੜੇ ਨੂੰ ਹੱਥ ਪਾਇਆ
ਸੋਚਿਆ ਮਰ ਜਾਣਾ ਮੈਂ
ਜੇ  ਨਾ  ਆਪਣਾ ਹੱਥ ਖੋਲਿਆ
   ਲੁੱਟਣ ਆਏ ਸੀ ਜੋ ਮੈਨੂੰ
ਦੇਖ ਹੋਂਸਲਾ ਮੇਰਾ ਖ਼ੁਦ ਹੀ ਅੱਖਾਂ ਫੇਰ ਗਏ
ਲੁੱਟਣਾ ਤਾਂ ਦੂਰ  ਰਿਹਾ ਮੈਨੂੰ
ਕਮਲੇ ਜਾਂਦੇ ਜਾਂਦੇ ਮੇਰੀਆਂ ਅੱਖਾਂ ’ਚੋਂ ਹੰਝੂ ਕੇਰ ਗਏ
    ਕੀ ਬਣੁ ਦੇਸ਼ ਮੇਰੇ ਦੇ ਜਵਾਨਾਂ ਦਾ
ਜੋ ਨਸ਼ੇ ’ਚ ਹੋ ਚਕਨਾ ਚੂਰ ਗਏ
ਇਹੋ ਜਿਹੇ ਹਾਲਾਤ ਹੋਏ ਪਏ ਜੋ
ਤਾਹੀਓਂ ਸੋਨੇ ਦੀ ਚਿੜੀ ਵਾਲੇ ਦਿਨ ਦੂਰ ਗਏ