ਤੇਰੀ ਮਾਂ ਤੇ ਮੇਰੀ ਮਾਂ - ਰਮੇਸ਼ ਸੇਠੀ ਬਾਦਲ
Posted on:- 08-09-2016
ਤੇਰੀ ਮਾਂ ਵਰਗੀ ਹੀ ਸੀ
ਮੇਰੀ ਮਾਂ।
ਸਾਗੀ ਓਹੋ ਜਿਹੀ।
ਓਹੀ ਪਿਆਰ ,
ਤੇ ਮਿੱਠੀ ਝਿੜਕ।
ਗੁੱਸੇ ਹੁੰਦੀ ਤੇ ਚੁੱਪ ਕਰ ਜਾਂਦੀ।
ਅੱਖਾਂ ਵੇਖਕੇ ਸਭ ਸਮਝ ਜਾਂਦੇ।
ਮਾਂ ਦੀ ਅਣਕਹੀ ਭਾਸ਼ਾ।
ਰੁੱਸਿਆਂ ਨੂੰ ਮਨਾਉਂਦੀ।
ਪਾਟਿਆਂ ਨੂੰ ਸਿਆਉਂਦੀ।
ਭੁੱਖਿਆਂ ਨੂੰ ਖਵਾਉਂਦੀ।
ਰੋਟੀ ਨਾਲ ਕਾਹਦਾ ਗੁੱਸਾ।
ਲੈ ਪੁੱਤ ਖਾ ਲਾ।
ਅੰਨ ਦਾ ਅਪਮਾਨ ਨਹੀਂ ਕਰੀਦਾ।
ਹਰ ਤਿਉਹਾਰ ਮਨਾਉਂਦੀ।
ਅੱਠੇ ਦੀਆਂ ਕੜਾਹੀਆਂ,
ਗੁੱਗੇ ਦੀਆਂ ਸੇਵੀਆਂ।
ਕੱਚੀ ਲੱਸੀ ਦਾ ਛਿੱਟਾ
ਸੱਚੀ ਬਹੁਤ ਔੜ ਪੌੜ ਕਰਦੀ।
ਬੱਚਿਆਂ ਦੀ ਸੁੱਖ ਭਾਲਦੀ।
ਸੱਚੀ ਮੇਰੀ ਮਾਂ ,
ਤੇਰੀ ਮਾਂ ਵਰਗੀ ਸੀ।
ਸਾਗੀ ਉਹੋ ਜਿਹੀ।
ਇੱਕੋ ਜਿਹੀਆਂ ਹੀ ਕਿਉਂ ਹੁੰਦੀਆਂ ਹਨ
ਇਹ ਸਾਰੀਆਂ ਮਾਂਵਾਂ।
ਤੁਰ ਜਾਣ ਤੋਂ ਬਾਅਦ ।
ਫਿਰ ਨਹੀਂ ਆਉਂਦੀਆਂ।
ਤੇ ਭੁੱਲਦੀਆਂ ਵੀ ਨਹੀਂ ।
ਇਹ ਮਾਂਵਾਂ।
ਸੰਪਰਕ: +91 98766 27233