ਕੀ ਅਸੀਂ ਆਜ਼ਾਦ ਹੋ ਗਏ?
ਸੋਚਦੀ ਰਹੀ ਕਾਫੀ ਦੇਰ ਤੱਕ ਮੈਂ,
ਫਿਰ ਦਿਮਾਗ਼ ਵਿੱਚ ਕਈ ਮੇਰੇ
ਸਵਾਲ ਜੋ ਇਜਾਦ ਹੋ ਗਏ ।
ਕਿ ਲੱਗਦਾ ਹੈ ਹੁਣ ਤਾਂ ਜੀ
ਪਹਿਲੇ ਤੋਂ ਵੀ ਵੱਧ ਨੇ ਫਸਾਦ ਹੋ ਗਏ ।
ਕੀ ਅਸੀਂ ਸੱਚ ਵਿੱਚ ਅਜ਼ਾਦ ਹੋ ਗਏ?
ਲੜਕੇ ਲੜਕੀ ਵਿੱਚ ਫਰਕ ਕਰਦੇ ਹਾਂ,
ਅੱਜ ਵੀ ਅਸੀਂ ਤਾਂ ਦਹੇਜ ਮੰਗਦੇ ਹਾਂ,
ਸੱਸ ਨੂੰਹ ਦੇ ਝਗੜੇ ਸਰੇਆਮ ਹੋ ਗਏ ।
ਕੀ ਇਸ ਲਈ ਅਸੀਂ ਹਾਂ ਅਜ਼ਾਦ ਹੋ ਗਏ ।
ਪੁੱਤਰ ਹੀ ਘਰ ਦਾ ਚਿਰਾਗ ਹੁੰਦਾ ਹੈ,
ਧੀ ਅਤੇ ਨੂੰਹ ਦੇ ਵਿੱਚ ਫਰਕ ਹੁੰਦਾ ਹੈ,
ਭਰੂਣ ਹੱਤਿਆ ਦੇ ਕੇਸ ਆਮ ਹੋ ਗਏ ।
ਕੀ ਇਸ ਲਈ ਅਸੀਂ ਹਾਂ ਅਜ਼ਾਦ ਹੋ ਗਏ ।
ਹੁਣ ਧਰਮਾਂ ਚ ਫਰਕ ਵੀ ਹੋਰ ਵੱਧ ਗਿਆ,
ਇਨਸਾਨ ਇਨਸਾਨੀਅਤ ਨੂੰ ਇਥੇ ਛੱਡ ਗਿਆ,
ਫਿਰਕਾਪ੍ਰਸਤੀ ਦੰਗੇ ਫਸਾਦ ਤਾਂ ਆਮ ਹੋ ਗਏ
ਕੀ ਇਸ ਲਈ ਅਸੀਂ ਹਾਂ ਅਜ਼ਾਦ ਹੋ ਗਏ ।
jash panchi
True and very nice ji