ਤੜਫ਼ ਭੈਣ ਦੀ
Posted on:- 18-08-2016
-ਸਤਗੁਰ ਸਿੰਘ ਬਹਾਦੁਰਪੁਰ
ਪੈ ਕੇ ਦੁਨੀਆ ਦੇ ਕੰਮਾਂ ਵਿੱਚ
ਕਿਉਂ ਭੁੱਲਿਆ ਰਿਸ਼ਤੇ ਭੈਣ - ਵੀਰ ਨੂੰ
ਵੀਰਾ ਵੇ ਮਿਲ ਜਾ ਆ ਕੇ,
ਰੋਂਦੀ ਫਿਰੇ ਭੈਣ ਵੀਰ ਨੂੰ
ਇੱਕੋ ਪੰਘੂੜੇ ਲਏ ਸੀ ਆਪਾਂ ਝੂਟੇ
ਮਜ਼ੇ ਬਚਪਨ ਦੇ ਇਕੱਠਿਆਂ ਲੁੱਟੇ
ਹੁਣ ਕਿਉਂ ਤੂੰ ਕੱਟ ਸੁਟਿਆ
ਸਾਡੇ ਗੂੜੇ ਪਿਆਰ ਦੀ ਜ਼ੰਜੀਰ ਨੂੰ.
ਵੀਰਾ ਵੇ ਮਿਲ…
ਜਦੋਂ ਸੀ ਭੁੱਖ ਲੱਗਦੀ ਤੈਨੂੰ
ਮੈਂ ਝੱਟ ਹਿੱਸਾ ਖਵਾਉਂਦੀ ਸੀ
ਫੇਰ ਕਹਿ ਮਾਂ ਆਪਣੀ ਨੂੰ
ਹਿੱਸਾ ਤੇਰਾ ਹੀ ਜਿਆਦਾ ਪਵਾਉਂਦੀ ਸੀ
ਹੁਣ ਕਿਉਂ ਭੁੱਲਿਆ ਸੰਗ ਖਾਧੀ ਖੀਰ ਨੂੰ
ਵੀਰਾ ਵੇ ਮਿਲ…
ਤੈਨੂੰ ਨਾ ਦੁੱਖ ਆਉਣ ਦਿੱਤੇ
ਸਭ ਆਪਣੇ 'ਤੇ ਹੀ ਸਹਾਰ ਲਏ
ਆਉਣਾ ਏ ਇੱਕ ਦਿਨ ਮਿਲਣ ਤੂੰ ਮੈਨੂੰ
ਇਹੋ ਬੋਲ ਮੈਨੂੰ ਹਰ ਬਹਾਰ ਕਹੇ
ਜਦੋਂ ਦਾ ਮੂੰਹ ਮੋੜਿਆ 'ਸੱਤੀ' ਤੂੰ
ਉਸੇ ਦਿਨੋਂ ਲੱਗੇ ਦੁੱਖ ਸਰੀਰ ਨੂੰ
ਵੀਰਾ ਵੇ ਮਿਲ ਜਾ ਆ ਕੇ,
ਰੋਂਦੀ ਫਿਰੇ ਭੈਣ ਵੀਰ ਨੂੰ
ਸੰਪਰਕ: +91 98554 09825